ਉਲਨਬਟੇਰ ਕੱਪ ''ਚ 2 ਹੋਰ ਭਾਰਤੀ ਮੁੱਕੇਬਾਜ਼ ਸੈਮੀਫਾਈਨਲ ''ਚ

06/22/2018 2:30:46 PM

ਨਵੀਂ ਦਿੱਲੀ— ਉਭਰਦੇ ਮੁੱਕੇਬਾਜ਼ ਵਾਨਹਲੀ ਪੁਈਆ (75 ਕਿਲੋ) ਅਤੇ ਐਤਾਸ਼ ਖਾਨ (56 ਕਿਲੋ) ਨੇ ਮੰਗੋਲੀਆ 'ਚ ਚਲ ਰਹੇ ਉਲਨਬਟੇਰ ਕੱਪ ਮੁੱਕੇਬਾਜ਼ੀ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪਹੁੰਚ ਕੇ ਆਪਣੇ ਤਮਗੇ ਪੱਕੇ ਕਰ ਲਏ ਹਨ। ਤਜਰਬੇਕਾਰ ਐੱਲ. ਸਰਿਤਾ ਦੇਵੀ (60 ਕਿਲੋ) ਹਾਲਾਂਕਿ ਕੁਆਰਟਰ ਫਾਈਨਲ 'ਚ ਚੀਨੀ ਤਾਈਪੈ ਦੀ ਸ਼ਿਨਹ ਯੂ ਵੂ ਤੋਂ ਹਾਰ ਕੇ ਬਾਹਰ ਹੋ ਗਈ। 
 

ਪਹਿਲਾ ਕੌਮਾਂਤਰੀ ਟੂਰਨਾਮੈਂਟ ਖੇਡ ਰਹੇ ਵਾਨਹਲੀ ਪੁਈਆ ਨੇ ਕੋਰੀਆ ਦੇ ਸੋਂਗ ਯੋਂਗ ਸੂ ਨੂੰ ਹਰਾਇਆ। ਜਦਕਿ ਐਤਾਸ਼ ਨੇ ਚੀਨ ਦੇ ਜੀਆ ਵੇਈ ਲੂ ਨੂੰ ਵੰਡੇ ਹੋਏ ਫੈਸਲੇ 'ਤੇ ਮਾਤ ਦਿੱਤੀ। ਭਾਰਤ ਦੇ ਚਾਰ ਤਮਗੇ ਪੱਕੇ ਹੋ ਗਏ ਹਨ ਕਿਉਂਕਿ ਵਿਸ਼ਵ ਅਤੇ ਏਸ਼ੀਆਈ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਸੋਨੀਆ ਲਾਠੇਰ (57 ਕਿਲੋ), ਲਵਲਿਨਾ ਬੋਰਗੋਹੇਨ (69 ਕਿਲੋ), ਹਿਮਾਂਸ਼ੂ ਸ਼ਰਮਾ (49 ਕਿਲੋ) ਅਤੇ ਆਸ਼ੀਸ਼ (64 ਕਿਲੋ) ਸੈਮੀਫਾਈਨਲ 'ਚ ਪਹੁੰਚ ਗਏ ਹਨ।