ਜੇਤਲੀ ਦੇ ਸ਼ੋਕ 'ਚ ਕਾਲੀਆਂ ਪੱਟੀਆਂ ਬੰਨ੍ਹ ਕੇ ਉੱਤਰੇ ਭਾਰਤੀ ਕ੍ਰਿਕਟਰ

08/24/2019 8:50:53 PM

ਨਵੀਂ ਦਿੱਲੀ— ਭਾਜਪਾ ਦੇ ਦਿੱਗਜ ਨੇਤਾ ਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਅੱਜ ਭਾਵ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਉਹ 66 ਸਾਲ ਦੇ ਸਨ। ਬੀਤੇ ਦਿਨੀਂ ਉਹ ਏਮਜ਼ 'ਚ ਭਰਤੀ ਸੀ। ਜੇਟਲੀ ਦੇ ਦਿਹਾਂਤ 'ਤੇ ਕ੍ਰਿਕਟ ਜਗਤ ਵੀ ਸੋਗ 'ਚ ਹੈ ਤੇ ਜੇਟਲੀ ਦੇ ਦਿਹਾਂਤ 'ਤੇ ਅੱਜ ਭਾਰਤੀ ਕ੍ਰਿਕਟ ਟੀਮ ਕਾਲੀਆਂ ਪੱਟੀਆਂ ਬੰਨ੍ਹ ਕੇ ਮੈਦਾਨ 'ਤੇ ਉਤਰੀ ਸੀ। ਜ਼ਿਕਰਯੋਗ ਹੈ ਕਿ ਭਾਰਤੀ ਕ੍ਰਿਕਟ ਟੀਮ ਇਸ ਸਮੇਂ ਵੈਸਟਇੰਡੀਜ਼ ਦੌਰੇ 'ਤੇ ਹੈ ਜਿੱਥੇ ਉਹ ਆਪਣਾ ਪਹਿਲਾ ਟੈਸਟ ਮੈਚ ਖੇਡ ਰਹੀ ਹੈ। 
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਅਰੁਣ ਜੇਤਲੀ ਦੇ ਦਿਹਾਂਤ 'ਤੇ ਸੋਗ ਪ੍ਰਗਟਾਉਂਦੇ ਹੋਏ ਕਿਹਾ ਕਿ ਜੇਤਲੀ ਅਸਧਾਰਨ ਰਾਜਨੇਤਾ ਸਨ ਤੇ ਜਨੂੰਨੀ ਕ੍ਰਿਕਟਰ ਪ੍ਰਸ਼ੰਸਕ ਸਨ। ਉਨ੍ਹਾਂ ਨੂੰ ਹਮੇਸ਼ਾ ਕ੍ਰਿਕਟ ਦੇ ਸਮਰਥ ਤੇ ਸਨਮਾਨਤ ਪ੍ਰਸ਼ਾਸਕਾਂ 'ਚੋਂ ਇਕ ਦੇ ਰੂਪ 'ਚ ਯਾਦ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਬੀ. ਸੀ. ਸੀ. ਆਈ. ਨੇ ਜੇਟਲੀ ਦੇ ਪਰਿਵਾਰ ਦੇ ਦਰਦ ਤੇ ਦੁਖ ਨੂੰ ਸਾਂਝਾ ਕੀਤਾ ਤੇ ਉਸਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ।

Gurdeep Singh

This news is Content Editor Gurdeep Singh