ਜਾਣੋ ਅਜਿਹੇ 5 ਕ੍ਰਿਕਟਰਾਂ ਬਾਰੇ ਜੋ ਨਿਊਜ਼ੀਲੈਂਡ ਖਿਲਾਫ ਜਿੱਤ ਦੇ ਰਹੇ ਹੀਰੋ

01/27/2020 11:03:27 AM

ਸਪੋਰਟਸ ਡੈਸਕ—  ਐਤਵਾਰ ਨੂੰ ਭਾਰਤੀ ਕ੍ਰਿਕਟ ਟੀਮ ਨੇ ਦੂਜੇ ਟੀ-20 ਮੁਕਾਬਲੇ 'ਚ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਪੰਜ ਮੈਚਾਂ ਦੀ ਟੀ-20 ਸੀਰੀਜ਼ 'ਚ 2-0 ਦੀ ਬੜ੍ਹਤ ਬਣ ਲਈ ਹੈ। ਆਕਲੈਂਡ ਦੇ ਈਡਨ ਪਾਰਕ 'ਚ ਖੇਡੇ ਗਏ ਇਸ ਮੁਕਾਬਲੇ 'ਚ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 132 ਦੌੜਾਂ ਬਣਾਈਆਂ। ਜਵਾਬ 'ਚ ਭਾਰਤ ਨੇ 15 ਗੇਂਦਾਂ ਬਾਕੀ ਰਹਿੰਦੇ ਹੀ ਇਹ ਮੁਕਾਬਲਾ ਆਪਣੇ ਨਾਂ ਕਰ ਲਿਆ। ਆਓ ਜਾਣਦੇ ਹਾਂ ਕਿ ਟੀਮ ਇੰਡੀਆ ਦੇ ਉਹ ਕਿਹੜੇ ਪੰਜ ਖਿਡਾਰੀ ਹਨ ਜੋ ਇਸ ਜਿੱਤ ਦੇ ਰਹੇ ਹੀਰੋ-:

1. ਕੇ. ਐੱਲ. ਰਾਹੁਲ
ਦੂਜੇ ਟੀ-20 'ਚ ਟੀਮ ਇੰਡੀਆ ਦੀ ਸ਼ੁਰੂਆਤ ਥੋੜ੍ਹੀ ਨਿਰਾਸ਼ਾਜਨਕ ਰਹੀ, ਕਿਉਂਕਿ ਅੱਠ ਦੌੜਾਂ ਦੇ ਸਕੋਰ 'ਤੇ ਟੀਮ ਨੂੰ ਰੋਹਿਤ ਸ਼ਰਮਾ (8) ਦੇ ਰੂਪ 'ਚ ਪਹਿਲਾ ਝਟਕਾ ਲੱਗਾ। ਇਸ ਦੇ ਤੁਰੰਤ ਬਾਅਦ ਰਾਹੁਲ ਨੇ ਕਪਤਾਨ ਵਿਰਾਟ ਦੇ ਨਾਲ ਮਿਲ ਕੇ ਪਾਰੀ ਨੂੰ ਅੱਗੇ ਵਧਾਇਆ। ਰਾਹੁਲ ਨੇ 50 ਗੇਂਦਾਂ 'ਚ ਤਿੰਨ ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 57 ਦੌੜਾਂ ਬਣਾਈਆਂ। ਸ਼ਾਨਦਾਰ ਪਾਰੀ ਲਈ ਰਾਹੁਲ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ।

2. ਸ਼੍ਰੇਅਸ ਅਈਅਰ
ਰੋਹਿਤ ਅਤੇ ਵਿਰਾਟ ਦੇ ਆਊਟ ਹੋਣ ਦੇ ਬਾਅਦ ਰਾਹੁਲ ਨੇ ਅਈਅਰ ਦੇ ਨਾਲ 86 ਦੌੜਾਂ ਦੀ ਸਾਂਝੇਦਾਰੀ ਕਰਦੇ ਹੋਏ ਟੀਮ ਨੂੰ ਜਿੱਤ ਦਿਵਾਈ। ਅਈਅਰ ਨੇ 33 ਗੇਂਦਾਂ 'ਚ 4 ਚੌਕੇ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 44 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

3. ਰਵਿੰਦਰ ਜਡੇਜਾ
ਆਲਰਾਊਂਡਰ ਰਵਿੰਦਰ ਜਡੇਜਾ ਨੇ ਮੁਕਾਬਲੇ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਜਡੇਜਾ ਨੇ ਚਾਰ ਓਵਰਾਂ 'ਚ 18 ਦੌੜਾਂ ਦੇ ਕੇ 2 ਵਿਕਟਾਂ ਝਟਕਾਈਆਂ।

4. ਸ਼ਿਵਮ ਦੂਬੇ
ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਹਾਂ 'ਚ ਸ਼ਿਵਮ ਦੂਬੇ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਗੇਂਦਬਾਜ਼ੀ 'ਚ ਦੂਬੇ ਨੇ ਨਿਊਜ਼ੀਲੈਂਡ ਦੀ ਸਲਾਮੀ ਜੋੜੀ ਨੂੰ ਤੋੜਿਆ। ਸ਼ਿਵਮ ਨੇ ਕੋਲਿਨ ਮੁਨਰੋ (26) ਨੂੰ ਕਪਤਾਨ ਵਿਰਾਟ ਕੋਹਲੀ ਦੇ ਹੱਥੋਂ ਕੈਚ ਆਊਟ ਕਰਾ ਕੇ ਚਲਦਾ ਕੀਤਾ। ਉਨ੍ਹਾਂ ਨੇ ਦੋ ਓਵਰਾਂ 'ਚ 16 ਦੌੜਾਂ ਦੇ ਕੇ ਇਕ ਵਿਕਟ ਝਟਕਾਇਆ। ਜਦਕਿ, ਬੱਲੇਬਾਜ਼ੀ 'ਚ ਦੁਬੇ ਨੇ ਚਾਰ ਗੇਂਦਾਂ 'ਚ ਇਕ ਛੱਕੇ ਦੀ ਮਦਦ ਨਾਲ 8 ਦੌੜਾਂ ਬਣਾ ਕੇ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ

5. ਜਸਪ੍ਰੀਤ ਬੁਮਰਾਹ
ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਚਾਰ ਓਵਰਾਂ 'ਚ 21 ਦੌੜਾਂ ਦੇ ਕੇ ਇਕ ਵਿਕਟ ਲਿਆ।

Tarsem Singh

This news is Content Editor Tarsem Singh