ਭਾਰਤੀ ਕਪਤਾਨ ਕੋਹਲੀ ਟੈਸਟ ਕਿ੍ਰਕਟ 'ਚ 10ਵੀਂ ਵਾਰ ਬਿਨਾਂ ਖਾਤਾ ਖੋਲ੍ਹੇ ਹੋਇਆ ਆਊਟ

11/15/2019 1:30:28 PM

ਸਪੋਰਟਸ ਡੈਸਕ— ਭਾਰਤ ਅਤੇ ਬੰਗਲਾਦੇਸ਼ ਵਿਚਾਲੇ 2 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਜਿੱਥੇ ਬੰਗਲਾਦੇਸ਼ ਨੇ ਆਪਣੀ ਪਹਿਲੀ ਪਾਰੀ 'ਚ 150 ਦੌੜਾਂ 'ਤੇ ਆਊਟ ਹੋਈ। ਜਿਸ ਦੇ ਜਵਾਬ 'ਚ ਭਾਰਤ ਨੇ 3 ਵਿਕਟਾਂ ਗੁਆ ਕੇ 188 ਦੌੜਾਂ ਬਣਾ ਲਈਆਂ ਹਨ। ਅਜਿਹੇ 'ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਮੈਚ 'ਚ ਆਪਣੀ ਦੂਜੀ ਗੇਂਦ 'ਤੇ ਹੀ ਕਲੀਨ ਬੋਲਡ ਹੋ ਗਏ। ਉਹੀ ਕੋਹਲੀ 10ਵੀਂ ਵਾਰ ਬਿਨਾਂ ਖਾਤਾ ਖੋਲ੍ਹੇ ਆਊਟ ਹੋਏ ਹਨ। ਜੋ ਕਿ ਇਕ ਸ਼ਰਮਨਾਕ ਅੰਕੜੇ ਹਨ।

10ਵੀਂ ਵਾਰ ਜ਼ੀਰੋ 'ਤੇ ਆਊਟ ਹੋਇਆ ਕੋਹਲੀ
ਕ੍ਰਿਕਇੰਫੋ 'ਤੇ ਮੌਜੂਦ ਡਾਟਾ ਮੁਤਾਬਕ ਵਿਰਾਟ ਕੋਹਲੀ ਆਪਣੇ ਟੈਸਟ ਕਰੀਅਰ 'ਚ 83ਵਾਂ ਮੈਚ ਖੇਡ ਰਿਹਾ ਹੈ। ਟੈਸਟ ਕ੍ਰਿਕਟ 'ਚ ਕੁੱਲ 140 ਪਾਰੀਆਂ ਖੇਡ ਚੁੱਕਾ ਹੈ ਅਤੇ ਜਿਨ੍ਹਾਂ 'ਚੋਂ ਉਹ ਕੁੱਲ 10ਵੀਂ ਵਾਰ ਬਿਨਾਂ ਖਾਤਾ ਖੋਲ੍ਹੇ ਆਊਟ ਹੋਇਆ ਹੈ। ਉਸ ਦਾ ਇਹ ਭਾਰਤ 'ਚ 38ਵਾਂ ਟੈਸਟ ਮੈਚ ਹੈ ਅਤੇ ਉਹ ਇਸ ਮਾਮਲੇ 'ਚ ਤੀਜੀ ਵਾਰ ਬਿਨਾਂ ਖਾਤਾ ਖੋਲ੍ਹੇ ਪਵੇਲੀਅਨ ਪਰਤਿਆ ਹੈ। ਇਸ ਤੋਂ ਪਹਿਲਾਂ ਕੋਹਲੀ ਨਾਲ ਭਾਰਤ 'ਚ ਅਜਿਹਾ 2017-18 ਕੋਲਕਾਤਾ 'ਚ ਸ਼੍ਰੀਲੰਕਾ ਖਿਲਾਫ ਹੋਇਆ ਸੀ ਜਦੋਂ ਸੁੰਰਗਾ ਲਕਮਲ ਨੇ ਜ਼ੀਰੋ 'ਤੇ ਆਊਟ ਕਰ ਪਵੇਲੀਅਨ ਦੀ ਰਾਹ੍ਹ ਵਿਖਾਈ ਸੀ।

