ਗੁਪਟਿਲ ਦੇ ਰਨਆਊਟ ਹੁੰਦਿਆਂ ਹੀ ਭਾਰਤੀ ਪ੍ਰਸ਼ੰਸਕ ਬੋਲੇ 'ਜੈਸੀ ਕਰਨੀ ਵੈਸੀ ਭਰਨੀ'

07/15/2019 12:17:54 PM

ਨਵੀਂ ਦਿੱਲੀ : ਵਰਲਡ ਕੱਪ 2019 ਦਾ ਫਾਈਨਲ ਹੁਣ ਤੱਕ ਦੇ ਸਭ ਤੋਂ ਰੋਮਾਂਚਕ ਫਾਈਨਲ ਮੁਕਾਬਲਿਆਂ ਵਿਚੋਂ ਇਕ ਰਿਹਾ। ਕ੍ਰਿਕਟ ਦਾ ਮੱਕਾ ਕਹੇ ਜਾਣ ਵਾਲੇ ਲਾਰਡਸ ਦੇ ਮੈਦਾਨ 'ਤੇ ਆਖਰ ਉਹ ਕਹਿੜਾ ਪਲ ਸੀ ਜਦੋਂ ਨਿਊਜ਼ੀਲੈਂਡ ਦੀ ਟੀਮ ਦਾ ਸਭ ਤੋਂ ਵੱਡਾ ਸੁਪਨਾ ਹੀ ਟੁੱਟ ਗਿਆ। ਮੈਚ ਟਾਈ ਹੋਣ ਦੇ ਬਾਅਦ ਸੁਪਰ ਓਵਰ ਵਿਚ 16 ਦੌੜਾਂ ਦਾ ਪਿੱਛਾ ਕਰਨ ਉੱਤਰੀ ਨਿਊਜ਼ੀਲੈਂਡ ਨੂੰ ਆਖਰੀ ਗੇਂਦ ਵਿਚ 2 ਦੌੜਾਂ ਚਾਹੀਦੀਆਂ ਸੀ। ਮਾਰਟਿਨ ਗੁਪਟਿਲ ਸਟ੍ਰਾਈਕ 'ਤੇ ਸਨ ਅਤੇ ਉਹ ਇਕ ਦੌੜ ਹੀ ਲੈ ਸਕੇ। ਦੂਜੀ ਦੌੜ ਲੈਣ ਦੇ ਚੱਕਰ ਵਿਚ ਗੁਪਟਿਲ ਰਨ ਆਊਟ ਹੋ ਗਏ। ਇਸ ਮੈਚ ਵਿਚ ਗੁਪਟਿਲ ਦੇ ਰਨਆਊਟ ਹੁੰਦਿਆਂ ਹੀ ਜਿੰਵੇਂ ਭਾਰਤੀ ਪ੍ਰਸ਼ੰਸਕਾਂ ਨੂੰ ਆਪਣੀ ਭੜਾਸ ਕੱਢਣ ਦਾ ਮੌਕਾ ਮਿਲ ਗਿਆ।

ਦਰਅਸਲ ਇਹ ਬਿਲਕੁਲ ਉਸੇ ਤਰ੍ਹਾਂ ਸੀ, ਜਿਵੇਂ ਪਹਿਲੇ ਸੈਮੀਫਾਈਨਲ ਵਿਚ ਮਹਿੰਦਰ ਸਿੰਘ ਧੋਨਾ ਦਾ ਰਨਆਊਟ ਹੋਣਾ ਸੀ। ਜਿਸ ਵਜ੍ਹਾ ਤੋਂ ਟੀਮ ਇੰਡੀਆ ਮੈਚ ਹਾਰ ਗਈ ਅਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਮਹਿੰਦਰ ਸਿੰਘ ਧੋਨੀ ਨੂੰ ਕਿਸੇ ਹੋਰ ਨੇ ਨਹੀਂ ਮਾਰਟਿਨ ਗੁਪਟਿਲ ਨੇ ਹੀ ਆਊਟ ਕੀਤਾ ਸੀ। ਹੁਣ ਜਿਵੇਂ ਹੀ ਗੁਪਟਿਲ ਖੁੱਦ ਰਨਆਊਟ ਹੋਏ ਤਾਂ ਟਵਿੱਟਰ 'ਤੇ ਪ੍ਰਸ਼ੰਸਕਾਂ ਨੇ ਕਹਿ ਹੀ ਦਿੱਤਾ 'ਜੈਸੀ ਕਰਨੀ ਵੈਸੀ ਭਰਨੀ'। ਜਦੋਂ ਗੁਪਟਿਲ ਨੇ ਧੋਨੀ ਨੂੰ ਰਨਆਊਟ ਕਰ ਕੇ ਭਾਰਤੀ ਪ੍ਰਸ਼ੰਸਕਾਂ ਦਾ ਦਿਲ ਤੋੜਿਆ ਸੀ ਹੁਣ ਉਸੇ ਤਰ੍ਹਾਂ ਗੁਪਟਿਲ ਦੇ ਨਾਲ ਹੋਇਆ ਹੈ। ਲੋਕਾਂ ਨੇ ਲਿਖਿਆ ਕਿ ਉਸਦਾ ਕਰਮ ਉਸੇ 'ਤੇ ਵਾਪਸ ਆ ਗਿਆ। ਇਸ ਦੇ ਨਾਲ ਹੀ ਲੋਕਾਂ ਨੇ ਟਵਿੱਟਰ 'ਤੇ ਰੱਜ ਕੇ ਆਪਣੀ ਭੜਾਸ ਕੱਢੀ।