ਆਪਣੇ ਡੈਬਿਊ ਮੈਚ ਦੇ ਪਹਿਲੇ ਹੀ ਓਵਰ ਵਿਚ ਹੈਟ੍ਰਿਕ ਲੈ ਕੇ ਇਸ ਭਾਰਤੀ ਗੇਂਦਬਾਜ਼ ਨੇ ਰਚਿਆ ਇਤਿਹਾਸ

01/28/2020 1:51:44 PM

ਨਵੀਂ ਦਿੱਲੀ : ਮੱਧ ਪ੍ਰਦੇਸ਼ ਦੇ ਗੇਂਦਬਾਜ਼ ਰਵੀ ਯਾਦਵ ਨੇ ਫਰਸਟ ਕਲਾਸ ਡੈਬਿਊ ਮੈਚ ਦੇ ਪਹਿਲੇ ਹੀ ਓਵਰ ਵਿਚ ਹੈਟ੍ਰਿਕ ਲੈ ਕੇ ਕਮਾਲ ਕਰ ਦਿੱਤਾ। ਰਵੀ ਯਾਦਵ 80 ਸਾਲ ਬਾਅਦ ਅਜਿਹਾ ਕਮਾਲ ਕਰਨ ਵਾਲੇ ਦੁਨੀਆ ਦੇ ਪਹਿਲੇ ਅਜਿਹੇ ਗੇਂਦਬਾਜ਼ ਬਣ ਗਏ ਹਨ, ਜਿਸ ਨੇ ਆਪਣੇ ਡੈਬਿਊ ਫਰਸਟ ਕਲਾਸ ਮੈਚ ਵਿਚ ਅਜਿਹਾ ਕਮਾਲ ਕਰ ਕੇ ਦਿਖਾਇਆ ਹੋਵੇ। ਰਵੀ ਯਾਦਵ ਨੇ ਇਹ ਉਪਲੱਬਧੀ ਯੂ. ਪੀ. ਖਿਲਾਫ ਮੈਚ ਦੌਰਾਨ ਹਾਸਲ ਕੀਤੀ।

ਦੱਸ ਦਈਏ ਕਿ 80 ਪਹਿਲਾਂ ਅਜਿਹਾ ਹੀ ਕਮਾਲ ਦੱਖਣੀ ਅਫਰੀਕਾ ਦੇ ਰਾਈਸ ਫਿਲਿਪਸ ਨੇ ਕੀਤਾ ਸੀ। ਰਾਈਸ ਫਿਲਿਪਸ ਨੇ ਸਾਲ 1939-40 ਵਿਚ ਬਾਰਡਰ ਵੱਲੋਂ ਖੇਡਦਿਆਂ ਈਸਟਰਨ ਪ੍ਰੋਵਿੰਸ ਖਿਲਾਫ ਫਰਸਟ ਕਲਾਸ ਕ੍ਰਿਕਟ ਵਿਚ ਕੀਤਾ ਸੀ। ਰਾਈਸ ਫਿਲਿਪ ਨੇ ਵੈਸੇ ਤਾਂ ਡੈਬਿਊ 4 ਮੈਚ ਪਹਿਲਾਂ ਹੀ ਕਰ ਲਿਆ ਸੀ ਪਰ ਗੇਂਦਬਾਜ਼ੀ ਨਹੀਂ ਕੀਤੀ ਸੀ।

ਵੈਸੇ ਫਰਸਟ ਕਲਾਸ ਕ੍ਰਿਕਟ ਦੇ ਡੈਬਿਊ ਮੈਚ ਵਿਚ ਹੈਟ੍ਰਿਕ ਲੈਣ ਦਾ ਕਮਾਲ ਜਵਾਗਲ ਸ਼੍ਰੀਨਾਥ, ਸਲਿਲ ਅੰਕੋਲਾ ਅਤੇ ਅਭਿਮਨਿਊ ਮਿਥੁਨ ਨੇ ਕੀਤਾ ਹੈ ਪਰ ਇਨ੍ਹਾਂ ਸਾਰੇ ਗੇਂਦਬਾਜ਼ਾਂ ਨੇ ਡੈਬਿਊ ਮੈਚ ਦੇ ਪਹਿਲੇ ਹੀ ਓਵਰ ਵਿਚ ਹੈਟ੍ਰਿਕ ਨਹੀਂ ਕੀਤੀ ਸੀ ਪਰ ਰਵੀ ਯਾਦਵ ਨੇ ਇਹ ਕਮਾਲ ਕਰ 80 ਸਾਲ ਦੇ ਪੁਰਾਣੇ ਰਿਕਾਰਡ ਵਿਚ ਖੁਦ ਦਾ ਨਾਂ ਜੋੜ ਲਿਆ ਹੈ।


Related News