IND v SL : ਵਿਰਾਟ ਦੇ 100ਵੇਂ ਟੈਸਟ ਮੈਚ ਨੂੰ ਯਾਦਗਾਰ ਬਣਾਉਣ ਲਈ ਖੇਡੇਗਾ ਭਾਰਤ

03/04/2022 2:40:10 AM

ਮੋਹਾਲੀ- ਸਟਾਰ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦੇ ਸ਼ੁੱਕਰਵਾਰ ਨੂੰ ਇੱਥੇ 100ਵੇਂ ਟੈਸਟ ਮੈਚ ਵਿਚ ਭਾਰਤੀ ਕ੍ਰਿਕਟ ਟੀਮ ਜਿੱਤ ਲਈ ਖੇਡੇਗੀ। ਵਿਰਾਟ ਨੇ ਆਪਣੇ ਹੁਣ ਤੱਕ ਦੇ ਸ਼ਾਨਦਾਰ ਕ੍ਰਿਕਟ ਕਰੀਅਰ ਵਿਚ ਕਈ ਉਪਲੱਬਧੀਆਂ ਹਾਸਲ ਕੀਤੀਆਂ ਹਨ ਅਤੇ ਸ਼ੁੱਕਰਵਾਰ ਨੂੰ ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ) ਸਟੇਡੀਅਮ ਵਿਚ ਉਹ ਖੁਦ ਨੂੰ ਇਕ ਵਿਸ਼ੇਸ਼ ਪੱਧਰ 'ਤੇ ਦੇਖੇਗਾ, ਜਿੱਥੇ ਉਹ 100 ਟੈਸਟ ਮੈਚ ਖੇਡਣ ਵਾਲਾ ਭਾਰਤ ਦਾ 12ਵਾਂ ਅਤੇ ਦੁਨੀਆ ਦਾ 71ਵਾਂ ਖਿਡਾਰੀ ਬਣ ਜਾਵੇਗਾ। ਉਸ ਤੋਂ ਪਹਿਲਾਂ ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਵੀ. ਵੀ. ਐੱਸ. ਲਕਸ਼ਮਣ, ਅਨਿਲ ਕੁੰਬਲੇ, ਕਪਿਲ ਦੇਵ, ਸੁਨੀਲ ਗਾਵਸਕਰ, ਦਿਲੀਪ ਵੈਂਗਸਰਕਰ, ਸੌਰਭ ਗਾਂਗੁਲੀ, ਇਸ਼ਾਂਤ ਸ਼ਰਮਾ, ਹਰਭਜਨ ਸਿੰਘ ਅਤੇ ਵਰਿੰਦਰ ਸਹਿਵਾਗ 100 ਤੋਂ ਵੱਧ ਟੈਸਟ ਮੈਚ ਖੇਡ ਚੁੱਕੇ ਹਨ।

