ਭਾਰਤੀ ਬੈਡਮਿੰਟਨ ਸੰਘ ਨੇ ਘਰੇਲੂ ਢਾਂਚੇ ''ਚ ਕੀਤਾ ਬਦਲਾਅ

02/11/2020 1:14:34 AM

ਨਵੀਂ ਦਿੱਲੀ- ਭਾਰਤੀ ਬੈਡਮਿੰਟਨ ਸੰਘ (ਬੀ. ਏ. ਆਈ.) ਨੇ ਸੋਮਵਾਰ ਨੂੰ ਬਦਲਾਅ ਕਰਦੇ ਹੋਏ ਕਈ ਪੱਧਰ 'ਤੇ ਘਰੇਲੂ ਟੂਰਨਾਮੈਂਟਾਂ ਦਾ ਢਾਂਚਾ ਲਾਗੂ ਕਰਨ ਦਾ ਐਲਾਨ ਕੀਤਾ, ਜਿਸ ਵਿਚ ਕੁਲ 2 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਹੋਵੇਗੀ। ਐਤਵਾਰ ਨੂੰ ਕਾਰਜਕਾਰੀ ਪ੍ਰੀਸ਼ਦ ਦੀ ਮੀਟਿੰਗ ਵਿਚ ਘਰੇਲੂ ਟੂਰਨਾਮੈਂਟ ਦੇ ਢਾਂਚੇ ਨੂੰ ਪੁਨਰਗਠਿਤ ਕਰਨ ਦਾ ਫੈਸਲਾ ਕੀਤਾ। ਨਵੇਂ ਢਾਂਚੇ ਦੇ ਤਹਿਤ 3 ਪੱਧਰ ਦੇ ਟੂਰਨਾਮੈਂਟ ਹੋਣਗੇ-ਲੈਵਲ ਇਕ, ਲੈਵਲ ਦੋ ਅਤੇ ਲੈਵਲ ਤਿੰਨ। ਚੋਟੀ ਪੱਧਰ ਲੈਵਲ ਇਕ ਦੀ ਇਨਾਮੀ ਰਾਸ਼ੀ 25 ਲੱਖ ਰੁਪਏ ਹੋਵੇਗੀ। ਇਹ ਟੂਰਨਾਮੈਂਟ ਬੀ. ਏ. ਆਈ. ਪ੍ਰੀਮੀਅਰ ਸੁਪਰ ਸੀਰੀਜ਼ ਟੂਰਨਾਮੈਂਟ ਹੋਵੇਗਾ, ਜਿਸ ਵਿਚ ਸੀਮਤ ਪ੍ਰਵੇਸ਼ ਹੋਵੇਗਾ ਤੇ ਫਿਰ ਮੁੱਖ ਡਰਾਅ ਖੇਡਿਆ ਜਾਵੇਗਾ।

Gurdeep Singh

This news is Content Editor Gurdeep Singh