ਵਿੰਡੀਜ਼ ਦਾ ਇਹ ਧਾਕੜ ਬੱਲੇਬਾਜ਼ ਨਿਜੀ ਕਾਰਨਾ ਨਾਲ ਭਾਰਤ ਦੌਰੇ ਤੋਂ ਹਟਿਆ

10/17/2018 7:18:59 PM

ਗੁਹਾਟੀ : ਪਰੇਸ਼ਾਨੀਆ ਨਾ ਜੂਝ ਰਿਹੈ ਵਿੰਡੀਜ਼ ਨੂੰ ਬੁੱਧਵਾਰ ਕਰਾਰਾ ਝਟਕਾ ਉਸ ਸਮੇਂ ਲੱਗਾ ਜਦੋਂ ਟੀਮ ਦਾ ਸਲਾਮੀ ਬੱਲੇਬਾਜ਼ ਏਵਿਨ ਲੂਈਸ ਨਿਜੀ ਕਾਰਨਾ ਦਾ ਹਵਾਲਾ ਦਿੰਦਿਆਂ ਭਾਰਤ ਦੌਰੇ ਤੋਂ ਹੱਟ ਗਿਆ। ਲੂਈਸ ਨੇ ਹਾਲ ਹੀ 'ਚ ਕ੍ਰਿਕਟ ਵੈਸਟਇੰਡੀਜ਼ ਵਲੋਂ ਪੇਸ਼ ਕੀਤੇ ਕੇਂਦਰੀ ਕਰਾਰ ਨੂੰ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ, ਜਿਸ ਨਾਲ ਉਸ ਨੇ ਦੁਨੀਆ ਵਿਚ ਚਲ ਰਹੀਆਂ ਅਲੱਗ-ਅਲੱਗ ਲੀਗਾਂ ਲਈ ਹਾਜ਼ਰੀ ਪੇਸ਼ ਕਰ ਦਿੱਤੀ। ਉਹ ਕ੍ਰਿਸ ਗੇਲ ਅਤੇ ਹੋਰ ਸਟਾਰ ਖਿਡਾਰੀਆਂ ਦੇ ਨਕਸ਼ੇ ਕਦਮ 'ਤੇ ਚਲ ਰਿਹੈ। ਗੇਲ ਨੇ ਪਹਿਲਾਂ ਹੀ ਭਾਰਤ ਖਿਲਾਫ 5 ਵਨ ਡੇ ਅਤੇ 3 ਟੀ-20 ਮੈਚਾਂ ਵਿਚ ਨਾ ਸ਼ਾਮਲ ਹੋਣ ਬਾਰੇ ਦੱਸ ਦਿੱਤਾ ਸੀ। ਗੇਲ ਇਸ ਸਮੇਂ ਸ਼ਾਰਜਾਹ ਵਿਚ ਚਲ ਰਹੀ ਅਫਗਾਨਿਸਤਾਨ ਪ੍ਰੀਮਿਅਰ ਲੀਗ ਖੇਡ ਰਿਹਾ ਹੈ।

ਲੂਈਸ ਭਾਰਤ ਖਿਲਾਫ ਸੀਰੀਜ਼ ਵਿਚ ਆਪਣੀ ਟੀਮ ਲਈ ਫਾਇਦੇਮੰਦ ਸਾਬਤ ਹੋ ਸਕਦਾ ਸੀ, ਕਿਉਂਕਿ ਉਹ ਭਾਰਤ ਵਿਚ ਮੁੰਬਈ ਇੰਡੀਅਨਸ ਵਲੋਂ ਖੇਡ ਚੁੱਕਾ ਹਨ। ਉਸ ਨੇ ਵਿੰਡੀਜ਼ ਵਲੋਂ 35 ਵਨ ਡੇ ਮੈਚਾਂ ਵਿਚ 2 ਸੈਂਕੜੇ ਜਦਕਿ ਟੀ-20 ਦੇ 17 ਮੈਚਾਂ ਵਿਚ 2 ਸੈਂਕੜੇ ਲਗਾਏ ਹਨ। ਕਿਰਨ ਪਾਵੇਲ ਲੇਵਿਸ ਦੀ ਜਗ੍ਹਾ ਟੀਮ ਵਿਚ ਖੇਡੇਗਾ ਅਤੇ ਨਿਕੋਲਸ ਪੂਰਨ ਟੀ-20 ਵਿਚ ਉਸ ਦੀ ਜਗ੍ਹਾ ਲਵੇਗਾ। ਅਨਕੈਪਡ ਤੇਜ਼ ਗੇਂਦਬਾਜ਼ ਓਬੇਦ ਮੈਕਾਏ ਨੂੰ ਵੀ ਦੋਵਾਂ ਟੀਮਾਂ ਵਿਚ ਸ਼ਾਮਲ ਕੀਤਾ ਗਿਆ ਹੈ। 

ਕ੍ਰਿਕਟ ਵੈਸਟਇੰਡੀਜ਼ ਵਲੋਂ ਬਿਆਨ ਮੁਤਾਬਕ, ''ਪਾਵੇਲ ਅਤੇ ਪੂਰਨ ਨੂੰ ਕ੍ਰਮ ਵਨਡੇ ਅਤੇ ਟੀ-20 ਵਿਚ ਏਵਿਨ ਲੂਈਸ ਦੀ ਜਗ੍ਹਾ ਸ਼ਾਮਲ ਕੀਤਾ ਗਿਆ ਹੈ। ਉੱਥੇ ਹੀ ਮੈਕਾਏ ਅਲਜਾਰੀ ਜੋਸੇਫ ਦੀ ਜਗ੍ਹਾ ਲਵੇਗਾ। ਭਾਰਤ ਖਿਲਾਫ 5 ਵਨ ਡੇ ਮੈਚਾਂ ਦੀ ਸੀਰੀਜ਼ 21 ਅਕਤੂਬਰ ਤੋਂ ਗੁਹਾਟੀ ਵਿਚ ਸ਼ੁਰੂ ਹੋਵੇਗੀ।