ਕੋਹਲੀ ਸਣੇ ਭਾਰਤੀ ਕ੍ਰਿਕਟਰਾਂ ਨੇ ਧੂਮਧਾਮ ਨਾਲ ਮਨਾਈ ਹੋਲੀ, ਦੇਖੋ ਡਾਂਸ ਦੀ ਵੀਡੀਓ

03/07/2023 9:21:09 PM

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਸਿਤਾਰਿਆਂ ਨੇ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਭਾਰਤੀ ਟੀਮ ਚੌਥੇ ਟੈਸਟ ਲਈ ਅਹਿਮਦਾਬਾਦ ਪਹੁੰਚ ਗਈ ਹੈ। ਇੱਥੇ ਆ ਕੇ ਟੀਮ ਨੇ ਨਾ ਸਿਰਫ਼ ਅਭਿਆਸ ਕੀਤਾ ਸਗੋਂ ਅੱਜ ਹੋਲੀ ਵੀ ਮਨਾਈ। ਮੰਗਲਵਾਰ ਨੂੰ ਇਸ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਏ ਹਨ।

ਕੋਹਲੀ 'ਤੇ ਛਾਈ ਹੋਲੀ ਦੀ ਖੁਮਾਰੀ

ਸਾਹਮਣੇ ਆਈ ਵੀਡੀਓ 'ਚ ਵਿਰਾਟ ਕੋਹਲੀ ਕਾਫੀ ਮਸਤੀ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਖਿਡਾਰੀ ਬੱਸ 'ਚ ਹੀ ਵੱਖ-ਵੱਖ ਰੰਗਾਂ 'ਚ ਰੰਗੇ ਹੋਏ ਹਨ। ਇਸ ਦੇ ਨਾਲ ਹੀ ਵਿਰਾਟ ਕੋਹਲੀ ਜ਼ਬਰਦਸਤ ਡਾਂਸ ਕਰ ਰਹੇ ਹਨ। ਬੱਸ 'ਚ 'ਰੰਗ ਬਰਸੇ ਭੀਗੇ ਚੁਨਰ ਵਾਲੀ' ਗੀਤ ਚੱਲ ਰਿਹਾ ਹੈ। ਇਸ ਦੇ ਨਾਲ ਹੀ ਪਿੱਛੇ ਖੜ੍ਹੇ ਕਪਤਾਨ ਰੋਹਿਤ ਸ਼ਰਮਾ ਦੇ ਨਾਲ-ਨਾਲ ਹੋਰ ਸਿਤਾਰੇ ਵੀ ਹੋਲੀ ਦੇ ਰੰਗ ਉਡਾਉਂਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਟੀਮ ਦਾ ਸਹਿਯੋਗੀ ਸਟਾਫ ਵੀ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾ ਰਿਹਾ ਹੈ।

 

 
 
 
 
 
View this post on Instagram
 
 
 
 
 
 
 
 
 
 
 

A post shared by Ishan Kishan (@ishankishan23)

ਇਹ ਵੀ ਪੜ੍ਹੋ : IND vs AUS : ਚੌਥੇ ਟੈਸਟ ’ਚ ਵੀ ਕਪਤਾਨੀ ਕਰੇਗਾ ਸਮਿਥ, ਕਮਿੰਸ ਬੀਮਾਰ ਮਾਂ ਕੋਲ ਆਸਟਰੇਲੀਆ ’ਚ

ਵਿਕਟਕੀਪਰ ਈਸ਼ਾਨ ਕਿਸ਼ਨ ਨੇ ਵੀ ਹੋਲੀ ਖੇਡਦੇ ਹੋਏ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਤਸਵੀਰ ਸ਼ੇਅਰ ਕੀਤੀ ਹੈ ਤੇ ਨਾਲ ਹੀ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਸਾਰੇ ਖਿਡਾਰੀ ਹੋਲੀ ਦੀ ਸ਼ੁਭਕਾਮਨਾਵਾਂ ਦੇ ਰਹੇ ਹਨ। ਇਸ ਵੀਡੀਓ 'ਚ ਵੀ ਸਾਰੇ ਖਿਡਾਰੀ ਰੰਗ ਬਿਰੰਗੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਈਸ਼ਾਨ ਨੇ ਲਿਖਿਆ- ਸਾਰਿਆਂ ਨੂੰ ਹੋਲੀ ਦੀਆਂ ਮੁਬਾਰਕਾਂ।

 
 
 
 
 
View this post on Instagram
 
 
 
 
 
 
 
 
 
 
 

A post shared by Ishan Kishan (@ishankishan23)

ਤੁਹਾਨੂੰ ਦੱਸ ਦੇਈਏ ਕਿ ਬਾਰਡਰ-ਗਾਵਸਕਰ ਟਰਾਫੀ ਸੀਰੀਜ਼ ਦੇ ਆਖਰੀ ਮੈਚ 'ਚ ਭਾਰਤੀ ਕ੍ਰਿਕਟ ਟੀਮ 2 ਬਦਲਾਅ ਦੇ ਨਾਲ ਮੈਦਾਨ 'ਤੇ ਉਤਰ ਸਕਦੀ ਹੈ। ਸ਼ਾਰਦੁਲ ਠਾਕੁਰ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੀ ਥਾਂ 'ਤੇ ਆ ਸਕਦੇ ਹਨ, ਜਿਨ੍ਹਾਂ ਦਾ ਹਾਲ ਹੀ 'ਚ ਵਿਆਹ ਹੋਇਆ ਹੈ। ਇਸ ਤੋਂ ਇਲਾਵਾ ਇਕ ਹੋਰ ਵੱਡਾ ਬਦਲਾਅ ਵਿਕਟਕੀਪਰ ਦੇ ਰੂਪ 'ਚ ਦੇਖਿਆ ਜਾ ਸਕਦਾ ਹੈ। ਕੇਐਸ ਭਰਤ ਨੂੰ ਹੁਣ ਤੱਕ ਸੀਰੀਜ਼ ਵਿੱਚ ਅਜ਼ਮਾਇਆ ਗਿਆ ਹੈ, ਪਰ ਉਹ ਬੱਲੇਬਾਜ਼ੀ ਨਾਲ ਪ੍ਰਭਾਵਿਤ ਨਹੀਂ ਕਰ ਸਕੇ ਹਨ। ਉਹ ਸੀਰੀਜ਼ ਵਿੱਚ ਸਿਰਫ਼ 8, 6. 23*17, 3 ਦਾ ਸਕੋਰ ਹੀ ਬਣਾ ਸਕਿਆ ਹੈ। ਅਜਿਹੇ 'ਚ ਬੱਲੇਬਾਜ਼ ਈਸ਼ਾਨ ਕਿਸ਼ਨ ਨੂੰ ਉਨ੍ਹਾਂ ਦੀ ਥਾਂ 'ਤੇ ਮਾਈਕਾ ਮਿਲ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh