ਦੱਖਣੀ ਏਸ਼ੀਆਈ ਖੇਡਾਂ: ਭਾਰਤ ਨੇ ਮੁੱਕੇਬਾਜ਼ੀ ''ਚ 6 ਅਤੇ ਕੁਸ਼ਤੀ ''ਚ 14 ਸੋਨ ਤਮਗੇ ਜਿੱਤੇ

12/10/2019 12:45:58 PM

ਸਪੋਰਟਸ ਡੈਸਕ— ਰਾਸ਼ਟਰੀ ਚੈਂਪੀਅਨ ਅੰਕਿਤ ਖਟਾਨਾ (75 ਕਿ. ਗ੍ਰਾ) ਅਤੇ ਉਦੀਇਮਾਨ ਕਲਾਇਵਾਨੀ ਸ਼੍ਰੀਨਿਵਾਸਨ (48 ਕ੍ਰਿ.ਗ੍ਰਾ) ਦੀ ਅਗੁਵਾਈ 'ਚ ਭਾਰਤ ਨੇ 13ਵੀਂ ਦੱਖਣ ਏਸ਼ੀਆਈ ਖੇਡਾਂ (ਸੈਗ) ਦੀ ਮੁੱਕੇਬਾਜ਼ੀ 'ਚ ਸੋਮਵਾਰ ਨੂੰ ਛੇ ਸੋਨ ਤਮਗੇ ਜਿੱਤੇ ਪਰ ਵਰਲਡ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਮਨੀਸ਼ ਕੌਸ਼ਿਕ ਨੂੰ ਚਾਂਦੀ ਤਮਗੇ ਨਾਲ ਸੰਤੋਸ਼ ਕਰਨਾ ਪਿਆ। ਪੁਰਖ ਵਰਗ 'ਚ ਵਿਨੰਦ ਤੰਵਰ (49 ਕਿ. ਗ੍ਰਾ) , ਸਚਿਨ (56 ਕ੍ਰਿ ਗ੍ਰਾ) ਅਤੇ ਗੌਰਵ ਚੌਹਾਨ (91 ਕਿ. ਗ੍ਰਾ) ਨੇ ਵੀ ਸੋਨ ਦੇ ਤਮਗੇ ਜਿੱਤੇ ਜਦ ਕਿ ਮਹਿਲਾ ਵਰਗ 'ਚ ਪਰਵੀਨ (60 ਕਿ.ਗ੍ਰਾ) ਨੇ ਵੀ ਸੋਨ ਤਮਗਾ ਜਿੱਤਿਆ। ਕੌਸ਼ਿਕ ਨੂੰ ਟੂਰਨਾਮੈਂਟ 'ਚ ਤਮਗੇ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਨੇਪਾਲ ਦੇ ਭੂਪੇਂਦਰ ਥਾਪਾ ਨੇ ਉਨ੍ਹਾਂ ਨੂੰ 5-0 ਨਾਲ ਹਰਾ ਕੇ ਉਲਟਫੇਰ ਕੀਤਾ। ਮੰਗਲਵਾਰ ਨੂੰ ਪੁਰਸ਼ ਵਰਗ 'ਚ ਵਿਕਾਸ ਕ੍ਰਿਸ਼ਣਨ  (69 ਕ੍ਰਿਗ੍ਰਾ) , ਨਰੇਂਦਰ (91 ਕਿ.ਗ੍ਰਾ ਤੋਂ ਜ਼ਿਆਦਾ), ਸਪਰਸ਼ (52 ਕਿ.ਗ੍ਰਾ), ਵਰਿੰਦਰ ( 60 ਕਿ.ਗ੍ਰਾ) ਜਦ ਕਿ ਔਰਤਾਂ ਦੀ ਸ਼੍ਰੇਣੀ 'ਚ ਪਿੰਕੀ ਰਾਣੀ (51 ਕਿ. ਗ੍ਰਾ), ਸੋਨੀਆ ਲਾਥੇਰ (57 ਕਿ. ਗ੍ਰਾ) ਅਤੇ ਮੰਜੂ ਬੰਬੋਰੀਆ (64 ਕਿ. ਗ੍ਰਾ) ਸੋਨ ਤਮਗਾ ਜਿੱਤਣ ਦੇ ਇਰਾਦੇ ਨਾਲ ਰਿੰਗ 'ਚ ਉਤਰਨਗੀਆਂ। PunjabKesari 

