ਕ੍ਰਿਕਟਰ ਸ਼ਮੀ ਦੀ ਪਤਨੀ ਹਸੀਨ ਜਹਾਂ ਨੂੰ ਮਿਲੀ ਜਬਰ-ਜ਼ਿਨਾਹ ਦੀ ਧਮਕੀ, ਹਾਈਕੋਰਟ ਤੋਂ ਮੰਗੀ ਸੁਰੱਖਿਆ

09/15/2020 10:54:29 AM

ਨਵੀਂ ਦਿੱਲੀ : ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਕੋਲਕਾਤਾ ਵਿਚ ਆਪਣੇ ਲਈ ਸੁਰੱਖਿਆ ਮਹੱਈਆ ਕਰਾਉਣ ਦੀ ਮੰਗ ਕੀਤੀ ਹੈ। ਆਪਸੀ ਵਿਵਾਦ ਦੇ ਚਲਦੇ ਸ਼ਮੀ ਅਤੇ ਹਸੀਨ, ਪਿਛਲੇ ਕੁੱਝ ਸਮੇਂ ਤੋਂ ਵੱਖ ਰਹਿ ਰਹੇ ਹਨ। ਇਕ ਨਿਊਜ਼ ਏਜੰਸੀ ਮੁਤਾਬਕ ਹਸੀਨ ਜਹਾਂ ਨੇ ਕੋਲਕਾਤਾ ਹਾਈਕੋਰਟ ਵਿਚ ਇਕ ਪਟੀਸ਼ਨ ਦਰਜ ਕਰਕੇ ਆਪਣੀ ਧੀ ਅਤੇ ਖ਼ੁਦ ਲਈ ਸੁਰੱਖਿਆ ਮੰਗੀ ਹੈ। ਹਸੀਨ ਨੇ ਦੋਸ਼ ਲਗਾਏ ਹਨ ਕਿ 9 ਅਗਸਤ ਨੂੰ ਉਨ੍ਹਾਂ ਨੇ ਪੁਲਸ ਵਿਚ ਜੋ ਸ਼ਿਕਾਇਤ ਦਰਜ ਕਰਾਈ ਸੀ, ਉਥੇ 'ਤੇ ਕਥਿਤ ਤੌਰ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ: ਲਗਾਤਾਰ ਦੂਜੇ ਦਿਨ ਮਿਲੀ ਰਾਹਤ, ਅੱਜ ਇੰਨਾ ਸਸਤਾ ਹੋਇਆ ਪੈਟਰੋਲ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਭਾਅ

ਹਸੀਨ ਜਹਾਂ ਨੇ ਰਾਮ ਮੰਦਿਰ ਨਿਰਮਾਣ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੁੱਝ ਯੂਜ਼ਰਸ ਨੇ ਜਬਰ-ਜ਼ਿਨਾਹ ਦੀ ਧਮਕੀ ਦਿੱਤੀ ਸੀ। ਹਸੀਨ ਨੇ ਦੋਸ਼ ਲਗਾਏ ਸਨ ਕਿ ਉਸ ਪੋਸਟ ਤੋਂ ਬਾਅਦ ਉਨ੍ਹਾਂ ਨੂੰ ਧਮਕੀਆਂ ਮਿਲਦੀਆਂ ਰਹੀਆਂ ਹਨ। ਉਨ੍ਹਾਂ ਨੇ ਸ਼ਿਕਾਇਤ ਕੋਲਕਾਤਾ ਪੁਲਸ ਵਿਚ ਦਰਜ ਕਰਾਈ ਸੀ। ਕੋਲਕਾਤਾ ਹਾਈਕੋਰਟ ਵਿਚ ਅਗਲੇ ਹਫ਼ਤੇ ਇਸ ਕੇਸ ਦੀ ਸੁਣਵਾਈ ਹੋ ਸਕਦੀ ਹੈ।

ਇਹ ਵੀ ਪੜ੍ਹੋ: 4800 ਰੁਪਏ ਸਸਤਾ ਹੋਇਆ ਸੋਨਾ, ਖ਼ਰੀਦਣ ਦਾ ਹੈ ਚੰਗਾ ਮੌਕਾ

 

 
 
 
 
View this post on Instagram
 
 
 
 
 
 
 
 
 
 
 

A post shared by hasin jahan (@hasinjahanofficial) on



ਇਸ ਤੋਂ ਪਹਿਲਾਂ ਹਸੀਨ ਜਹਾਂ ਨੇ ਕਿਹਾ ਸੀ ਕਿ ਉਹ ਪੱਛਮੀ ਬੰਗਾਲ ਵਿਚ ਸੁਰੱਖਿਅਤ ਹੈ ਪਰ ਯੂਪੀ ਵਿਚ ਹੁੰਦੀ ਤਾਂ ਉਨ੍ਹਾਂ ਨਾਲ ਕੁੱਝ ਗਲਤ ਘਟਨਾ ਹੋ ਜਾਂਦੀ। ਅਯੋਧਿਆ ਵਿਚ ਰਾਮ ਮੰਦਿਰ ਲਈ ਭੂਮੀ ਪੂਜਨ ਦੇ ਬਾਅਦ ਹਸੀਨ ਜਹਾਂ ਨੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ  ਪਰ ਉਨ੍ਹਾਂ ਨੂੰ ਇਸ ਵਜ੍ਹਾ ਨਾਲ ਕੱਟੜਪੰਥੀਆਂ ਦੇ ਗ਼ੁੱਸੇ ਦਾ ਸ਼ਿਕਾਰ ਵੀ ਹੋਣਾ ਪਿਆ। ਸੋਸ਼ਲ ਮੀਡੀਆ 'ਤੇ ਕੁੱਝ ਲੋਕ ਅਕਸਰ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਉਨ੍ਹਾਂ ਨੂੰ ਟਰੋਲ ਕਰਦੇ ਹਨ ਪਰ ਇਸ ਵਾਰ ਉਨ੍ਹਾਂ ਨੂੰ ਜਬਰ-ਜ਼ਿਨਾਹ ਤੱਕ ਦੀ ਧਮਕੀ ਦਿੱਤੀ ਗਈ।  ਇਸ ਦੇ ਬਾਅਦ ਉਨ੍ਹਾਂ ਨੇ ਪੀ.ਐਮ. ਨਰਿੰਦਰ ਮੋਦੀ ਵੱਲੋਂ ਮਦਦ ਦੀ ਗੁਹਾਰ ਲਗਾਈ ਸੀ। ਹਸੀਨ ਜਹਾਂ ਫਿਲਹਾਲ ਪੱਛਮੀ ਬੰਗਾਲ ਵਿਚ ਆਪਣੇ ਕਿਸੇ ਰਿਸ਼ਤੇਦਾਰ ਕੋਲ ਰਹਿ ਰਹੀ ਹੈ।

cherry

This news is Content Editor cherry