IND v ENG: ਕਰੀਬ ਸਾਲ ਬਾਅਦ ਕ੍ਰਿਕਟ ਮੈਦਾਨ ’ਚ ਹੋਈ ਦਰਸ਼ਕਾਂ ਦੀ ਐਂਟਰੀ, ਤਸਵੀਰਾਂ ’ਚ ਵੇਖੋ ਉਤਸ਼ਾਹ

02/13/2021 4:19:18 PM

ਚੇਨਈ (ਭਾਸ਼ਾ) : ਕਰੀਬ ਇਕ ਸਾਲ ਤੋਂ ਕੋਰੋਨਾ ਮਹਾਮਾਰੀ ਨੇ ਖੇਡਾਂ ਤੋਂ ਦਰਸ਼ਕਾਂ ਨੂੰ ਦੂਰ ਕਰਕੇ ਮੰਨੋ ਉਨ੍ਹਾਂ ਦੀ ਸੰਜੀਵਨੀ ਹੀ ਖੋਹ ਲਈ ਸੀ ਪਰ ਹੁਣ ਚੈਪਾਕ ਸਟੇਡੀਅਮ ’ਤੇ ਦਰਸ਼ਕਾਂ ਦੇ ਵਾਪਸ ਪਰਤਦੇ ਹੀ ਉਤਸ਼ਾਹ ਅਤੇ ਕ੍ਰਿਕਟ ਨੂੰ ਲੈ ਕੇ ਦੀਵਾਨਗੀ ਦੀ ਬਾਨਗੀ ਸਾਫ਼ ਦੇਖਣ ਨੂੰ ਮਿਲੀ, ਜਦੋਂ ਨਿਰਾਸ਼ਾ ਅਤੇ ਨਕਾਰਾਤਮਕਤਾ ਵਿਚ ਬੀਤੇ ਪਿਛਲੇ ਦੌਰ ਨੂੰ ਭੁਲਾ ਕੇ ਉਹ ਰੋਹਿਤ ਸ਼ਰਮਾ ਦੇ ਸ਼ਾਟਸ ’ਤੇ ਉਛਲਦੇ ਨਜ਼ਰ ਆਏ।

ਇਹ ਵੀ ਪੜ੍ਹੋ: ‘ਲੰਬੀ ਲੜਾਈ’ ਲਈ ਤਿਆਰ ਕਿਸਾਨ, ਪ੍ਰਦਰਸ਼ਨ ਵਾਲੀ ਜਗ੍ਹਾ ’ਤੇ ਬੁਨਿਆਦੀ ਢਾਂਚਾ ਕਰ ਰਹੇ ਮਜ਼ਬੂਤ

ਕਿਸੇ ਨੇ ਆਪਣੇ ‘ਥਾਲਾ’ ਮਹਿੰਦਰ ਸਿੰਘ ਧੋਨੀ ਦੀ 7 ਨੰਬਰ ਵਾਲੀ ਚੇਨਈ ਸੁਗਰ ਕਿੰ ਗਜ਼ ਦੀ ਜਰਸੀ ਪਾਈ ਹੋਈ ਸੀ ਅਤੇ ਕਿਸੇ ਨੇ ਹੱਥ ਵਿਚ ‘ਭਾਰਤ ਆਰਮੀ’ ਦਾ ਬੈਨਰ ਫੜਿਆ ਹੋਇਆ ਸੀ। ਕਿਸੇ ਨੇ ਮਾਸਕ ਪਾ ਕੇ ਰੱਖਿਆ ਹੋਇਆ ਸੀ ਅਤੇ ਕਿਸੇ ਨੇ ਨਹੀਂ। ਕਰੀਬ 14 ਤੋਂ 15 ਹਜ਼ਾਰ ਦਰਸ਼ਕਾਂ ਦੀ ਮੌਜੂਦਗੀ ਨੇ ਮੈਦਾਨ ਦਾ ਮਾਹੌਲ ਦੀ ਬਦਲ ਦਿੱਤਾ ਸੀ।

