ਭਾਰਤ ਨੂੰ ਵਿਸ਼ਵ ਚੈਂਪੀਅਨ ਬਣਾਉਣ ਵਾਲਾ ਇਹ ਕਪਤਾਨ ਜਦੋਂ ਕਰਨਾ ਚਾਹੁੰਦਾ ਸੀ ਖੁਦਕੁਸ਼ੀ

03/17/2020 6:34:29 PM

ਸਪੋਰਟਸ ਡੈਸਕ— ਕਪਿਲ ਦੇਵ ਇਕ ਅਜਿਹਾ ਜਾਦੂਈ ਕਪਤਾਨ ਜਿਨ੍ਹਾਂ ਨੇ ਭਾਰਤ ਨੂੰ ਕ੍ਰਿਕਟ ’ਚ ਇਕ ਵੱਖ ਅਤੇ ਖਾਸ ਜਗ੍ਹਾ ਦਿਵਾਈ। ਕਪਿਲ ਦੇਵ ਦੀ ਕਪਤਾਨੀ ’ਚ ਹੀ ਭਾਰਤ ਨੇ ਪਹਿਲੀ ਵਾਰ ਵਿਸ਼ਵ ਚੈਂਪੀਅਨ ਦਾ ਤਾਜ ਪਾਇਆ। ਕਪਿਲ ਦੇਵ ਦੀ ਅਗਵਾਈ ’ਚ ਹੀ ਟੀਮ ਇੰਡੀਆ ਨੇ ਸਾਲ 1983 ’ਚ ਵੈਸਟਇੰਡੀਜ਼ ਵਰਗੀ ਦਿੱਗਜਾਂ ਨਾਲ ਭਰੀ ਟੀਮ ਨੂੰ ਵਰਲਡ ਕੱਪ ਫਾਈਨਲ ’ਚ ਹਾਰ ਦਿੱਤੀ ਅਤੇ ਲਾਰਡਸ ਦੇ ਇਤਿਹਾਸਕ ਮੈਦਾਨ ’ਤੇ ਵਰਲਡ ਕੱਪ ਟਰਾਫੀ ਜਿੱਤੀ। ਹਾਲਾਂਕਿ ਭਾਰਤ ਨੂੰ ਪਹਿਲਾ ਵਿਸ਼ਵ ਕੱਪ ਜਿਤਾਉਣ ਵਾਲੇ ਕਪਤਾਨ ਕਪਿਲ ਦੇਵ ’ਤੇ ਰਿਸ਼ਵਤ ਲੈਣ (ਮੈਚ ਫਿਕਸਿੰਗ) ਦਾ ਇਲਜ਼ਾਮ ਲਗਾਇਆ ਗਿਆ ਸੀ। ਜਿਸ ਤੋਂ ਬਾਅਦ ਕਪਿਲ ਦੇਵ ਇਨ੍ਹੇ ਜ਼ਿਆਦਾ ਦੁਖੀ ਹੋਏ ਕਿ ਉਨ੍ਹਾਂ ਨੇ ਖੁਦਕੁਸ਼ੀ ਕਰਨ ਤਕ ਦੀ ਗੱਲ ਕਹਿ ਦਿੱਤੀ।PunjabKesari

ਮਨੋਜ ਪ੍ਰਭਾਕਰ ਨੇ ਲਗਾਇਆ ਸੀ ਮੈਚ ਫਿਕਸਿੰਗ ਦਾ ਇਲਜ਼ਾਮ
ਭਾਰਤੀ ਕ੍ਰਿਕਟ ਟੀਮ ਨੇ ਕਪਿਲ ਦੇਵ ਦੀ ਕਪਤਾਨੀ ’ਚ ਪਹਿਲੀ ਖਿਤਾਬੀ ਜਿੱਤ ਦਰਜ ਕੀਤੀ ਸੀ। ਇਸ ਤੋਂ ਬਾਅਦ 1994 ’ਚ ਇਸ ਚੈਂਪੀਅਨ ਆਲਰਾਊਂਡਰ ਨੇ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਆਪਣੀ ਟੀਮ ਨੂੰ ਪਹਿਲੀ ਆਈ. ਸੀ. ਸੀ. ਟਰਾਫੀ ਜਿਤਾਉਣ ਤੋਂ 17 ਸਾਲ ਬਾਅਦ ਸਾਲ 2000 ਜੁਲਾਈ ਮਹੀਨੇ ’ਚ ਕਪਿਲ ਦੇਵ ’ਤੇ ਸਾਬਕਾ ਆਲਰਾਊਂਡਰ ਮਨੋਜ ਪ੍ਰਭਾਕਰ  ਨੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਦਾਅਵਾ ਕੀਤਾ ਸੀ ਕਿ ਸਾਲ 1994 ’ਚ ਕਪਿਲ ਦੇਵ ਨੇ ਉਨ੍ਹਾਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ। ਇਸ ਇਲਜ਼ਾਮ ਦੇ ਦੌਰਾਨ ਕਪਿਲ ਦੇਵ ਟੀਮ ਇੰਡਿਆ ਦੇ ਕੋਚ ਸਨ। ਪ੍ਰਭਾਕਰ ਦੇ ਦੇ ਇਸ ਇਲਜ਼ਾਮ ਤੋਂ ਬਾਅਦ ਕਪਿਲ ਦੇਵ ’ਤੇ ਮੀਡੀਆ, ਰਾਜਨੇਤਾਵਾਂ ਨੇ ਦਬਾਅ ਬਣਾਇਆ ਅਤੇ ਉਨ੍ਹਾਂ ਨੂੰ ਟੀਮ ਇੰਡੀਆ ਦੇ ਕੋਚ ਦਾ ਅਹੁਦਾ ਛੱਡਉਣਾ ਪਿਆ। ਇਸ ਮਾਮਲੇ ਦੀ ਜਦੋਂ ਸੀ. ਬੀ. ਆਈ. ਜਾਂਚ ਹੋਈ ਤਾਂ ਕਪਿਲ ਦੇਵ ਨੂੰ ਬੇਕਸੂਰ ਪਾਇਆ ਗਿਆ ਅਤੇ ਪ੍ਰਭਾਕਰ ਦਾ ਦਾਅਵਾ ਗਲਤ ਸਾਬਿਤ ਹੋਇਆ। ਸੀ. ਬੀ. ਆਈ. ਨੇ ਮਨੋਜ ਪ੍ਰਭਾਕਰ ਨੂੰ ਹੀ ਮੈਚ ਫਿਕਸਿੰਗ ਦਾ ਦੋਸ਼ੀ ਪਾਇਆ।PunjabKesari

