ਇੰਡੀਅਨ ਐਰੋਜ਼ ਨੇ ਚੈਂਪੀਅਨ ਮਿਨਰਵਾ ਨੂੰ ਹਰਾਇਆ

02/06/2019 10:03:24 AM

ਭੁਵਨੇਸ਼ਵਰ— ਇੰਡੀਅਨ ਐਰੋਜ਼ ਨੇ ਆਈ ਲੀਗ ਫੁੱਟਬਾਲ ਟੂਰਨਾਮੈਂਟ 'ਚ ਮੰਗਲਵਾਰ ਨੂੰ ਸਾਬਕਾ ਚੈਂਪੀਅਨ ਮਿਨਰਵਾ ਪੰਜਾਬ ਨੂੰ 2-1 ਨਾਲ ਹਰਾ ਕੇ ਉਲਟਫੇਰ ਕੀਤਾ। ਇਸ ਜਿੱਤ ਨਾਲ ਯੁਵਾ ਖਿਡਾਰੀਆਂ ਦੀ ਟੀਮ ਇੰਡੀਅਨ ਐਰੋਜ਼ ਸਕੋਰ ਬੋਰਡ 'ਚ ਸਤਵੇਂ ਸਥਾਨ 'ਤੇ ਆ ਗਈ ਹੈ। ਮਿਨਰਵਾ ਦੀ ਟੀਮ ਨੌਵੇਂ ਸਥਾਨ 'ਤੇ ਹੈ। ਇੱਥੇ ਕਲਿੰਗਾ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਅੰਡਰ-16 ਟੀਮ ਦੇ ਰੋਹਿਤ ਧਾਨੂ ਨੇ 38ਵੇਂ ਮਿੰਟ 'ਚ ਪਹਿਲਾ ਗੋਲ ਕੀਤਾ ਜਦਕਿ ਮੈਨ ਆਫ ਦਿ ਮੈਚ ਰਹੀਮ ਅਲੀ ਨੇ ਹਾਫ ਟਾਈਮ ਦੇ ਤੁਰੰਤ ਬਾਅਦ 47ਵੇਂ ਮਿੰਟ 'ਚ ਟੀਮ ਦੇ ਵਾਧੇ ਨੂੰ ਦੁਗਣਾ ਕਰ ਦਿੱਤਾ। ਮਿਨਰਵਾ ਲਈ ਮੋਈਨੁਦੀਨ ਨੇ 68ਵੇਂ ਮਿੰਟ 'ਚ ਗੋਲ ਕੀਤਾ ਪਰ ਇਸ ਤੋਂ ਬਾਅਦ ਟੀਮ ਕੋਈ ਹੋਰ ਸਫਲਤਾ ਹਾਸਲ ਨਹੀਂ ਕਰ ਸਕੀ।

Tarsem Singh

This news is Content Editor Tarsem Singh