ਭਾਰਤੀ ਆਲਰਾਊਂਡਰ ਕਰੁਣਾਲ ਪੰਡਯਾ ਦਾ ਟਵਿਟਰ ਅਕਾਊਂਟ ਹੈਕ, ਕੀਤੇ ਗਏ ਕਈ ਅਜੀਬੋ-ਗਰੀਬ ਟਵੀਟ

01/27/2022 1:38:47 PM

ਨਵੀਂ ਦਿੱਲੀ : ਭਾਰਤੀ ਟੀਮ ਦੇ ਆਲਰਾਊਂਡਰ ਕਰੁਣਾਲ ਪੰਡਯਾ ਦਾ ਟਵਿਟਰ ਅਕਾਊਂਟ ਹੈਕ ਹੋ ਗਿਆ ਹੈ। ਕਰੁਣਾਲ ਦਾ ਅਕਾਊਂਟ ਹੈਕ ਹੋਣ ਤੋਂ ਬਾਅਦ ਇਸ ਨੂੰ ਵੇਚਣ ਦਾ ਦਾਅਵਾ ਕੀਤਾ ਗਿਆ ਅਤੇ ਨਾਲ ਹੀ ਕ੍ਰਿਪਟੋਕਰੰਸੀ ਭੇਜਣ ਲਈ ਵੀ ਕਿਹਾ ਗਿਆ। ਇਹੀ ਨਹੀਂ ਹੈਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਭੱਦੀਆਂ ਟਿੱਪਣੀਆਂ ਵੀ ਕੀਤੀਆਂ। ਹਾਲਾਂਕਿ ਇਸ ਨੂੰ ਲੈ ਕੇ ਕ੍ਰਿਕਟਰ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਹਾਰਦਿਕ ’ਤੇ ਚੜ੍ਹਿਆ ‘ਪੁਸ਼ਪਾ’ ਦਾ ਖ਼ੁਮਾਰ, ਨਾਨੀ ਨਾਲ ‘ਸ਼੍ਰੀਵੱਲੀ’ ’ਤੇ ਕੀਤਾ ਡਾਂਸ (ਵੀਡੀਓ)

ਹੈਕਰ ਨੇ ਵੀਰਵਾਰ ਸਵੇਰੇ 7 ਵੱਜ ਕੇ 31 ਮਿੰਟ ਦੇ ਕਰੀਬ ਕ੍ਰਿਕਟਰ ਦੇ ਅਕਾਊਂਟ ਤੋਂ ਇਕ ਟਵੀਟ ਨੂੰ ਰੀਟਵੀਟ ਕੀਤਾ ਗਿਆ, ਜਿਸ ਵਿਚ ਕਰੁਣਾਲ ਦਾ ਧੰਨਵਾਦ ਕੀਤਾ ਗਿਆ ਸੀ। ਇਸ ਤੋਂ ਬਾਅਦ ਕਈ ਟਵੀਟ ਕੀਤੇ ਗਏ। ਮੰਨਿਆ ਜਾ ਰਿਹਾ ਹੈ ਕਿ ਕਿਸੇ ਬਿਟਕੋਇਨ ਸਕੈਮਰ ਨੇ ਉਨ੍ਹਾਂ ਦਾ ਅਕਾਊਂਟ ਹੈਕ ਕੀਤਾ ਹੈ। ਅਜਿਹੇ ਸਕੈਮਰਸ ਲਗਾਤਾਰ ਮਸ਼ਹੂਰ ਲੋਕਾਂ ਦੇ ਟਵਿਟਰ ਅਕਾਊਂਟ ਹੈਕ ਕਰ ਰਹੇ ਹਨ। 

ਇਹ ਵੀ ਪੜ੍ਹੋ: ਵੈਸਟਇੰਡੀਜ਼ ਖ਼ਿਲਾਫ਼ ਵਨਡੇ ਅਤੇ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

ਦੱਸ ਦੇਈਏ ਕਿ ਕਰੁਣਾਲ ਨੇ ਹੁਣ ਤੱਕ ਭਾਰਤੀ ਕ੍ਰਿਕਟ ਟੀਮ ਲਈ 5 ਵਨਡੇ ਅਤੇ 19 ਟੀ-20 ਮੈਚ ਖੇਡੇ ਹਨ ਅਤੇ ਆਖ਼ਰੀ ਵਾਰ ਉਨ੍ਹਾਂ ਨੂੰ ਆਪਣੀ ਘਰੇਲੂ ਟੀਮ ਬੜੌਦਾ ਲਈ ਵਿਜੇ ਹਜ਼ਾਰੇ ਟਰਾਫੀ 2022 ਵਿਚ ਖੇਡਦੇ ਹੋਏ ਦੇਖਿਆ ਗਿਆ ਸੀ। ਉਥੇ ਹੀ ਆਈ.ਪੀ.ਐਲ. ਮੇਗਾ ਆਕਸ਼ਨ ਵਿਚ ਕਰੁਣਾਲ ਨੂੰ ਬਿਹਤਰ ਡੀਲ ਦੀ ਤਲਾਸ਼ ਰਹੇਗੀ। ਹੁਣ ਤੱਕ ਮੁੰਬਈ ਲਈ ਖੇਡਣ ਵਾਲੇ ਕਰੁਣਾਲ ਪੰਡਯਾ ਨੂੰ ਇਸ ਵਾਰ ਫਰੈਂਚਾਇਜ਼ੀ ਨੇ ਆਈ.ਪੀ.ਐਲ. 2022 ਲਈ ਰਿਟੇਨ ਨਹੀਂ ਕੀਤਾ ਹੈ। ਉਥੇ ਹੀ ਹੁਣ ਕਈ ਟੀਮਾਂ ਬਤੌਰ ਸਪਿਨਰ ਆਲਰਾਊਂਡਰ ਉਨ੍ਹਾਂ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕਰਨਗੀਆਂ। ਕਰੁਣਾਲ ਦੇ ਅਹਿਮਦਾਬਾਦ ਨਾਲ ਜੁੜਨ ਦੇ ਆਸਾਰ ਜ਼ਿਆਦਾ ਨਜ਼ਰ ਆ ਰਹੇ ਹਨ। 2 ਦਿਨਾਂ ਨਿਲਾਮੀ 12 ਅਤੇ 13 ਫਰਵਰੀ ਨੂੰ ਬੈਂਗਲੁਰੂ ਵਿਚ ਹੋਵੇਗੀ। ਦੇਸ਼ ਵਿਚ ਕੋਰੋਨਾ ਮਹਾਮਾਰੀ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਆਈ.ਪੀ.ਐਲ. 2022 ਨੂੰ ਫਿਰ ਤੋਂ ਭਾਰਤ ਤੋਂ ਬਾਹਰ ਕਰਾਇਆ ਜਾ ਸਕਦਾ ਹੈ। 

ਇਹ ਵੀ ਪੜ੍ਹੋ: ਯੁਵਰਾਜ ਸਿੰਘ ਨੂੰ ਪਿਤਾ ਬਣਨ 'ਤੇ ਹਰਭਜਨ ਨੇ ਵੱਖਰੇ ਅੰਦਾਜ਼ 'ਚ ਦਿੱਤੀਆਂ ਮੁਬਾਰਕਾਂ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry