ਭਾਰਤ 2019 ''ਚ ਰਾਸ਼ਟਰਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ

09/07/2017 12:02:25 PM

ਨਵੀਂ ਦਿੱਲੀ— ਭਾਰਤ ਰਾਸ਼ਟਰੀ (ਯੁਵਾ, ਜੂਨੀਅਰ, ਸੀਨੀਅਰ) ਵੇਟਲਿਫਟਿੰਗ ਚੈਂਪੀਅਨਸ਼ਿਪ ਦੇ 2019 ਪੜਾਅ ਦੀ ਮੇਜ਼ਬਾਨੀ ਕਰੇਗਾ। ਰਾਸ਼ਟਰਮੰਡਲ ਵੇਟਲਿਫਟਿੰਗ ਮਹਾਸੰਘ ਦੇ ਕਾਰਜਕਾਰੀ ਬੋਰਡ ਨੇ ਅੱਜ ਆਸਟਰੇਲੀਆ ਦੇ ਗੋਲਡ ਕੋਸਟ 'ਚ ਮੁਲਾਕਾਤ ਕੀਤੀ ਅਤੇ ਫੈਸਲਾ ਕੀਤਾ ਕਿ ਟੂਰਨਾਮੈਂਟ ਦੇ 2019 ਪੜਾਅ ਦੀ ਮੇਜ਼ਬਾਨੀ ਭਾਰਤ ਨੂੰ ਦਿੱਤੀ ਜਾਵੇ।
ਟੂਰਨਾਮੈਂਟ ਦਾ ਮੌਜੂਦਾ ਪੜਾਅ ਗੋਲਡ ਕੋਸਟ 'ਚ ਹੀ ਆਯੋਜਿਤ ਕੀਤਾ ਜਾ ਰਿਹਾ ਹੈ। ਭਾਰਤ ਦੀ ਐੱਸ. ਮੀਰਾਬਾਈ ਚਾਨੂੰ ਅਤੇ ਸੰਜੀਤਾ ਚਾਨੂੰ ਨੇ ਮੰਗਲਵਾਰ ਆਪਣੇ ਵਜ਼ਨ ਵਰਗਾਂ 'ਚ ਸੋਨ ਤਮਗੇ ਜਿੱਤ ਕੇ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੇ ਲਈ ਕੁਆਲੀਫਾਈ ਕੀਤਾ ਹੈ।