ਇੰਗਲੈਂਡ ਦੇ ਖਿਡਾਰੀਆਂ ਨੂੰ ਮਿਲਿਆ ਮੈਨ ਆਫ ਦਿ ਮੈਚ ਤੇ ਸੀਰੀਜ਼ ਦਾ ਐਵਾਰਡ, ਵਿਰਾਟ ਨੇ ਜਤਾਈ ਹੈਰਾਨੀ

03/29/2021 2:41:00 AM

ਪੁਣੇ- ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਵਿਰੁੱਧ ਤੀਜੇ ਤੇ ਆਖਰੀ ਵਨ ਡੇ ਮੈਚ 'ਚ 7 ਦੌੜਾਂ ਦੀ ਰੋਮਾਂਚਕ ਜਿੱਤ ਦਾ ਸਿਹਰਾ ਗੇਂਦਬਾਜ਼ਾਂ ਨੂੰ ਦਿੰਦੇ ਹੋਏ ਸ਼ਾਰਦੁਲ ਠਾਕੁਰ ਨੂੰ 'ਮੈਨ ਆਫ ਦਿ ਮੈਚ' ਅਤੇ ਭੁਵਨੇਸ਼ਵਰ ਕੁਮਾਰ ਨੂੰ 'ਮੈਨ ਆਫ ਦਿ ਸੀਰੀਜ਼' ਨਾ ਮਿਲਣ 'ਤੇ ਹੈਰਾਨੀ ਵੀ ਵਿਅਕਤ ਕੀਤੀ। ਸ਼ਾਰਦੁਲ ਨੇ 30 ਦੌੜਾਂ ਬਣਾਉਣ ਤੋਂ ਇਲਾਵਾ ਚਾਰ ਵਿਕਟਾਂ ਵੀ ਹਾਸਲ ਕੀਤੀਆਂ ਜਦਕਿ ਭੁਵਨੇਸ਼ਵਰ ਨੇ ਪੂਰੀ ਸੀਰੀਜ਼ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਇੰਗਲੈਂਡ ਵਲੋਂ ਅਜੇਤੂ 95 ਦੌੜਾਂ ਦੀ ਪਾਰੀ ਖੇਡਣ ਵਾਲੇ ਸੈਮ ਕਿਉਰੇਨ ਨੂੰ 'ਮੈਨ ਆਫ ਦਿ ਮੈਚ' ਤੇ ਜਾਨੀ ਬੇਅਰਸਟੋ ਨੂੰ 'ਮੈਨ ਆਫ ਦਿ ਸੀਰੀਜ਼' ਦੇ ਲਈ ਚੁਣਿਆ ਗਿਆ।

ਇਹ ਖ਼ਬਰ ਪੜ੍ਹੋ- IND v ENG : ਭਾਰਤ ਨੇ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾਇਆ, 2-1 ਨਾਲ ਜਿੱਤੀ ਸੀਰੀਜ਼


ਕੋਹਲੀ ਨੇ ਤੀਜੇ ਮੈਚ 'ਚ ਭਾਰਤ ਦੀ ਸੱਤ ਦੌੜਾਂ ਨਾਲ ਜਿੱਤ ਤੋਂ ਬਾਅਦ ਕਿਹਾ ਕਿ ਜਦੋਂ 2 ਚੋਟੀ ਦੀਆਂ ਟੀਮਾਂ ਆਪਸ 'ਚ ਖੇਡਦੀਆਂ ਹਨ ਤਾਂ ਮੈਚ ਰੋਮਾਂਚਕ ਹੁੰਦੇ ਹਨ। ਸੈਮ ਕਿਉਰੇਨ ਨੇ ਬਿਹਤਰੀਨ ਪਾਰੀ ਖੇਡੀ। ਸਾਡੇ ਗੇਂਦਬਾਜ਼ਾਂ ਨੇ ਹਾਲਾਂਕਿ ਵਿਕਟਾਂ ਹਾਸਲ ਕੀਤੀਆਂ ਅਤੇ ਹਾਰਦਿਕ ਤੇ ਨਟਰਾਜਨ ਨੇ ਆਖਿਰ 'ਚ ਵਧੀਆ ਗੇਂਦਬਾਜ਼ੀ ਕੀਤੀ। ਅਸੀਂ ਕੈਚ ਛੱਡੇ ਇਹ ਨਿਰਾਸ਼ਾਜਨਕ ਸੀ ਪਰ ਅਸੀਂ ਆਖਿਰ 'ਚ ਜਿੱਤ ਦਰਜ ਕਰਨ 'ਚ ਸਫਲ ਰਹੇ। ਉਨ੍ਹਾਂ ਨੇ ਕਿਹਾ ਕਿ ਮੈਨੂੰ ਹੈਰਾਨੀ ਹੈ ਕਿ ਸ਼ਾਰਦੁਲ ਨੂੰ 'ਮੈਨ ਆਫ ਦਿ ਮੈਚ' ਅਤੇ ਭੁਵੀ ਨੂੰ 'ਮੈਨ ਆਫ ਦਿ ਸੀਰੀਜ਼' ਨਹੀਂ ਚੁਣਿਆ ਗਿਆ। ਸਭ ਤੋਂ ਵੱਧ ਸਿਹਰਾ ਗੇਂਦਬਾਜ਼ਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਮੁਸ਼ਕਿਲ ਹਾਲਾਤ 'ਚ ਵਧੀਆ ਗੇਂਦਬਾਜ਼ੀ ਕੀਤੀ। 

ਇਹ ਖ਼ਬਰ ਪੜ੍ਹੋ-ਨਿਊਜ਼ੀਲੈਂਡ ਨੇ ਪਹਿਲੇ ਟੀ20 ’ਚ ਬੰਗਲਾਦੇਸ਼ ਨੂੰ 66 ਦੌੜਾਂ ਨਾਲ ਹਰਾਇਆ


ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh