ਅਗਲੇ ਸਾਲ ਭਾਰਤ 'ਚ ਹੋਵੇਗਾ ਟੀ20 ਵਿਸ਼ਵ ਕੱਪ, ICC ਦੀ ਬੈਠਕ 'ਚ ਲਿਆ ਫੈਸਲਾ

08/07/2020 8:14:02 PM

ਨਵੀਂ ਦਿੱਲੀ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਬੈਠਕ ਤੋਂ ਬਾਅਦ 2021 ਟੀ-20 ਵਿਸ਼ਵ ਨੂੰ ਲੈ ਕੇ ਫੈਸਲਾ ਕਰ ਲਿਆ ਹੈ ਕਿ ਇਹ ਭਾਰਤ 'ਚ ਆਯੋਜਨ ਕੀਤਾ ਜਾਵੇਗਾ। 2022 ਟੀ-20 ਵਿਸ਼ਵ ਕੱਪ ਆਸਟਰੇਲੀਆ 'ਚ ਹੋਵੇਗਾ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੇ ਕ੍ਰਿਕਟ ਆਸਟਰੇਲੀਆ (ਸੀ. ਏ.) ਦੇ ਪ੍ਰਮੁੱਖਾਂ ਨੇ ਆਈ. ਸੀ. ਸੀ. ਦੀ ਬੈਠਕ ਦੇ ਦੌਰਾਨ ਵਰਚੁਅਲ ਮੰਚ 'ਤੇ ਇਹ ਫੈਸਲਾ ਲਿਆ। ਇਸ ਤੋਂ ਪਹਿਲਾਂ ਆਈ. ਸੀ. ਸੀ. ਬੋਰਡ ਦੇ ਇਕ ਮੈਂਬਰ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਬੀ. ਸੀ. ਸੀ. ਆਈ. ਨੂੰ 2021 'ਚ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨੀ ਸੀ ਤੇ ਉਹ ਇਸ ਨੂੰ ਅਜਿਹਾ ਕਰਨਾ ਚਾਹੇਗਾ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਆਸਟਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ 2020 ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਜੇਕਰ ਭਾਰਤ ਮੰਨ ਜਾਂਦਾ ਹੈ ਤਾਂ 2021 'ਚ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਆਸਟਰੇਲੀਆ ਨੂੰ ਮਿਲ ਸਕਦੀ ਹੈ। ਹਾਲਾਂਕਿ ਅਜਿਹਾ ਸੰਭਵ ਨਹੀਂ ਹੋ ਸਕਿਆ।

Gurdeep Singh

This news is Content Editor Gurdeep Singh