ਭਾਰਤ ਲਈ ਕ੍ਰਾਇਸਟਚਰਚ 'ਚ ਸੌਖਾ ਨਹੀਂ ਹੋਵੇਗਾ ਨਿਊਜ਼ੀਲੈਂਡ ਨੂੰ ਹਰਾਉਣਾ, ਦੇਖੋ ਰਿਕਾਰਡਜ਼

02/28/2020 4:37:07 PM

ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਕ੍ਰਾਇਸਟਚਰਚ ਦੇ ਹੇਗਲੀ ਓਵਲ 'ਚ ਦੂਜਾ ਟੈਸਟ 29 ਫਰਵਰੀ ਤੋਂ 4 ਮਾਰਚ ਤੱਕ ਖੇਡਿਆ ਜਾਵੇਗਾ। ਮੇਜ਼ਬਾਨ ਕੀਵੀ ਦੋ ਮੈਚਾਂ ਦੀ ਟੈਸਟ ਸੀਰੀਜ਼ 'ਚ ਪਹਿਲਾਂ ਹੀ 1-0 ਤੋਂ ਅੱਗੇ ਹਨ, ਅਜਿਹੇ 'ਚ ਉਨ੍ਹਾਂ ਦੀ ਨਜ਼ਰ ਕਲੀਨ ਸਵੀਪ 'ਤੇ ਹੋਵੇਗੀ ਪਰ ਭਾਰਤੀ ਕਪਤਾਨ ਵਿਰਾਟ ਕੋਹਲੀ ਚਾਉਣਗੇ ਕਿ ਕ੍ਰਾਇਸਟਚਰਚ ਟੈਸਟ ਆਪਣੇ ਨਾਂ ਕਰ ਸੀਰੀਜ਼ ਬਰਾਬਰ ਕੀਤੀ ਜਾਵੇ। ਹਾਲਾਂਕਿ ਕੋਹਲੀ ਐਂਡ ਕੰੰਪਨੀ ਲਈ ਇਹ ਰਾਹ ਆਸਾਨ ਨਹੀਂ ਰਹਿਣ ਵਾਲੀ। ਹੇਗਲੀ ਓਵਲ ਦਾ ਪਿੱਛਲਾ ਇਤਿਹਾਸ ਦੇਖੀਏ ਤਾਂ ਨਿਊਜ਼ੀਲੈਂਡ ਦੀ ਟੀਮ ਇੱਥੇ ਟੈਸਟ 'ਚ ਹਮੇਸ਼ਾ ਤੋਂ ਹਾਵੀ ਰਹੀ ਹੈ, ਉਥੇ ਹੀ ਭਾਰਤ ਪਹਿਲੀ ਵਾਰ ਇਸ ਮੈਦਾਨ 'ਚ ਟੈਸਟ ਖੇਡਣਾ ਜਾ ਰਿਹਾ ਹੈ।


ਜਾਣੋ ਪਿੱਚ ਰਿਪੋਰਟ
ਕ੍ਰਾਇਸਟਚਰਚ 'ਚ ਹੋਣ ਵਾਲੇ ਦੂਜੇ ਟੈਸਟ ਲਈ ਨਿਊਜ਼ੀਲੈਂਡ ਨੇ ਪਿੱਚ 'ਤੇ ਕਾਫ਼ੀ ਘਾਹ ਛੱਡੀ ਹੈ। ਅਜਿਹੇ 'ਚ ਤੇਜ਼ ਗੇਂਦਬਾਜ਼ਾਂ ਨੂੰ ਇਥੇ ਕਾਫ਼ੀ ਮਦਦ ਮਿਲੇਗੀ। ਇਸ ਪਿੱਚ 'ਤੇ ਟਾਸ ਕਾਫ਼ੀ ਅਹਿਮ ਰਹਿਣ ਵਾਲੀ ਹੈ। ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕਰੇਗੀ। ਚੌਥੀ ਪਾਰੀ 'ਚ ਇਸ ਮੈਦਾਨ 'ਤੇ ਬੱਲੇਬਾਜ਼ੀ ਕਰਨਾ ਆਸਾਨ ਹੈ।

ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ  : 2
ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਜਿੱਤੀ : 3

ਸਭ ਤੋਂ ਵੱਡਾ ਟੀਮ ਸਕੋਰ
ਨਿਊਜ਼ੀਲੈਂਡ : 585/4 ਬਨਾਮ ਸ਼੍ਰੀਲੰਕਾ (2018)
ਆਸਟਰੇਲੀਆ : 505 ਬਨਾਮ ਨਿਊਜ਼ੀਲੈਂਡ (2016)

ਸਭ ਤੋਂ ਛੋਟਾ ਸਕੋਰ
ਸ਼੍ਰੀਲੰਕਾ : 104 ਬਨਾਮ ਨਿਊਜ਼ੀਲੈਂਡ (2018)
ਪਾਕਿਸਤਾਨ : 133 ਬਨਾਮ ਨਿਊਜ਼ੀਲੈਂਡ (2016)



ਨਿਊਜ਼ੀਲੈਂਡ 'ਚ ਪਿਛਲੇ 50 ਸਾਲਾਂ 'ਚ ਸਿਰਫ ਦੋ ਹੀ ਟੈਸਟ  ਜਿੱਤ ਹੈ ਟੀਮ ਇੰਡੀਆ
ਟੀਮ ਇੰਡੀਆ ਨਿਊਜ਼ੀਲੈਂਡ ਦੀ ਜ਼ਮੀਨ 'ਤੇ ਪਿਛਲੇ 50 ਸਾਲ 'ਚ ਸਿਰਫ ਦੋ ਹੀ ਟੈਸਟ ਜਿੱਤ ਸਕੀ ਹੈ। ਪਿਛਲੀ ਵਾਰ ਮਾਰਚ 2009 'ਚ ਭਾਰਤ ਨੇ ਕੀਵੀ ਟੀਮ ਨੂੰ ਹੈਮਿਲਟਨ ਟੈਸਟ 'ਚ 10 ਵਿਕਟਾਂ ਤੋਂ ਹਰਾਇਆ ਸੀ। ਮੈਚ 'ਚ ਸਚਿਨ ਤੇਂਦੁਲਕਰ ਨੇ 160 ਦੌੜਾਂ ਦੀ ਪਾਰੀ ਖੇਡੀ ਸੀ। ਭਾਰਤ ਇਕ ਹੋਰ ਮੈਚ 'ਚ ਜਨਵਰੀ 1976 'ਚ ਆਕਲੈਂਡ 'ਚ 8 ਵਿਕਟਾਂ ਨਾਲ ਜਿੱਤਿਆ ਸੀ।

 
ਟੈਸਟ ਕ੍ਰਿਕਟ 'ਚ ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਹੈੱਡ-ਟੂ-ਹੈੱਡ
ਟੈਸਟ ਕ੍ਰਿਕਟ 'ਚ ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਹੈੱਡ-ਟੂ-ਹੈੱਡ 'ਚ ਭਾਰਤੀ ਟੀਮ ਦਾ ਪੱਖ ਕਾਫ਼ੀ ਭਾਰੀ ਹੈ। ਦੋਵਾਂ ਟੀਮਾਂ ਇਸ ਫਾਰਮੈਟ 'ਚ 58 ਵਾਰ ਆਮਨੇ-ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ 21 ਟੈਸਟ ਭਾਰਤ ਨੇ ਅਤੇ 11 ਟੈਸਟ ਨਿਊਜ਼ੀਲੈਂਡ ਨੇ ਜਿੱਤੇ ਹਨ। ਉਥੇ ਹੀ 26 ਟੈਸਟ ਡਰਾਅ ਰਹੇ ਹਨ। ਹੁਣ ਤਕ ਦੋਵਾਂ ਟੀਮਾਂ ਵਿਚਾਲੇ 20 ਸੀਰੀਜ਼ ਖੇਡੀਆਂ ਜਾ ਚੁਚੁੱਕੀਆਂ ਹਨ, ਜਿਨਾਂ 'ਚੋਂ ਟੀਮ ਇੰਡੀਆ 11 ਵਾਰ ਜਿੱਤੀ ਹੈ ਅਤੇ 5 ਸੀਰੀਜ਼ ਹਾਰੀ ਹੈ, ਜਦ ਕਿ 4 ਸੀਰੀਜ਼ ਡਰਾਅ ਹੋ ਗਈਆਂ।

