ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਨੇ ਬਣਾਇਆ ਵਰਲਡ ਰਿਕਾਰਡ

06/24/2017 10:05:19 PM

ਨਵੀਂ ਦਿੱਲੀ— ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਇਕ ਇਸ ਤਰ੍ਹਾਂ ਦਾ ਕਾਰਨਾਮਾ ਕਰ ਦਿਖਾਇਆ। ਜੋਂ ਹੁਣ ਤੱਕ ਵਿਰਾਟ ਕੋਹਲੀ ਅਤੇ ਯੁਵਰਾਜ ਸਿੰਘ ਜਿਹੇ ਭਾਰਤ ਦਿੱਗਜ ਖਿਡਾਰੀ ਵੀ ਨਹੀਂ ਕਰ ਸਕੇ। ਦਰਅਸਲ, ਮਿਤਾਲੀ ਦੁਨੀਆ ਦੀ ਇਸ ਤਰ੍ਹਾਂ ਦੀ ਪਹਿਲੀ ਕ੍ਰਿਕਟਰ ਬਣ ਗਈ ਹੈ ਜਿਸ ਨੇ ਵਨ ਡੇ ਮੈਚਾਂ 'ਚ ਲਗਾਤਾਰ 7 ਅਰਧ ਸੈਂਕੜੇ ਲਗਾਏ ਹਨ।
ਮਿਤਾਲੀ ਨੇ ਸ਼ਨੀਵਾਰ ਨੂੰ ਮਹਿਲਾ ਵਰਲਡ ਕੱਪ 'ਚ ਮੈਚ 'ਚ ਇੰਗਲੈਂਡ ਖਿਲਾਫ 73 ਗੇਂਦਾਂ 'ਚ 8 ਚੌਕਿਆਂ ਨਾਲ 71 ਦੌੜਾਂ ਦੀ ਪਾਰੀ ਖੇਡੀ ਅਤੇ ਇਸ ਦੇ ਨਾਲ ਉਸ ਨੇ ਲਗਾਤਾਰ ਇਨ੍ਹੇ ਅਰਧ ਸੈਂਕੜੇ ਲਗਾਉਣ ਦਾ ਵਰਲਡ ਰਿਕਾਰਡ ਆਪਣੇ ਨਾਂ ਕਰ ਲਿਆ। ਉਸ ਨੇ ਮੈਚ ਦੇ 54ਵੇਂ ਓਵਰ ਦੀ ਪੰਜਵੀਂ ਗੇਂਦ 'ਤੇ ਚੌਕਾ ਲਗਾ ਕੇ ਇਹ ਵਰਲਡ ਰਿਕਾਰਡ ਆਪਣੇ ਨਾਂ ਕੀਤਾ ਹੈ।
ਦੱਸਣਯੋਗ ਹੈ ਕਿ ਮਿਤਾਲੀ ਤੋਂ ਪਹਿਲਾਂ ਆਸਟਰੇਲੀਆ ਦੀ ਲਿੰਡਸੇ ਰੀਅਲ, ਇੰਗਲੈਂਡ ਦੀ ਸ਼ਾਰਲੇ ਐਡਵਰਡ ਅਤੇ ਆਸਟਰੇਲੀਆ ਦੀ ਐਲਿਸ ਪੇਰੀ ਨੇ ਵਨ ਡੇ ਕ੍ਰਿਕਟ ਦੀ ਲਗਾਤਾਰ ਛੇ ਪਾਰੀਆਂ 'ਚ ਅਰਧ ਸੈਂਕੜੇ ਲਗਾਏ ਸੀ। ਮਿਤਾਲੀ ਰਾਜ ਨੇ ਆਪਣੀ ਲਗਾਤਾਰ 7 ਪਾਰੀਆਂ 'ਚ 71, 64, 51, 54, 62 ਅਤੇ 71 ਦੌੜਾਂ ਦੀ ਪਾਰੀ ਖੇਡ ਕੇ ਹੁਣ ਇਹ ਵੱਡਾ ਰਿਕਾਰਡ ਕਾਇਮ ਕੀਤਾ ਹੈ