PunjabKesari

ਇਹ ਖ਼ਬਰ ਪੜ੍ਹੋ- ਪੈਟੀ ਤਵਤਨਾਕਿਟ ਨੇ ਸਿੰਗਾਪੁਰ LPGA 'ਚ ਬਣਾਈ 1-ਸਟ੍ਰੋਕ ਦੀ ਬੜ੍ਹਤ

ਯਕੀਨਨ ਇਕ ਆਲ ਫਾਰਮੈੱਟ ਕ੍ਰਿਕਟਰ ਲਈ ਇਹ ਇਕ ਮਹੱਤਵਪੂਰਨ ਉਪਲੱਬਧੀ ਹੈ ਅਤੇ ਖਾਸ ਕਰ ਤਦ ਜਦੋਂ ਉਸਦਾ ਪੂਰਾ ਕਰੀਅਰ ਟੀ-20 ਦੌਰ ਵਿਚ ਚੱਲਿਆ ਹੋਵੇ। ਸੁਨੀਲ ਗਾਵਸਕਰ, ਸਚਿਨ ਤੇਂਦੁਲਕਰ ਜਾਂ ਇੱਥੋਂ ਤੱਕ ਕਿ ਰਾਹੁਲ ਦ੍ਰਾਵਿੜ ਵਰਗੇ ਹੋਰ ਭਾਰਤੀ ਬੱਲੇਬਾਜ਼ਾਂ ਦੇ ਉਲਟ ਵਿਰਾਟ ਦਾ ਭਾਰਤ ਦੀ ਟੈਸਟ ਟੀਮ ਵਿਚ ਆਪਣੀ ਜਗ੍ਹਾ ਪੱਕੀ ਕਰਨ ਦਾ ਮਾਰਗ ਬੇਹੱਦ ਸ਼ਾਨਦਾਰ ਰਿਹਾ ਹੈ। ਵਿਰਾਟ ਲਈ ਇਸ ਪਲ ਨੂੰ ਯਾਦਗਾਰ ਬਣਾਉਣ ਲਈ ਪੀ. ਸੀ. ਏ. ਨੇ ਖਾਸ ਪ੍ਰਬੰਧ ਕੀਤੇ ਹਨ। ਪੀ. ਸੀ. ਏ. ਨੇ ਚੰਡੀਗੜ੍ਹ ਵਿਚ ਕਈ ਸਥਾਨਾਂ 'ਤੇ ਕੋਹਲੀ ਨੂੰ ਵਧਾਈ ਸੰਦੇਸ਼ ਦੇਣ ਵਾਲੇ ਵੱਡੇ-ਵੱਡੇ ਬੋਰਡ ਲਗਾਏ ਹਨ। ਇਸ ਤੋਂ ਇਲਾਵਾ ਆਈ. ਐੱਸ. ਬਿੰਦ੍ਰਾ ਕ੍ਰਿਕਟ ਸਟੇਡੀਅਮ ਵਿਚ ਵੀ ਕੋਹਲੀ ਨੂੰ ਵਧਾਈ ਸੰਦੇਸ਼ ਵਾਲੇ ਬੈਨਰ ਲਗਾਏ ਗਏ ਹਨ। ਇਹ ਵੀ ਸਮਝਿਆ ਜਾਂਦਾ ਹੈ ਕਿ ਪੀ. ਸੀ. ਏ. ਵਲੋਂ ਵਿਰਾਟ ਦਾ ਹੋਟਲ ਤੋਂ ਲੈ ਕੇ ਸਟੇਡੀਅਮ ਤੱਕ ਸਵਾਗਤ ਕੀਤਾ ਜਾਵੇਗਾ। ਉੱਥੇ ਹੀ ਪੀ. ਸੀ. ਏ. ਵਲੋਂ ਵਿਰਾਟ ਨੂੰ ਇਕ ਸਿਲਵਰ ਸ਼ੀਲਡ ਵੀ ਯਾਦਗਾਰੀ ਚਿੰਨ੍ਹ ਦੇ ਤੌਰ 'ਤੇ ਭੇਟ ਕੀਤੀ ਜਾਵੇਗੀ।

