IPL ''ਚ ਸਭ ਤੋਂ ਜ਼ਿਆਦਾ ਬਾਰ 500+ ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼, ਆਖਰੀ ਨੰਬਰ ''ਤੇ ਹੈ ਰਾਹੁਲ

11/03/2020 10:13:07 PM

ਆਬੂ ਧਾਬੀ- ਆਈ. ਪੀ. ਐੱਲ. ਦੇ 13 ਸੈਸ਼ਨ ਦੇ ਲੀਗ ਮੁਕਾਬਲੇ ਖਤਮ ਹੋਣ ਨੂੰ ਹਨ। ਇਸ ਬਾਰ ਆਈ. ਪੀ. ਐੱਲ. 'ਚ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ 'ਚ ਸਭ ਤੋਂ ਉੱਪਰ ਕੇ. ਐੱਲ. ਰਾਹੁਲ ਚੱਲ ਰਹੇ ਹਨ। ਰਾਹੁਲ ਲਗਾਤਾਰ ਪਿਛਲੇ ਤਿੰਨ ਸੀਜ਼ਨਾਂ ਤੋਂ ਆਈ. ਪੀ. ਐੱਲ. 'ਚ 500+ ਤੋਂ ਜ਼ਿਆਦਾ ਦੌੜਾਂ ਬਣਾ ਰਹੇ ਹਨ ਪਰ ਜੇਕਰ ਗੱਲ ਕਰੀਏ ਤਾਂ ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਬਾਰ 500+ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ਾਂ ਦੀ ਤਾਂ ਇਸ 'ਚ ਰਾਹੁਲ ਦਾ ਨਾਂ ਟਾਪ ਪੰਜ ਬੱਲੇਬਾਜ਼ਾਂ 'ਚ ਆਖਰੀ ਨੰਬਰ 'ਤੇ ਆਉਂਦਾ ਹੈ।


ਆਈ. ਪੀ. ਐੱਲ. 'ਚ ਭਾਰਤੀ ਬੱਲੇਬਾਜ਼ਾਂ 'ਚੋਂ ਸਭ ਤੋਂ ਜ਼ਿਆਦਾ 500+ ਦੌੜਾਂ ਦਾ ਅੰਕੜਾ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਦਾ ਨਾਂ ਹੈ। ਵਿਰਾਟ ਨੇ ਆਈ. ਪੀ. ਐੱਲ. 'ਚ 5 ਬਾਰ ਇਕ ਸੀਜ਼ਨ 'ਚ 500+ ਜਾਂ ਇਸ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਬਾਕੀ ਸਾਰੇ ਬੱਲੇਬਾਜ਼ ਉਸਦੇ ਪਿੱਛੇ ਨਜ਼ਰ ਆਉਂਦੇ ਹਨ।


ਵਿਰਾਟ ਤੋਂ ਬਾਅਦ ਦੂਜੇ ਸਥਾਨ 'ਤੇ ਦਿੱਲੀ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦਾ ਨਾਂ ਆਉਂਦਾ ਹੈ। ਧਵਨ ਨੇ ਆਈ. ਪੀ. ਐੱਲ. 'ਚ 4 ਬਾਰ 500+ ਜਾਂ ਇਸ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਉਹ ਲਗਾਤਾਰ ਆਈ. ਪੀ. ਐੱਲ. 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਨਜ਼ਰ ਆਏ ਹਨ। ਇਸ ਸਾਲ ਵੀ ਉਸਦੇ ਬੱਲੇ ਤੋਂ ਖੂਬ ਦੌੜਾਂ ਨਿਕਲ ਰਹੀਆਂ ਹਨ, ਜਿਸ 'ਚ 2 ਅਰਧ ਸੈਂਕੜੇ ਵੀ ਸ਼ਾਮਲ ਹਨ। ਦੇਖੋ ਅੰਕੜੇ—
ਇਕ ਸੀਜ਼ਨ 'ਚ ਸਭ ਤੋਂ ਜ਼ਿਆਦਾ ਬਾਰ 500+ ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼
ਵਿਰਾਟ ਕੋਹਲੀ -5 ਬਾਰ
ਸ਼ਿਖਰ ਧਵਨ- 4 ਬਾਰ
ਸੁਰੇਸ਼ ਰੈਨਾ- 3 ਬਾਰ
ਗੌਤਮ ਗੰਭੀਰ- 3 ਬਾਰ
ਕੇ. ਐੱਲ. ਰਾਹੁਲ- 3 ਬਾਰ

Gurdeep Singh

This news is Content Editor Gurdeep Singh