ਭਾਰਤ ਇੰਗਲੈਂਡ 'ਚ ਟੈਸਟ ਸੀਰੀਜ਼ 3-2 ਨਾਲ ਜਿੱਤੇਗਾ : ਦ੍ਰਾਵਿੜ

05/09/2021 9:59:21 PM

ਨਵੀਂ ਦਿੱਲੀ- ਇੰਗਲੈਂਡ 'ਚ ਆਖਰੀ ਵਾਰ (2007) ਟੈਸਟ ਸੀਰੀਜ਼ ਜਿੱਤਣ ਵਾਲੇ ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਾਵਿੜ ਨੇ ਭਵਿੱਖਬਾਣੀ ਕੀਤੀ ਹੈ ਕਿ ਭਾਰਤ ਆਗਾਮੀ ਇੰਗਲੈਂਡ ਦੌਰੇ 'ਚ ਪੰਜ ਮੈਚਾਂ ਦੀ ਸੀਰੀਜ਼ 3-2 ਨਾਲ ਜਿੱਤੇਗਾ। ਸੀਰੀਜ਼ ਅਗਸਤ-ਸਤੰਬਰ 'ਚ ਖੇਡੀ ਜਾਵੇਗੀ ਅਤੇ ਇਕ ਵੱਡਾ ਮੁਕਾਬਲਾ ਹੋਵੇਗਾ। 

ਇਹ ਖ਼ਬਰ ਪੜ੍ਹੋ-  ਰਾਸ਼ਿਦ ਨੇ ਸ਼ੇਅਰ ਕੀਤੀ ਘਰ ਦੀ ਫੋਟੋ ਤਾਂ ਮੁਰੀਦ ਹੋਈ ਇੰਗਲੈਂਡ ਦੀ ਮਹਿਲਾ ਕ੍ਰਿਕਟਰ


ਦ੍ਰਾਵਿੜ ਨੇ ਕਿਹਾ ਕਿ- ਮੈਨੂੰ ਲੱਗਦਾ ਹੈ ਕਿ ਭਾਰਤ ਦੇ ਕੋਲ ਇਸ ਵਾਰ ਸੀਰੀਜ਼ ਜਿੱਤਣ ਦਾ ਵਧੀਆ ਮੌਕਾ ਹੈ ਇੰਗਲੈਂਡ ਦੀ ਗੇਂਦਬਾਜ਼ੀ ਦੇ ਬਾਰੇ 'ਚ ਕੋਈ ਸਵਾਲ ਨਹੀਂ ਹੈ ਉਹ ਜੋ ਵੀ ਗੇਂਦਬਾਜ਼ ਉਤਾਰਨਗੇ ਖਾਸ ਤੌਰ 'ਤੇ ਸੀਮ ਗੇਂਦਬਾਜ਼ੀ ਹਮਲਾਵਰ, ਇਹ ਦੇਖਣਾ ਸ਼ਾਨਦਾਰ ਹੋਵੇਗਾ। ਉਨ੍ਹਾਂ ਦੇ ਕੋਲ ਚੋਣ ਦੇ ਲਈ ਵਧੀਆ ਖਿਡਾਰੀ ਹਨ। ਰਾਹੁਲ ਨੇ ਕਿਹਾ ਕਿ ਜੇਕਰ ਉਸਦੇ 6 ਜਾਂ ਸੱਤ ਚੋਟੀ ਬੱਲੇਬਾਜ਼ਾਂ ਨੂੰ ਦੇਖੋ ਤੁਸੀਂ ਇਕ ਵੱਡੇ ਬੱਲੇਬਾਜ਼ ਨੂੰ ਦੇਖੋ, ਵਿਸ਼ਵ ਪੱਧਰ ਬੱਲੇਬਾਜ਼ ਜੋ ਰੂਟ ਹਨ। ਬੇਨ ਸਟੋਕਸ ਇਕ ਵੱਡਾ ਆਲਰਾਊਂਡਰ ਹੈ ਪਰ ਕੁਝ ਕਾਰਨਾਂ ਨਾਲ ਰਵੀਚੰਦਰਨ ਅਸ਼ਵਿਨ ਉਸਦੇ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਕਰਨਗੇ। ਇਹ ਦਿਲਚਸਪ ਮੁਕਾਬਲਾ ਹੋਵੇਗਾ। ਮੈਂ ਜਾਣਦਾ ਹਾਂ ਕਿ ਅਸ਼ਵਿਨ ਨੇ ਭਾਰਤ 'ਚ ਸਟੋਕਸ ਦੇ ਵਿਰੁੱਧ ਵਧੀਆ ਪ੍ਰਦਰਸ਼ਨ ਕੀਤਾ ਹੈ ਪਰ ਇਹ ਸੀਰੀਜ਼ ਦਾ ਇਕ ਦਿਲਚਸਪ ਹਿੱਸਾ ਹੋਵੇਗਾ। ਦ੍ਰਾਵਿੜ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਭਾਰਤ ਇਸ ਵਾਰ ਵਧੀਆ ਤਰ੍ਹਾਂ ਤਿਆਰ ਹੋਵੇਗਾ। 

ਇਹ ਖ਼ਬਰ ਪੜ੍ਹੋ- IPL ਇਲੈਵਨ ’ਚ ਵਿਰਾਟ, ਰੋਹਿਤ ਤੇ ਧੋਨੀ ਨੂੰ ਨਹੀਂ ਮਿਲੀ ਜਗ੍ਹਾ

ਆਸਟਰੇਲੀਆ ਤੋਂ ਉਨ੍ਹਾਂ ਨੂੰ ਆਤਮਵਿਸ਼ਵਾਸ ਮਿਲਿਆ ਹੋਇਆ ਹੈ। ਇਸ ਟੀਮ 'ਚ ਬਹੁਤ ਆਤਮਵਿਸ਼ਵਸ ਹੈ। ਕੁਝ ਖਿਡਾਰੀ ਪਹਿਲਾਂ ਵੀ ਇੰਗਲੈਂਡ ਜਾ ਚੁੱਕੇ ਹਨ। ਇਸ ਵਾਰ ਬੱਲੇਬਾਜ਼ੀ ਕ੍ਰਮ 'ਚ ਬਹੁਤ ਆਤਮਵਿਸ਼ਵਸ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਭਾਰਤ ਦੇ ਕੋਲ ਵਧੀਆ ਮੌਕਾ ਹੈ ਅਤੇ ਇਹ ਭਾਰਤ ਦੇ ਪੱਖ 'ਚ 3-2 ਨਾਲ ਜਾ ਸਕਦਾ ਹੈ। ਰਾਹੁਲ ਨੇ ਕਿਹਾ ਕਿ ਡਬਲਯੂ. ਟੀ. ਸੀ. ਫਾਈਨਲ ਤੋਂ ਬਾਅਦ ਉਹ ਪੂਰੇ ਇਕ ਮਹੀਨੇ ਦੇ ਲਈ ਇੰਗਲੈਂਡ 'ਚ ਰਹਿਣਗੇ, ਜਿਸ ਤੋਂ ਬਾਅਦ ਟੈਸਟ ਸੀਰੀਜ਼ ਸ਼ੁਰੂ ਹੋਵੇਗੀ। 


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh