ਅਜਲਾਨ ਸ਼ਾਹ ਕੱਪ ਤੋਂ ਸੈਸ਼ਨ ਦਾ ਸਾਨਦਾਰ ਆਗਾਜ਼ ਕਰਨਾ ਚਾਹੇਗਾ ਭਾਰਤ

03/18/2019 3:51:58 PM

ਬੈਂਗਲੁਰੂ : ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਲਗਦਾ ਹੈ ਕਿ ਟੀਮ ਨੇ ਪਿਛਲੇ ਸਾਲ ਵਿਸ਼ਵ ਕੱਪ ਦੀ ਹਾਰ ਤੋਂ ਸਬਕ ਲਿਆ ਹੈ ਅਤੇ ਮਲੇਸ਼ੀਆ ਵਿਚ ਅਜਲਾਨ ਸਾਹ ਕੱਪ ਤੋਂ ਸੈਸ਼ਨ ਦੀ ਸਕਾਰਾਤਮਕ ਸ਼ੁਰੂਆਤ ਲਈ ਤਿਆਰ ਹੈ। ਇਪੋਹ ਰਵਾਨਾ ਹੋਣ ਤੋਂ ਪਹਿਲਾਂ ਭਾਰਤੀ ਕਪਤਾਨ ਨੇ ਐਤਵਾਰ ਦੀ ਰਾਤ ਮੀਡੀਆ ਨੂੰ ਕਿਹਾ, ਇਪੋਹ ਦੀ ਗਰਮੀ ਭਰੇ ਮੌਸਮ ਵਿਚ ਖੁੱਦ ਨੂੰ ਢਾਲਣ ਲਈ ਟੀਮ ਨੇ ਰਾਸ਼ਟਰੀ ਕੈਂਪ ਵਿਚ ਦੋਪਿਹਰ ਨੂੰ ਅਭਿਆਸ ਕੀਤਾ। ਅਸੀਂ ਓਡੀਸ਼ਾ ਵਿਚ ਖੇਡੇ ਜਾਣ ਵਾਲੇ ਐੱਫ. ਆਈ. ਐੱਚ. ਪੁਰਸ਼ ਸੀਰੀਜ਼ ਦੇ ਫਾਈਨਲਸ 2019 ਤੋਂ ਪਹਿਲਾਂ ਸਕਾਰਾਤਮਕ ਸ਼ੁਰੂਆਤ ਲਈ ਕਾਫੀ ਉਤਸ਼ਾਹਤ ਹਾਂ। ਅਸੀਂ ਕੈਂਪ ਵਿਚ ਸਖਤ ਮਿਹਨਤ ਕੀਤੀ ਹੈ। ਭਾਰਤ 23 ਮਾਰਚ ਨੂੰ ਜਾਪਾਨ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ ਅਤੇ ਇਸ ਟੀਮ ਖਿਲਾਫ ਪਿਛਲੇ ਸਾਲ ਏਸ਼ੀਆਈ ਚੈਂਪੀਅਨਸ ਟਰਾਫੀ ਵਿਚ ਮਿਲੀ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਣਾ ਚਾਹੇਗਾ।''

ਮਨਪ੍ਰੀਤ ਨੇ ਕਿਹਾ, ''ਅਸੀਂ ਸ਼ੁਰੂਆਤੀ ਮੈਚ ਵਿਚ ਏਸ਼ੀਆਈ ਖੇਡਾਂ ਦੇ ਚੈਂਪੀਅਨ ਜਾਪਾਨ ਨਾਲ ਖੇਡਾਂਗੇ ਅਤੇ ਉਸ ਨੂੰ ਹਰਾਉਣ ਲਈ ਟੀਮ ਨੂੰ ਪੂਰੀ ਮਿਹਨਤ ਕਰਨੀ ਹੋਵੇਗੀ। ਸਾਡੀ ਟੀਮ ਵਿਚ ਕਈ ਨੌਜਵਾਨ ਖਿਡਾਰੀ ਹਨ। ਉਨ੍ਹਾਂ ਦੇ ਅਤੇ ਸਾਡੇ ਲਈ ਇਕ ਟੀਮ ਦੇ ਰੂਪ 'ਚ ਸਖਤ ਇਮਤਿਹਾਨ ਹੋਵੇਗਾ। ਭਾਰਤੀ ਟੀਮ ਇਸ ਤੋਂ ਬਾਅਦ 24 ਮਾਰਚ ਨੂੰ ਕੋਰੀਆ ਅਤੇ 26 ਮਾਰਚ ਨੂੰ ਏਸ਼ੀਆਈ ਖੇਡਾਂ ਦੀ ਚਾਂਦੀ ਤਮਗਾ ਜੇਤੂ ਮਲੇਸ਼ੀਆ ਨਾਲ ਭਿੜੇਗੀ। ਮਨਪ੍ਰੀਤ ਨੇ ਕਿਹਾ ਕਿ ਅਸੀਂ ਟੂਰਨਾਮੈਂਟ ਵਿਚ ਚੋਟੀ ਰੈਂਕਿੰਗ ਵਾਲੀ ਟੀਮ ਹਾਂ ਪਰ ਇਸ ਨਾਲ ਅਸੀਂ ਖੁੱਦ ਅੱਗੇ ਨਹੀਂ ਵੱਧ ਸਕਦੇ। ਸਿੱਧੇ ਫਾਈਨਲਸ ਦੇ ਬਾਰੇ ਸੋਚਣ ਦੀ ਜਗ੍ਹਾ ਅਸੀਂ ਇਕ ਵਾਰ ਇਕ ਮੈਚ ਦੇ ਬਾਰੇ ਸੋਚਾਂਗੇ ਕਿਉਂਕਿ ਸਾਡੇ ਲਈ ਕੁਝ ਮੁਕਾਬਲੇ ਮੁਸ਼ਕਲ ਹੋਣਗੇ। ਮਨਪ੍ਰੀਤ ਦਾ ਮੰਨਣਾ ਹੈ ਕਿ ਓਡੀਸ਼ਾ ਵਿਸ਼ਵ ਕੱਪ ਵਿਚ ਟੀਮ ਨੂੰ ਕੁਆਰਟਰ ਫਾਈਨਲ ਵਿਚ ਮਿਲੀ ਹਾਰ ਨਾਲ ਖਿਡਾਰੀਆਂ ਨੇ ਕਾਫੀ ਸਬਕ ਲਿਆ ਹੈ ਅਤੇ ਹੁਣ ਉਹ ਦਬਾਅ ਦੀ ਸਥਿਤੀ ਨੂੰ ਬਿਹਤਰ ਤਰੀਕੇ ਨਾਲ ਸੰਭਾਲ ਸਕਦੇ ਹਨ। ਉਸ ਨੇ ਕਿਹਾ ਕਿ ਵਿਸ਼ਵ ਕੱਪ ਸਾਡੇ ਸਾਰਿਆਂ ਲਈ ਸਬਕ ਦੇਣ ਵਾਲਾ ਰਿਹਾ। ਅਸੀਂ ਕੁਆਰਟ ਫਾਈਨਲ ਵਿਚ ਅੱਗੇ ਨਹੀਂ ਜਾ ਸਕੇ ਪਰ ਮੇਰਾ ਮੰਨਣਾ ਹੈ ਕਿ ਦੁਨੀਆ ਨੇ ਇਕ ਨੌਜਵਾਨ ਟੀਮ ਦੀ ਬੇਅੰਤ ਸੰਭਾਵਨਾਵਾਂ ਨੂੰ ਦੇਖਿਆ ਜਿਸਨੇ ਮੈਦਾਨ ਵਿਚ ਪੂਰਾ ਜ਼ੋਰ ਲਾਇਆ ਸੀ।''