''ਧਵਨ '' ਦੇ ਸੈਂਕੜੇ ਦੀ ਬਦੌਲਤ ਭਾਰਤ ਨੇ ਕੀਤਾ ਸੀਰੀਜ਼ ''ਤੇ ਕਬਜ਼ਾ

12/18/2017 12:52:16 AM

ਵਿਸ਼ਾਖਾਪਟਨਮ (ਬਿਊਰੋ)— ਤੀਸਰੇ ਤੇ ਨਿਰਣਾਇਕ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ ਹੈ। ਸ਼੍ਰੀਲੰਕਾ ਵਲੋਂ ਗੁਣਾਥਿਲਕਾ ਤੇ ਉਪਲ ਥਰੰਗਾ ਨੇ ਪਾਰੀ ਦੀ ਸ਼ੁਰੂਆਤ ਕੀਤੀ।  ਸ਼੍ਰੀਲੰਕਾ ਦੀ ਸ਼ੁਰੂਆਤ ਮਾੜੀ ਰਹੀ ਤੇ 15 ਦੌੜਾਂ 'ਤੇ ਪਹਿਲਾ ਵਿਕਟ ਗੁਣਾਥਿਲਕਾ ਦੇ ਰੂਪ 'ਚ ਡਿੱਗਿਆ। ਉੱਥੇ ਹੀ ਸਦੀਰਾ ਨੇ ਵਧੀਆ ਪਾਰੀ ਖੇਡੀ ਤੇ 42 ਦੇ ਸਕੋਰ 'ਤੇ ਆਊਟ ਹੋਏ। ਸ਼੍ਰੀਲੰਕਾ ਵਲੋਂ ਸਲਾਮੀ ਬੱਲੇਬਾਜ਼ ਥਰੰਗਾ (95) ਨੇ ਵਧੀਆ ਪਾਰੀ ਖੇਡੀ ਪਰ ਉਹ ਆਪਣੇ ਸੈਂਕੜੇ ਤੋਂ 5 ਦੌੜਾਂ ਨਾਲ ਖੁੰਝ ਗਏ ਇਸ ਤਰ੍ਹਾਂ ਸ਼੍ਰੀਲੰਕਾ ਨੇ 10 ਵਿਕਟਾਂ ਗੁਆ ਕੇ 215 ਦੌੜਾਂ ਹੀ ਬਣਾਈਆਂ। ਜਿਸ ਨੂੰ ਭਾਰਤੀ ਟੀਮ ਨੇ ਆਸਾਨੀ ਨਾਲ ਹੀ ਹਾਸਲ ਕਰ ਲਿਆ।

ਕੁਲਦੀਪ ਯਾਦਵ ਨੂੰ ਆਪਣਾ ਵਿਕਟ ਦੇ ਕੇ ਚਲਦੇ ਬਣੇ। ਡਿਕਵੇਲਾ ਵੀ ਕੁਝ ਖਾਸ ਨਾ ਕਰ ਸਕੇ ਤੇ 8 ਦੌੜਾਂ ਬਣਾ ਕੇ ਕੁਲਦੀਪ ਦੀ ਗੇਂਦ 'ਤੇ ਅਈਅਰ ਨੂੰ ਆਪਣਾ ਵਿਕਟ ਦੇ ਬੈਠੇ। ਮੈਥਿਊਜ਼ ਵੀ ਇਸ ਵਾਰ ਕੁਝ ਖਾਸ ਨਾ ਕਰ ਸਕੇ ਤੇ 17 ਦੌੜਾਂ 'ਤੇ ਚਾਹਲ ਦਾ ਸ਼ਿਕਾਰ ਹੋਏ। ਉਸ ਤੋਂ ਬਾਅਦ ਸ਼੍ਰੀਲੰਕਾ ਦਾ ਕੋਈ ਵੀ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਅੱਗੇ ਟਿੱਕ ਨਾ ਸਕਿਆ।
ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਵਲੋਂ ਬੱਲੇਬਾਜ਼ੀ ਕਰਦਿਆ ਕਪਤਾਨ ਰੋਹਿਤ ਸ਼ਰਮਾ ਇਸ ਮੈਚ 'ਚ ਕੁਝ ਖਾਸ ਨਹੀਂ ਕਰ ਸਕਿਆ ਅਤੇ 7 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਆਪਣੀ ਅਜੇਤੂ ਪਾਰੀ ਨੂੰ ਸੰਭਾਲਦੇ ਹੋਏ 85 ਗੇਂਦਾਂ 'ਚ 100 ਦੌੜਾਂ ਬਣਾਈਆਂ, ਜਿਸ 'ਚ ਉਸ ਨੇ 13 ਚੌਕੇ ਅਤੇ 2 ਛੱਕੇ ਲਗਾਏ। ਇਸ ਤੋਂ ਇਲਾਵਾ ਸ਼ਰੀਅਸ ਲਾਇਰ ਨੇ ਆਪਣੀ ਪਾਰੀ ਦੌਰਾਨ 63 ਗੇਂਦਾਂ ਦਾ ਸਾਹਮਣਾ ਕਰਦੇ ਹੋਏ 65 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਦਿਨੇਸ਼ ਕਾਰਤਿਕ ਨੇ ਵੀ ਆਪਣੀ ਅਜੇਤੂ ਪਾਰੀ 'ਚ 31 ਗੇਂਦਾਂ ਦਾ ਸਾਹਮਣਾ ਕਰਦੇ ਹੋਏ 26 ਦੌੜਾਂ ਦੀ ਪਾਰੀ ਖੇਡਦੇ ਹੋਏ ਭਾਰਤੀ ਟੀਮ ਨੂੰ ਜਿੱਤ ਹਾਸਲ ਕਰਵਾਈ।