ਟੈਸਟ ਕ੍ਰਿਕਟ 'ਚ ਇਹ ਕੋਹਲੀ ਦਾ ਸੀ ਚੌਥਾ ਸਿਲਵਰ ਡੱਕ
ਵਿਰਾਟ ਕੋਹਲੀ ਦਾ ਟੈਸਟ ਕ੍ਰਿਕਟ 'ਚ ਇਹ ਚੌਥਾ ਸਿਲਵਰ ਡੱਕ (ਜਦੋਂ ਖਿਡਾਰੀ ਆਪਣੀ ਪਾਰੀ ਦੀ ਦੂਜੀ ਹੀ ਗੇਂਦ 'ਤੇ ਆਊਟ ਹੋ) ਹੈ। ਇਸ ਤੋਂ ਪਹਿਲਾਂ ਵਿਰਾਟ ਕੋਹਲੀ 9 ਵਾਰ ਜ਼ੀਰੋ 'ਤੇ ਆਊਟ ਹੋ ਚੁੱਕਾ ਹੈ।  ਇਨ੍ਹਾਂ 'ਚੋਂ 4 ਵਾਰ ਉਹ ਪਾਰੀ ਦੀ ਪਹਿਲੀ ਗੇਂਦ 'ਤੇ ਮਤਲਬ ਗੋਲਡਨ ਡੱਕ 'ਤੇ ਆਊਟ ਹੋਇਆ ਹੈ। ਇਸ ਤੋਂ ਇਲਾਵਾ ਇਕ ਪਾਰੀ 'ਚ ਚੌਥੀ ਗੇਂਦ ਅਤੇ ਇਕ ਪਾਰੀ 'ਚ ਉਹ 11ਵੀਂ ਗੇਂਦ 'ਤੇ ਬਿਨਾਂ ਖਾਤ ਖੋਲ੍ਹੇ ਪਵੇਲੀਅਨ ਪਰਤੇ ਹਨ। 10 ਵਾਰ 0 'ਤੇ ਆਊਟ ਹੋਏ ਵਿਰਾਟ ਕੋਹਲੀ 6 ਵਾਰ ਕੈਚ, 3 ਵਾਰ LBW ਅਤੇ 1 ਵਾਰ ਕਲੀਨ ਬੋਲਡ ਆਊਟ ਹੋਇਆ ਹੈ।
ਬੰਗਲਾਦੇਸ਼ ਖਿਲਾਫ 5 ਬੱਲੇਬਾਜ਼ ਹੋਏ ਜ਼ੀਰੋ 'ਤੇ ਆਊਟ
ਬੰਗਲਾਦੇਸ਼ ਖਿਲਾਫ ਟੈਸਟ 'ਚ ਕੁਲ ਪੰਜ ਭਾਰਤੀ ਬੱਲੇਬਾਜ਼ ਜ਼ੀਰੋ 'ਤੇ ਆਊਟ ਹੋਏ। ਇਨ੍ਹਾਂ 'ਚ ਵਸੀਸ ਜਾਫਰ, ਜ਼ਹੀਰ ਖਾਨ, ਰਾਹੁਲ ਦ੍ਰਾਵਿੜ, ਦਿਨੇਸ਼ ਕਾਰਤਿਕ ਅਤੇ ਵਿਰਾਟ ਕੋਹਲੀ ਦਾ ਨਾਂ ਸ਼ਾਮਲ ਹੈ। ਇਸ ਮਾਮਲੇ 'ਚ ਸਭ ਤੋਂ ਜ਼ਿਆਦਾ ਡੱਕ ਆਊਟ ਜਾਫਰ ਅਤੇ ਜ਼ਹੀਰ ਖਾਨ ਹੋਏ। ਇਹ ਦੋਨੋਂ ਦੋ-ਦੋ ਵਾਰ ਬਿਨਾਂ ਕੋਈ ਦੌੜ ਬਣਾਏ ਪਵੇਲੀਅਨ ਪਰਤੇ ਹਨ।