ਇਹ ਵੀ ਪੜ੍ਹੋ: ਲਾਲ ਕਿਲਾ ਹਿੰਸਾ ਦਾ ਮਾਸਟਰਮਾਈਂਡ ਕੋਈ ਹੋਰ...? ਅਭਿਨੇਤਾ ਦੀਪ ਸਿੱਧੂ ਤੇ ਇਕਬਾਲ ਸਨ ਸਿਰਫ ਮੋਹਰਾ

ਤਾਮਿਲਨਾਡੂ ਕ੍ਰਿਕਟ ਸੰਘ ਨੇ ਇੰਗਲੈਂਡ ਖ਼ਿਲਾਫ਼ ਦੂਜੇ ਟੈਸਟ ਲਈ 50 ਫ਼ੀਸਦੀ ਦਰਸ਼ਕਾਂ ਨੂੰ ਸਟੇਡੀਅਮ ਵਿਚ ਐਂਟਰੀ ਦੀ ਇਜਾਜ਼ਤ ਦਿੱਤੀ ਸੀ। ਐਸ. ਸ਼੍ਰੀਰਾਮ ਰੋਹਿਤ ਸ਼ਰਮਾ ਦੇ ਪ੍ਰਸ਼ੰਸਕ ਹਨ ਪਰ ਆਈ.ਪੀ.ਐਲ. ਵਿਚ ਉਹ ਚੇਨਈ ਸੁਪਰ ਕਿੰਗਜ਼ ਦੀ ਜਿੱਤ ਦੀ ਦੁਆ ਕਰਦੇ ਹਨ। ਇੰਗਲੈਂਡ ਖ਼ਿਲਾਫ਼ ਉਹ ਖ਼ਾਸ ਤੌਰ ’ਤੇ ਰੋਹਿਤ ਦੀ ਬੱਲੇਬਾਜ਼ੀ ਦੇਖਣ ਪਹੁੰਚੇ ਅਤੇ ਇਹ ਇਸ ਲਈ ਵੀ ਖਾਸ ਸੀ, ਕਿਉਂਕਿ ਰੋਹਿਤ ਚੇਨਈ ਵਿਚ ਆਪਣਾ ਪਹਿਲਾ ਟੈਸਟ ਖੇਡ ਰਹੇ ਹਨ।  ਸ਼੍ਰੀਰਾਮ ਨੇ ਕਿਹਾ, ‘ਰੋਹਿਤ ਨੂੰ ਟੈਸਟ ਖੇਡਦੇ ਦੇਖ਼ ਕੇ ਬਹੁਤ ਚੰਗਾ ਲੱਗ ਰਿਹਾ ਹੈ। ਉਸ ਦੀ ਬੱਲੇਬਾਜ਼ੀ ਦੇਖਣ ਦਾ ਵੱਖ ਹੀ ਮਜ਼ਾ ਹੈ। ਦਰਸ਼ਕਾਂ ਤੋਂ ‘ਰੋਹਿਤ ਰੋਹਿਤ’ ਸੁਣ ਕੇ ਇੰਨਾ ਚੰਗਾ ਲੱਗ ਰਿਹਾ ਹੈ। ਦਰਸ਼ਕਾਂ ਦੇ ਬਿਨਾਂ ਕ੍ਰਿਕਟ ਦਾ ਕੋਈ ਮਜ਼ਾ ਨਹੀਂ ਹੈ।’

ਇਹ ਵੀ ਪੜ੍ਹੋ: ਕੰਗਨਾ ਰਣੌਤ ਨੇ PM ਮੋਦੀ ਨੂੰ ਕੀਤਾ ਟਵੀਟ, ਕਿਹਾ- ਟਵਿਟਰ ਕਿੰਨੀ ਵੀ ਵਾਰ ਮਾਫ਼ੀ ਮੰਗੇ ਮਾਫ਼ ਨਾ ਕਰਨਾ

ਕੋਰੋਨਾ ਮਹਾਮਾਰੀ ਅਜੇ ਗਈ ਨਹੀਂ ਹੈ ਪਰ ਮੈਦਾਨ ’ਤੇ ਕ੍ਰਿਕਟ ਦੇਖਣ ਦੇ ਇਸ ਮੌਕੇ ਨੇ ਦਰਸ਼ਕਾਂ ਨੂੰ ਸਕਾਰਾਤਮਕਤਾ ਅਤੇ ਊਰਜਾ ਨਾਲ ਭਰ ਦਿੱਤਾ। ਚੇਨਈ ਦੇ ਦਰਸ਼ਕ ਆਪਣ ਖੇਡ ਪ੍ਰੇਮ ਲਈ ਉਂਝ ਵੀ ਮਸ਼ਹੂਰ ਹਨ। ਜਦੋਂ 1999 ਵਿਚ ਪਾਕਿਸਤਾਨ ਨੇ ਰੋਮਾਂਚਕ ਮੈਚ ਵਿਚ ਭਾਰਤ ਨੂੰ ਹਰਾਇਆ ਸੀ, ਉਦੋਂ ਦਰਸ਼ਕਾਂ ਨੇ ਖੜ੍ਹੇ ਹੋ ਕੇ ਉਸ ਨੂੰ ਵਧਾਈ ਦਿੱਤੀ ਸੀ। ਇਸ ਮੈਚ ਵਿਚ ਜ਼ਖ਼ਮੀ ਸਚਿਨ ਤੇਂਦੁਲਕਰ ਅੱਖ ਵਿਚ ਹੰਝੂ ਲੈ ਕੇ ਡੈ੍ਰਸਿੰਗ ਰੂਮ ਵਿਚ ਗਏ ਸਨ। ਇੱਥੇ 1988 ਵਿਚ ਨਰਿੰਦਰ ਹਿਰਵਾਨੀ ਨੂੰ 16 ਵਿਕਟਾਂ ਲੈਂਦੇ ਦੇਖਣ ਦੇ ਬਾਅਦ ਸਾਰੇ ਟੈਸਟ ਦੇਖ ਚੁੱਕੇ ਆਰ ਵੈਂਗਟਰਮਨ ਨੇ ਕਿਹਾ, ‘ਮੈਂ 1987 ਤੋਂ ਚੇਪਾਕ ’ਤੇ ਸਾਰੇ ਟੈਸਟ ਦੇਖ ਰਿਹਾ ਹਾਂ। ਹੁਣ ਹਾਲਾਤ ਵੱਖ ਹਨ ਅਤੇ ਮਹਾਮਾਰੀ ਨੇ ਜ਼ਿੰਦਗੀ ਬਦਲ ਦਿੱਤੀ ਹੈ।’ ਉਨ੍ਹਾਂ ਕਿਹਾ, ‘ਇਹ ਦੇਖ ਕੇ ਚੰਗਾ ਲੱਗ ਰਿਹਾ ਹੈ ਕਿ ਖੇਡ ਫਿਰ ਸ਼ੁਰੂ ਹੋ ਗਏ ਅਤੇ ਦਰਸ਼ਕਾਂ ਨੂੰ ਐਂਟਰੀ ਦਿੱਤੀ ਜਾ ਰਹੀ ਹੈ ਪਰ ਸੁਰੱਖਿਆ ਇਕ ਅਤੇ ਸਿਹਤ ਪ੍ਰੋਟੋਕਾਲ ਦਾ ਪਾਲਣ ਕਰਨਾ ਜ਼ਰੂਰੀ ਹੈ।’ ਸਵੇਰੇ 8 ਵਜੇ ਤੋਂ ਹੀ ਇੱਥੇ ਐਂਟਰੀ ਗੇਟ ’ਤੇ ਦਰਸ਼ਕ ਇਕੱਠਾ ਹੋਣੇ ਸ਼ੁਰੂ ਹੋ ਗਏ ਸਨ।

ਇਹ ਵੀ ਪੜ੍ਹੋ: ਹੁਣ ਅੰਤਰਰਾਸ਼ਟਰੀ ਕਾਮੇਡੀਅਨ ਟ੍ਰੇਵਰ ਨੋਹ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਕੀਤੀ ਟਿੱਪਣੀ, ਜਾਣੋ ਕੀ ਕਿਹਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।   


 

cherry

This news is Content Editor cherry