ਕੁਸ਼ਤੀ ਮੁਕਾਬਲੇ 'ਚ ਸਾਰੇ 14 ਸੋਨ ਤਮਗੇ ਆਪਣੇ ਨਾਂ ਕਰ ਲਏ। ਬਾਲੀਆਨ ਨੇ ਪੁਰਸ਼ਾਂ ਦੇ 74 ਕਿੱਲੋਗ੍ਰਾਮ ਭਾਰ ਵਰਗ 'ਚ ਜਦ ਕਿ ਸ਼ੇਰੋਨ ਨੇ ਔਰਤਾਂ ਦੀ 68 ਕਿੱਲੋਗ੍ਰਾਮ ਭਾਰ ਵਰਗ 'ਚ ਸੋਨ ਤਮਗਾ ਜਿੱਤਿਆ। ਉਨ੍ਹਾਂ ਦੇ ਇਸ ਪ੍ਰਦਰਸ਼ਨ ਦੇ ਦਮ 'ਤੇ ਭਾਰਤ ਨੇ ਸਾਰੇ 14 ਵਰਗਾਂ 'ਚ ਸੋਨ ਤਮਗਾ ਜਿੱਤਿਆ। ਇਨ੍ਹਾਂ 'ਚ ਭਾਰਤੀ ਪੁਰਸ਼ ਅਤੇ ਮਹਿਲਾਂ ਪਹਿਲਵਾਨਾਂ ਨੇ 7-7 ਸੋਨ ਤਮਗੇ ਜਿੱਤੇ। ਮੁਕਾਬਲੇ 'ਚ ਕੁਲ 20 ਭਾਰ ਵਰਗਾਂ ਦੇ ਮੁਕਾਬਲੇ ਹੋਏ ਅਤੇ ਦੱਖਣੀ ਏਸ਼ੀਆਈ ਖੇਡਾਂ ਦੇ ਨਿਯਮਾਂ ਮੁਤਾਬਕ ਇਕ ਦੇਸ਼ ਸਿਰਫ 14 ਭਾਰ ਵਰਗਾਂ 'ਚ ਹੀ ਭਾਗ ਲੈ ਸਕਦਾ ਹੈ। 2016 ਤੋਂ ਬਾਅਦ ਪਹਿਲੀ ਵਾਰ ਅੰਤਰਰਾਸ਼ਟਰੀ ਪੱਧਰ 'ਤੇ ਮੈਟ 'ਤੇ ਵਾਪਸੀ ਕਰਨ ਵਾਲੀ ਸ਼ੇਰੋਨ ਆਪਣੀ ਵਿਰੋਧੀ ਸ਼੍ਰੀਲੰਕਾਈ ਮਹਿਲਾਂ ਪਹਿਲਵਾਨ ਨੂੰ ਹਾਰ ਦੇਣ 'ਚ ਸਿਰਫ 48 ਸੈਕਿੰਡ ਦਾ ਸਮਾਂ ਲਿਆ ਅਤੇ ਉਨ੍ਹਾਂ ਨੇ ਮੁਕਾਬਲਾ ਜਿੱਤ ਕੇ ਸੋਨ ਤਮਗਾ ਹਾਸਲ ਕੀਤਾ।PunjabKesari
ਨੌਜਵਾਨ ਪਹਿਲਵਾਨ ਬਾਲੀਆਨ ਨੇ ਇਕ ਪਾਸੜ ਮੁਕਾਬਲੇ 'ਚ ਬੰਗਲਾਦੇਸ਼ ਦੇ ਪਹਿਲਵਾਨ ਨੂੰ ਹਰਾ ਕੇ ਸੋਨ ਤਮਗਾ ਹਾਸਲ ਕੀਤਾ। ਇਸ ਤੋਂ ਪਹਿਲਾਂ ਐਤਵਾਰ ਨੂੰ ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ (62 ਕਿ. ਗ੍ਰਾ) , ਰਵਿੰਦਰ (61 ਕਿ. ਗ੍ਰਾ ), ਅੰਸ਼ੂ (59 ਕਿ. ਗ੍ਰਾ) ਅਤੇ ਪਵਨ ਕੁਮਾਰ (86 ਕਿ. ਗ੍ਰਾ) ਨੇ ਆਪਣੇ- ਆਪਣੇ ਭਾਰ ਵਰਗ 'ਚ ਸੋਨ ਤਮਗੇ ਜਿਤੇ ਸਨ।


Related News