ਭਾਰਤ ਨੇ ਟ੍ਰੈਕ ਏਸ਼ੀਆ ਕੱਪ ਦੇ ਪਹਿਲੇ ਦਿਨ ਚਾਰ ਸੋਨ ਸਮੇਤ 12 ਤਮਗੇ ਜਿੱਤੇ

09/10/2019 3:32:56 AM

ਨਵੀਂ ਦਿੱਲੀ— ਭਾਰਤ ਨੇ ਸੋਮਵਾਰ ਨੂੰ ਇੱਥੇ ਟ੍ਰੈਕ ਏਸ਼ੀਆ ਕੱਪ ਸਾਈਕਲਿੰਗ ਦੇ ਪਹਿਲੇ ਦਿਨ ਦਬਦਬਾਅ ਬਣਾਉਂਦੇ ਹੋਏ ਚਾਰ ਸੋਨ ਤਮਗਿਆਂ ਸਮੇਤ 12 ਤਮਗੇ ਜਿੱਤੇ। ਭਾਰਤ ਦੀ ਜੂਨੀਅਰ ਟੀਮ ਨੇ ਪੁਰਸ਼ ਟੀਮ ਸਪਰਿੰਟ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ। ਮਹਿਲਾ ਜੂਨੀਅਰ ਤੇ ਅਲੀਟ ਟੀਮਾਂ ਨੇ ਵੀ 2 ਸੋਨ ਤਮਗੇ ਜਿੱਤੇ। ਜੂਨੀਅਰ ਵਿਸ਼ਵ ਚੈਂਪੀਅਨ ਰੋਨਾਲਡੋ ਲੇਤੋਨਜਾਮ ਨੇ ਪਹਿਲੇ ਦਿਨ 2 ਤਮਗੇ ਹਾਸਲ ਕੀਤੇ। ਉਸਦੀ ਅਗਵਾਈ 'ਚ ਜੂਨੀਅਰ ਪੁਰਸ਼ ਟੀਮ ਦੇ ਸਪਰਿੰਟ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ ਤੇ ਫਿਰ ਇਸ ਸਟਾਰ ਖਿਡਾਰੀ ਨੇ ਇੰਦਰਾ ਗਾਂਧੀ ਸਟੇਡੀਅਮ 'ਚ ਇਕ ਕਿ. ਮੀ. ਟਾਈਮ ਟਰਾਇਲ 'ਚ ਵੀ ਸੋਨ ਤਮਗਾ ਹਾਸਲ ਕੀਤਾ। ਪਾਲ ਨੇ ਵੀ ਪਹਿਲੇ ਦਿਨ 2 ਸੋਨ ਤਮਗੇ ਜਿੱਤੇ। ਉਹ ਪਹਿਲੇ ਨਿਕਿਤਾ ਨਿਸ਼ਾ ਦੇ ਨਾਲ ਜੂਨੀਅਰ ਮਹਿਲਾ ਸਪਰਿੰਟ ਮੁਕਾਬਲੇ ਦੇ ਚੋਟੀ 'ਤੇ ਰਹੀ ਤੇ ਫਿਰ 500 ਮੀਟਰ ਟਾਈਮ ਟਰਾਇਲ ਮੁਕਾਬਲੇ 'ਚ ਵੀ ਖਿਤਾਬ ਜਿੱਤਿਆ। ਨਿਸ਼ਾ ਇਸ ਮੁਕਾਬਲੇ 'ਚ ਦੂਜੇ ਸਥਾਨ 'ਤੇ ਰਹੀ। ਟੂਰਨਾਮੈਂਟ 'ਚ 12 ਦੇਸ਼ਾਂ ਜੇ ਖਿਡਾਰੀ ਹਿੱਸਾ ਲੈ ਰਹੇ ਹਨ।

Gurdeep Singh

This news is Content Editor Gurdeep Singh