PunjabKesari

ਜ਼ਿਕਰਯੋਗ ਹੈ ਕਿ 2008 ਵਿਚ ਵਨ ਡੇ ਡੈਬਿਊ ਕਰਨ ਤੋਂ ਬਾਅਦ ਵਿਰਾਟ ਨੂੰ ਪਹਿਲਾਂ ਟੈਸਟ ਮੈਚ ਖੇਡਣ ਦਾ ਮੌਕਾ ਲਗਭਗ 3 ਸਾਲ ਬਾਅਦ ਕੈਰੇਬੀਅਨ ਵਿਚ ਮਿਲਿਆ ਜਦੋਂ ਧਾਕੜ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਦੌਰੇ ਨੂੰ ਛੱਡਣ ਦਾ ਬਦਲ ਚੁਣਿਆ। ਤਦ ਤਕ ਵਿਰਾਟ ਕੋਹਲੀ ਨੇ 50 ਓਵਰਾਂ ਦੇ ਰੂਪ ਵਿਚ ਖੁਦ ਨੂੰ ਟੀਮ ਦੇ ਪ੍ਰਮੁੱਖ ਬੱਲੇਬਾਜ਼ ਦੇ ਰੂਪ ਵਿਚ ਸਥਾਪਤ ਕਰ ਲਿਆ ਸੀ, ਹਾਲਾਂਕਿ ਉਸ ਨੂੰ ਲਾਲ ਗੇਂਦ ਟੀਮ ਵਿਚ ਕੋਈ ਸਫਲਤਾ ਨਹੀਂ ਮਿਲੀ ਸੀ। ਟੈਸਟ ਸਵਰੂਪ ਵਿਚ ਉਸਦੀ ਸ਼ੁਰੂਆਤ ਇੰਨੀ ਚੰਗੀ ਨਹੀਂ ਰਹੀ ਅਤੇ ਉਸ ਨੂੰ ਉਸਦੀ ਪਹਿਲੀ ਸੀਰੀਜ਼ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਬਾਹਰ ਕਰ ਦਿੱਤਾ ਗਿਆ ਸੀ ਪਰ ਉਹ ਸਾਲ ਦੇ ਅੰਤ ਵਿਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਵਿਦੇਸ਼ੀ ਦੌਰੇ ਵਿਚ ਟੀਮ ਦਾ ਹਿੱਸਾ ਬਣਿਆ, ਜਿੱਥੇ ਉਹ 300 ਦੌੜਾਂ ਦੇ ਅੰਕੜੇ ਨੂੰ ਪਾਰ ਕਰਨ ਵਾਲਾ ਇਕਲੌਤਾ ਮਹਿਮਾਨ ਬੱਲੇਬਾਜ਼ ਬਣਿਆ।

ਇਹ ਖ਼ਬਰ ਪੜ੍ਹੋ- BAN v AFG : ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ 61 ਦੌੜਾਂ ਨਾਲ ਹਰਾ ਕੇ ਬਣਾਈ 1-0 ਦੀ ਅਜੇਤੂ ਬੜ੍ਹਤ

PunjabKesari

ਟੀਮਾਂ ਇਸ ਤਰ੍ਹਾਂ ਹਨ-
ਭਾਰਤ- ਰੋਹਿਤ ਸ਼ਰਮਾ (ਕਪਤਾਨ), ਮਯੰਕ ਅਗਰਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਹਨੁਮਾ ਵਿਹਾਰੀ, ਆਰ. ਅਸ਼ਵਿਨ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ, ਜਯੰਤ ਯਾਦਵ, ਸ਼੍ਰੇਅਸ ਅਈਅਰ, ਕੋਨਾ ਭਾਰਤ (ਵਿਕਟਕੀਪਰ), ਉਮੇਸ਼ ਯਾਦਵ, ਸੌਰਭ ਕੁਮਾਰ, ਪ੍ਰਿਆਂਕ ਪਾਂਚਾਲ।
ਸ਼੍ਰੀਲੰਕਾ-
ਦਿਮੁਥ ਕਰੁਣਾਰਤਨੇ (ਕਪਤਾਨ), ਧਨਜੰਯ ਡਿਸਿਲਵਾ, ਚਰਿਥ ਅਸਾਲੰਕਾ, ਦੁਸ਼ਮੰਤਾ ਚਮੀਰਾ, ਦਿਨੇਸ਼ ਚਾਂਦੀਮਲ, ਐਂਜੇਲੋ ਮੈਥਿਊਜ਼, ਨਿਰੋਸ਼ਨ ਡਿਕਵੇਲਾ, ਲਸਿਥ ਐਂਬੁਲਡੇਨੀਆ, ਵਿਸ਼ਵ ਫਰਨਾਂਡੋ, ਸੁਰੰਗਾ ਲਖਮਲ, ਲਾਹਿਰੂ ਥਿਰੀਮਾਨੇ, ਲਾਹਿਰੂ ਕੁਮਾਰਾ, ਕੁਸ਼ਾਲ ਮੈਂਡਿਸ, ਪਾਥੁਮ ਨਿਸਾਂਕਾ, ਜੇਫਰੀ ਵੰਡਾਰਸੇ, ਪ੍ਰਵੀਨ ਜੈਵਿਕ੍ਰਮਾ, ਚਮਿਕਾ ਕਰੁਣਾਰਤਨੇ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News