ਟੀ-20 : ਨਿਊਜ਼ੀਲੈਂਡ ਤੋਂ ਅੱਗੇ ਨਿਕਲ ਜਾਵੇਗਾ ਭਾਰਤ

01/02/2020 7:46:35 PM

ਨਵੀਂ ਦਿੱਲੀ— ਭਾਰਤ ਪੰਜ ਜਨਵਰੀ ਤੋਂ ਸ਼੍ਰੀਲੰਕਾ ਵਿਰੁੱਧ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਗੁਹਾਟੀ 'ਚ ਹੋਣ ਵਾਲੇ ਪਹਿਲੇ ਮੈਚ 'ਚ ਉੱਤਰਦੇ ਹੀ ਨਿਊਜ਼ੀਲੈਂਡ ਨੂੰ ਪਿੱਛੇ ਛੱਡ ਕੇ ਸਭ ਤੋਂ ਜ਼ਿਆਦਾ ਟੀ-20 ਮੈਚ ਖੇਡਣ ਵਾਲਾ ਦੂਜਾ ਦੇਸ਼ ਬਣ ਜਾਵੇਗਾ। ਭਾਰਤ ਤੇ ਨਿਊਜ਼ੀਲੈਂਡ ਨੇ ਇਕ ਬਰਾਬਰ 126 ਟੀ-20 ਮੈਚ ਖੇਡੇ ਹਨ। ਪਾਕਿਸਤਾਨ 149 ਟੀ-20 ਮੈਚ ਖੇਡ ਕੇ ਸਭ ਤੋਂ ਅੱਗੇ ਹੈ, ਜਿਸ ਤੋਂ ਬਾਅਦ ਭਾਰਤ ਤੇ ਨਿਊਜ਼ੀਲੈਂਡ ਹੈ। ਗੁਹਾਟੀ ਦਾ ਮੁਕਾਬਲਾ ਭਾਰਤ ਦਾ 127ਵਾਂ ਟੀ-20 ਮੈਚ ਹੋਵੇਗਾ। ਭਾਰਤ ਨੇ ਸ਼੍ਰੀਲੰਕਾ ਵਿਰੁੱਧ ਹੁਣ ਤਕ 16 ਮੈਚ ਖੇਡੇ ਹਨ ਜਿਸ 'ਚ ਉਸ ਨੇ 11 ਮੈਚ ਜਿੱਤੇ ਹਨ ਤੇ ਪੰਜ ਮੈਚ ਹਾਰੇ ਹਨ।


ਦਿਲਚਸਪ ਹੈ ਕਿ ਸ਼੍ਰੀਲੰਕਾ ਇਸ ਸੀਰੀਜ਼ ਦੇ ਤਿੰਨੇ ਮੈਚ ਖੇਡਣ ਤੋਂ ਬਾਅਦ ਨਿਊਜ਼ੀਲੈਂਡ ਦੀ ਬਰਾਬਰੀ 'ਤੇ ਪਹੁੰਚ ਜਾਵੇਗਾ। ਸ਼੍ਰੀਲੰਕਾ ਨੇ ਹੁਣ ਤਕ 123 ਟੀ-20 ਮੈਚ ਖੇਡੇ ਹਨ। ਸੀਰੀਜ਼ ਦੀ ਸਮਾਪਤੀ 'ਤੇ ਉਸਦੇ 126 ਟੀ-20 ਮੁਕਾਬਲੇ ਹੋ ਜਾਣਗੇ। ਨਿਊਜ਼ੀਲੈਂਡ ਇਸ ਸਮੇਂ ਆਸਟਰੇਲੀਆ ਦੇ ਦੌਰੇ 'ਤੇ ਹੈ, ਜਿੱਥੇ ਉਸ ਨੇ ਟੈਸਟ ਸੀਰੀਜ਼ ਤੋਂ ਬਾਅਦ ਵਨ ਡੇ ਸੀਰੀਜ਼ ਖੇਡਣੀ ਹੈ। ਭਾਰਤ ਨੇ 126 ਟੀ-20 ਮੈਚਾਂ 'ਚ 78 ਜਿੱਤੇ ਹਨ ਤੇ 44 ਹਾਰੇ ਹਨ ਜਦਕਿ ਨਿਊਜ਼ੀਲੈਂਡ ਨੇ 126 ਮੈਚਾਂ 'ਚ 61 ਜਿੱਤੇ ਹਨ ਤੇ 56 ਹਾਰੇ ਹਨ। ਸ਼੍ਰੀਲੰਕਾ ਨੇ 123 ਮੈਚਾਂ 'ਚ 59 ਜਿੱਤੇ ਹਨ ਤੇ 61 ਹਾਰੇ ਹਨ। ਹੋਰ ਦੇਸ਼ਾਂ 'ਚ ਆਸਟਰੇਲੀਆ ਨੇ 122 ਮੈਚ, ਵਿਸ਼ਵ ਚੈਂਪੀਅਨ ਵੈਸਟਇੰਡੀਜ਼ ਨੇ 119 ਮੈਚ, ਦੱਖਣੀ ਅਫਰੀਕਾ ਨੇ 115 ਮੈਚ ਤੇ ਇੰਗਲੈਂਡ ਨੇ 114 ਮੈਚ ਖੇਡੇ ਹਨ।

Gurdeep Singh

This news is Content Editor Gurdeep Singh