ਨੇਸ਼ਨ ਕੱਪ ਸ਼ਤਰੰਜ ''ਚ ਹਿੱਸਾ ਲਵੇਗੀ ਭਾਰਤੀ ਸ਼ਤਰੰਜ ਟੀਮ

04/23/2020 2:45:41 AM

ਮਾਸਕੋ, ਰੂਸ (ਨਿਕਲੇਸ਼ ਜੈਨ)— ਅੰਤਰਰਾਸ਼ਟਰੀ ਸ਼ਤਰੰਜ ਮਹਾਸੰਘ ਨੇ ਆਨਲਾਈਨ ਨੇਸ਼ਨ ਕੱਪ ਦਾ ਐਲਾਨ ਕੀਤਾ, ਇਹ ਇਕ ਟੀਮ ਚੈਂਪੀਅਨਸ਼ਿਪ ਹੋਵੇਗੀ ਜੋ ਕੀ 5 ਤੋਂ 10 ਮਈ 2020 ਦੇ ਦੌਰਾਨ ਆਯੋਜਿਤ ਹੋਵੇਗਾ। ਇਸ ਪ੍ਰਤੀਯੋਗਿਤਾ 'ਚ 6 ਟੀਮਾਂ ਹਿੱਸਾ ਲੈ ਰਹੀਆਂ ਹਨ। ਰੂਸ, ਅਮਰੀਕਾ, ਯੂਰੋਪ, ਚੀਨ, ਭਾਰਤ ਤੇ ਰੇਸਟ ਆਫ ਵਿਸ਼ਵ। ਇਹ ਟੂਰਨਾਮੈਂਟ ਗੋਲਫ ਦੇ ਰਾਈਡਰ ਕੱਪ ਵਰਗੇ ਫਾਰਮਟ 'ਚ ਹੋਣ ਜਾ ਰਹੇ ਹਨ। 1970 'ਤ ਸੋਵੀਅਤ ਯੂਰੀਅਨ ਰੇਸਟ ਆਫ ਦਿ ਵਿਸ਼ਵ ਸ਼ਤਰੰਜ ਮੈਚ ਤੋਂ ਵੀ ਦੁਨੀਆ ਭਰ 'ਚ ਸ਼ਤਰੰਜ ਦਾ ਵਿਆਪਕ ਪ੍ਰਸਾਰ ਹੋਇਆ ਸੀ, ਜਿਸ 'ਚ ਸਾਬਕਾ ਵਿਸ਼ਵ ਚੈਂਪੀਅਨ ਬਾਬੀ ਫਿਸ਼ਰ ਨੇ ਖੂਬ ਸੁਰਖੀਆਂ ਬਟੋਰੀਆਂ ਸੀ ਪਰ ਇਹ ਨਵਾਂ ਟੂਰਨਾਮੈਂਟ ਤੇ ਜ਼ਿਆਦਾ ਗਲੋਬਲ, ਪੂਰੀ ਤਰ੍ਹਾਂ ਨਾਲ ਆਨਲਾਈਨ ਤੇ ਮਹਿਲਾ ਖਿਡਾਰੀਆਂ ਨੂੰ ਸ਼ਾਮਲ ਕਰਨਾ ਹੋਵੇਗਾ ਕਿਉਂਕਿ ਟੀਮ ਲਾਈਨ- ਅਪ 'ਚ ਘੱਟ ਤੋਂ ਘੱਟ ਇਕ ਮਹਿਲਾ ਖਿਡਾਰੀ ਸ਼ਾਮਲ ਹੋਣੀ ਚਾਹੀਦੀ ਹੈ।


Gurdeep Singh

Content Editor

Related News