ਭਾਰਤੀ ਪ੍ਰਸ਼ੰਸਕ ਨੇ ਕੁਮੈਂਟੇਟਰ ਨੂੰ ਅਪਸ਼ਬਦ ਕਹੇ, ਸਟੇਡੀਅਮ ਵਿਚ ਐਂਟਰੀ ''ਤੇ ਰੋਕ

02/03/2020 6:13:36 PM

ਮਾਊਂਟ ਮਾਊਨਗਾਨੂਈ : ਭਾਰਤੀ ਮੂਲ ਦੇ ਇਕ ਪ੍ਰਸ਼ੰਸਕ ਨੇ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 5ਵੇਂ ਟੀ-20 ਕੌਮਾਂਤਰੀ ਮੈਚ ਤੋਂ ਬਾਅਦ ਕੁਮੈਂਟੇਟਰ ਨੂੰ ਅਪਸ਼ਬਦ ਕਹੇ, ਜਿਸ ਤੋਂ ਬਾਅਦ ਉਸ 'ਤੇ ਦੇਸ਼ ਦੇ ਬਾਕੀ ਘਰੇਲੂ ਸੈਸ਼ਨ ਵਿਚ ਬੇ ਓਵਲ ਵਿਚ ਐਂਟਰੀ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਸਟਫ ਡਾਟ ਕਾਮ ਡਾਟ ਐਨਜੈੱਡ ਦੀ ਰਿਪੋਰਟ ਦੇ ਅਨੁਸਾਰ 24 ਸਾਲਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਹ ਮੈਦਾਨ ਵਿਚ ਵੜ੍ਹ ਕੇਇਕ ਕੁਮੈਂਟੇਟਰ ਦਾ ਆਟੋਗ੍ਰਾਫ ਲੈਣ ਦੀ ਕੋਸ਼ਿਸ ਕਰ ਰਿਹਾ ਸੀ। ਕੁਮੈਂਟਟੇਚਰ ਦੇ ਮਨ੍ਹਾ ਕਰਨ 'ਤੇ ਉਸ਼ ਨੇ ਕਥਿਤ ਤੌਰ 'ਤੇ ਅਪਸ਼ਬਦ ਕਹਿਣੇ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਸੁਰੱਖਿਆਕਰਮੀਆਂ ਨੇ ਦਖਲ ਦੇ ਕੇ ਉਸ ਨੂੰ ਸਟੇਡੀਅਮ ਵਿਚੋਂ ਬਾਹਰ ਕੱਢ ਦਿੱਤਾ। ਕੁਮੈਂਟਟੇਰ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ।

ਪਿਛਲੇ ਮਹੀਨੇ ਆਕਲੈਂਡ ਦੇ ਇਕ ਦਰਸ਼ਕ 'ਤੇ ਨਿਊਜੀਲੈਂਡ ਕ੍ਰਿਕਟ ਨੇ 2 ਸਾਲ ਦੀ ਪਾਬੰਦੀ ਲਾ ਦਿੱਤੀ ਗਈ ਸੀ, ਜਿਸ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ 'ਤੇ ਨਸਲੀ ਟਿੱਪਣੀ ਕੀਤੀ ਸੀ।


Related News