ਕਪਿਲ ਨੇ ਕਹੀ ਸੀ ਖੁਦਕੁਸ਼ੀ ਦੀ ਗੱਲ
ਇਸ ਮਾਮਲੇ ’ਤੇ ਕਪਿਲ ਦੇਵ ਨੇ ਸਾਲ 2002 ’ਚ ਇਕ ਇੰਟਰਵੀਊ ਦਿੱਤਾ, ਜਿਸ ’ਚ ਉਨ੍ਹਾਂ ਨੇ ਖੁਦਕੁਸ਼ੀ ਤੱਕ ਦੀ ਗੱਲ ਕਹਿ ਛੱਡੀ ਸੀ। ਕਪਿਲ ਦੇਵ ਨੇ ਇਕ ਚੈਨਲ ਨੂੰ ਦਿੱਤੇ ਇੰਟਰਵੀਊ ’ਚ ਆਪਣੀ ਗੱਲ ਸਾਹਮਣੇ ਰੱਖੀ ਅਤੇ ਇਸ ਦੌਰਾਨ ਉਹ ਜ਼ੋਰ ਦੀ ਰੋ ਪਏ ਸਨ। ਕਪਿਲ ਦੇਵ ਨੇ ਇੰਟਰਵੀਊ ’ਚ ਕਿਹਾ ਕਿ ਉਹ ਪੈਸਾ ਲੈਣ ਤੋਂ ਪਹਿਲਾਂ ਖੁਦਕੁਸ਼ੀ ਕਰਨਾ ਪਸੰਦ ਕਰਦੇ। ਕਪਿਲ ਦੇਵ ਨੇ ਕਿਹਾ ਸੀ, ਮੈਂ ਕਿਸੇ ਤੋਂ ਪੈਸਾ ਲੈਣ ਤੋਂ ਪਹਿਲਾਂ ਖੁਦਕੁਸ਼ੀ ਕਰ ਲੈਂਦਾ। ਮੇਰਾ ਸਾਰਾ ਪੈਸਾ ਲੈ ਲਓ, ਮੈਨੂੰ ਨਹੀਂ ਚਾਹੀਦਾ ਹੈ। ਮੈਂ ਅਜਿਹੇ ਪਰਿਵਾਰ ਤੋਂ ਆਉਂਦਾ ਹਾਂ ਜਿੱਥੇ ਇੱਜ਼ਤ ਸਭ ਤੋਂ ਵੱਡੀ ਚੀਜ ਹੈ।PunjabKesari

ਕਪਿਲ ਦੇਵ ਦਾ ਕ੍ਰਿਕਟ ਕੈਰੀਅਰ
ਕਪਿਲ ਦੇਵ ਨੇ ਆਪਣੇ ਕ੍ਰਿਕਟ ਕੈਰੀਅਰ ਦੌਰਾਨ 131 ਟੈਸਟਾਂ ਮੈਚ ’ਚ 5248 ਦੌੜਾਂ ਅਤੇ 434 ਵਿਕਟਾਂ ਲਈਆਂ ਹਨ। ਇਨਾਂ ’ਚ 8 ਸੈਂਕੜੇ ਅਤੇ 27 ਅਰਧ ਸੈਂਕੜੇ ਸ਼ਾਮਲ ਹਨ। ਉਥੇ ਹੀ ਵਨਡੇ ’ਚ 225 ਮੈਚਾਂ ’ਚ 3782 ਦੌੜਾਂ 253 ਵਿਕਟਾਂ ਲਈਆਂ ਹਨ। ਇਸ ’ਚ 1 ਸੈਂਕੜਾ ਅਤੇ 24 ਅਰਧ ਸੈਂਕੜੇ ਸ਼ਾਮਲ ਹਨ।


Related News