ਭਾਰਤ ਨੇ ਸਕੀਟ ਮਿਕਸਡ ਟੀਮ ਪ੍ਰਤੀਯੋਗਿਤਾ ''ਚ ਜਿੱਤਿਆ ਸੋਨਾ

08/14/2017 3:14:00 AM

ਨਵੀਂ ਦਿੱਲੀ—  ਮਿਰਾਜ ਅਹਿਮਦ ਖਾਨ ਤੇ ਰਸ਼ਿਮ ਰਾਠੌੜ ਦੀ ਜੋੜੀ ਨੇ ਇੱਥੇ ਕਜ਼ਾਕਿਸਤਾਨ ਦੇ ਅਸਤਾਨਾ ਵਿਚ ਚੱਲ ਰਹੀ ਸੱਤਵੀਂ ਏਸ਼ੀਆਈ ਸ਼ਾਟ ਗੰਨ ਚੈਂਪੀਅਨਸ਼ਿਪ ਦੇ ਆਖਰੀ ਦਿਨ ਵੀਰਵਾਰ ਨੂੰ ਸਕੀਟ ਮਿਕਸਡ ਟੀਮ ਪ੍ਰਤੀਯੋਗਿਤਾ ਵਿਚ ਸੋਨ ਤਮਗਾ ਜਿੱਤ ਕੇ ਟੂਰਨਾਮੈਂਟ ਵਿਚ ਭਾਰਤੀ ਮੁਹਿੰਮ ਦੀ ਸ਼ਾਨਦਾਰ ਸਮਾਪਤੀ ਕੀਤੀ। ਭਾਰਤ ਨੇ ਇਸ ਚੈਂਪੀਅਨਸ਼ਿਪ ਵਿਚ ਕੁਲ 8 ਤਮਗੇ ਆਪਣੇ ਨਾਂ ਕੀਤੇ।