ਮੈਚ ਡਰਾਅ ਰਿਹਾ ਤਾਂ ਵੀ ਵਿੰਡੀਜ਼ ਖਿਲਾਫ ਭਾਰਤ ਲਗਾਤਾਰ 8ਵੀਂ ਸੀਰੀਜ਼ ਜਿੱਤ ਲਵੇਗਾ

08/30/2019 10:04:32 AM

ਸਪੋਰਟਸ ਡੈਸਕ— ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਮੁਕਾਬਲਾ ਅੱਜ ਭਾਵ ਸ਼ੁੱਕਰਵਾਰ ਤੋਂ ਜਮੈਕਾ ਦੇ ਸਬੀਨਾ ਪਾਰਕ ’ਚ ਖੇਡਿਆ ਜਾਵੇਗਾ। ਟੀਮ ਇੰਡੀਆ ਨੇ ਸੀਰੀਜ਼ ਦੇ ਪਹਿਲੇ ਟੈਸਟ ’ਚ 318 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਉਹ ਦੂਜਾ ਟੈਸਟ ਜਿੱਤ ਕੇ ਜਾਂ ਡਰਾਅ ਕਰਾ ਕੇ ਸੀਰੀਜ਼ ਆਪਣੇ ਨਾਂ ਕਰਨਾ ਚਾਹੇਗੀ। ਭਾਰਤੀ ਟੀਮ ਵਿੰਡੀਜ਼ ਖਿਲਾਫ ਲਗਾਤਾਰ 7 ਸੀਰੀਜ਼ ਜਿੱਤ ਚੁੱਕੀ ਹੈ। ਉਸ ਨੂੰ ਪਿਛਲੀ ਵਾਰ ਸੀਰੀਜ਼ ’ਚ ਹਾਰ 2002 ’ਚ ਮਿਲੀ ਸੀ। ਉਦੋਂ ਵਿੰਡੀਜ਼ ਨੇ 5 ਟੈਸਟ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤੀ ਸੀ।

ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੇ ਗਏ ਟੈਸਟ ਮੈਚਾਂ ਦੇ ਦਿਲਚਸਪ ਅੰਕੜੇ
1. ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਅਜੇ ਤਕ ਕੁਲ 12 ਟੈਸਟ ਮੈਚ ਖੇਡੇ ਗਏ ਹਨ। ਇਨ੍ਹਾਂ ’ਚੋ ਵੈਸਟਇੰਡੀਜ਼ ਨੇ 06 ਅਤੇ ਭਾਰਤ ਨੇ 02 ਮੈਚ ਜਿੱਤੇ ਹਨ। 04 ਮੈਚ ਡਰਾਅ ਰਹੇ ਹਨ।
2. ਭਾਰਤ ਜਮੈਕਾ ’ਚ ਵਿੰਡੀਜ਼ ਖਿਲਾਫ ਪਿਛਲਾ ਟੈਸਟ 8 ਸਾਲ ਪਹਿਲਾਂ 63 ਦੌੜਾਂ ਨਾਲ ਜਿੱਤਿਆ ਸੀ।
3. ਵੈਸਟਇੰਡੀਜ਼ ਦੀ ਟੀਮ ਇਸ ਗ੍ਰਾਊਂਡ ’ਤੇ ਭਾਰਤ ਖਿਲਾਫ ਪਿਛਲੀ ਵਾਰ 2002 ’ਚ ਜਿੱਤੀ ਸੀ।
4. ਵੈਸਟਇੰਡੀਜ਼ ਖਿਲਾਫ ਜਮੈਕਾ ’ਚ ਭਾਰਤ ਦਾ ਸਕਸੈਕਸ ਰੇਟ 25 ਫੀਸਦੀ ਹੈ।

ਅੱਜ ਦੇ ਮੈਚ ਨੂੰ ਪ੍ਰਭਾਵਿਤ ਕਰਨ ਵਾਲੇ ਦੋ ਪ੍ਰਮੱਖ ਫੈਕਟਰ
1. ਪਿੱਚ ਦੀ ਸਥਿਤੀ : ਪਿੱਚ ਤੋਂ ਪਹਿਲਾਂ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲਦੀ ਸੀ ਪਰ ਹੁਣ ਸਲੋਅ ਹੋ ਗਈ ਹੈ। ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨਾ ਪਸੰਦ ਕਰੇਗੀ।
2. ਮੌਸਮ ਦੀ ਰਿਪੋਰਟ : ਜਮੈਕਾ ’ਚ ਮੈਚ ਦੇ ਦੌਰਾਨ ਆਸਮਾਨ ’ਚ ਬੱਦਲ ਛਾਏ ਰਹਿ ਸਕਦੇ ਹਨ। ਤਾਪਮਾਨ 26 ਤੋਂ 32 ਡਿਗਰੀ ਦੇ ਵਿਚਾਲੇ ਰਹੇਗਾ।

Tarsem Singh

This news is Content Editor Tarsem Singh