 
ਇਸ ਮੈਦਾਨ 'ਚ ਸਿਰਫ ਇਕ ਮੈਚ 'ਚ ਹਾਰੀ ਹੈ ਕੀਵੀ ਟੀਮ
ਕ੍ਰਾਇਸਟਚਰਚ ਦੇ ਹੇਗਲੀ ਓਵਲ 'ਚ ਨਿਊਜ਼ੀਲੈਂਡ ਨੇ ਇਸ ਮੈਦਾਨ 'ਤੇ 6 ਟੈਸਟ ਮੈਚ ਖੇਡੇ ਹਨ। ਉਸ ਨੇ ਇਨ੍ਹਾਂ 'ਚੋਂ ਚਾਰ ਟੈਸਟ ਜਿੱਤੇ ਹਨ ਜਦ ਕਿ ਉਸ ਦਾ ਇਕ ਮੈਚ ਡਰਾਅ ਰਿਹਾ ਅਤੇ ਸਿਰਫ ਇਕ ਮੈਚ 'ਚ ਹਾਰ ਦਾ ਕਰਨਾ ਪਿਆ ਹੈ। ਇਸ ਮੈਦਾਨ 'ਚ ਸਿਰਫ ਇਕ ਟੀਮ ਹੀ ਨਿਊਜ਼ੀਲੈਂਡ ਨੂੰ ਟੈਸਟ 'ਚ ਹਾਰ ਦੇ ਸਕੀ। ਇਹ ਟੀਮ ਹੈ ਆਸਟਰੇਲੀਆ ਕੀਤੀ। ਸਾਲ 2016 'ਚ ਕੰਗਾਰੂਆਂ ਨੇ ਇੱਥੇ ਖੇਡਦੇ ਹੋਏ ਮੇਜ਼ਬਾਨ ਨੂੰ 7 ਵਿਕਟਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਨਿਊਜ਼ੀਲੈਂਡ ਨੇ ਹੇਗਲੀ ਓਵਲ 'ਚ ਸ਼੍ਰੀਲੰਕਾ ਨੂੰ ਦੋ ਵਾਰ, ਪਾਕਿਸਤਾਨ ਅਤੇ ਬੰਗਲਾਦੇਸ਼ ਨੂੰ ਇਕ-ਇਕ ਵਾਰ ਹਾਰ ਦਿੱਤੀ। ਭਾਰਤ ਇਸ ਮੈਦਾਨ 'ਤੇ ਪਹਿਲੀ ਵਾਰ ਟੈਸਟ ਮੈਚ ਖੇਡੇਗਾ। ਟੈਸਟ ਮੈਚਾਂ 'ਚ ਭਾਰਤ ਦਾ ਰਿਕਾਰਡ ਕਿਸੇ ਵੀ ਤਰ੍ਹਾਂ ਨਿਊਜ਼ੀਲੈਂਡ 'ਚ ਚੰਗਾ ਨਹੀਂ ਰਿਹਾ। ਕ੍ਰਾਇਸਟਚਰਚ ਦੇ ਇਸ ਮੈਦਾਨ 'ਚ ਹੁਣ ਤਕ ਦੀ ਸਭ ਤੋਂ ਵੱਡੀ ਜਿੱਤ 423 ਦੌੜਾਂ ਨਾਲ ਮਿਲੀ ਹੈ। ਇਹ ਮੈਚ ਨਿਊਜ਼ੀਲੈਂਡ ਬਨਾਮ ਸ਼੍ਰੀਲੰਕਾ ਵਿਚਾਲੇ 2018 'ਚ ਖੇਡਿਆ ਗਿਆ ਸੀ।