IND vs ENG : ਫੈਸਲਾਕੁੰਨ ਮੁਕਾਬਲੇ ’ਚ ਹੋਵੇਗੀ ਬਾਦਸ਼ਾਹਤ ਦੀ ਜੰਗ

03/20/2021 3:16:50 AM

ਅਹਿਮਦਾਬਾਦ– ਦਬਾਅ ਦੇ ਹਾਲਾਤ ਵਿਚ ਇੰਗਲੈਂਡ ’ਤੇ ਪਾਰ ਪਾ ਕੇ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਸ਼ਨੀਵਾਰ ਨੂੰ ਇੱਥੇ ਹੋਣ ਵਾਲੇ 5ਵੇਂ ਤੇ ਆਖਰੀ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਜਿੱਤ ਦਰਜ ਕਰਕੇ ਲੜੀ ਆਪਣੇ ਨਾਂ ਕਰਨ ਦੇ ਨਾਲ-ਨਾਲ ਵਿਸ਼ਵ ਕੱਪ ਲਈ ਆਪਣੀ ਮੁੱਖ ਟੀਮ ਦਾ ਖਾਕਾ ਤਿਆਰ ਕਰਨ ਵੱਲ ਇਕ ਹੋਰ ਮਜ਼ਬੂਤ ਕਦਮ ਅੱਗੇ ਵਧਾਉਣ ਦੀ ਕੋਸ਼ਿਸ਼ ਕਰੇਗੀ। ਭਾਰਤ ਨੇ ਅਜੇ ਤਕ ਲੜੀ ਵਿਚ ਬੇਪ੍ਰਵਾਹ ਰਵੱਈਆ ਅਪਣਾਇਆ ਹੈ ਤੇ ਪੰਜਵੇਂ ਮੈਚ ਦਾ ਨਤੀਜਾ ਜਿਹੜਾ ਵੀ ਰਹੇ, ਵਿਸ਼ਵ ਕੱਪ ਲਈ ਉਸ ਦੀਆਂ ਤਿਆਰੀਆਂ ਸਹੀ ਦਿਸ਼ਾ ਵਿਚ ਅੱਗੇ ਵਧਦੀਆਂ ਦਿਸ ਰਹੀਆਂ ਹਨ। ਵਿਸ਼ਵ ਕੱਪ ਇਸ ਸਾਲ ਦੇ ਆਖਿਰ ਵਿਚ ਭਾਰਤ ਵਿਚ ਹੀ ਖੇਡਿਆ ਜਾਣਾ ਹੈ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇਸ ਤੋਂ ਪਹਿਲਾਂ ਹਰ ਤਰ੍ਹਾਂ ਦੇ ਹਾਲਾਤ ਵਿਚ ਪਾਰ ਪਾਉਣ ਵਿਚ ਅਸਫਲ ਰਹੀ ਸੀ ਪਰ ਹੁਣ ਇਸ਼ਾਨ ਕਿਸ਼ਨ ਤੇ ਸੂਰਯਕੁਮਾਰ ਯਾਦਵ ਦੇ ਰੂਪ ਵਿਚ ਤਰੁੱਪ ਦਾ ਇਕਾ ਮਿਲਿਆ ਹੈ। ਇਨ੍ਹਾਂ ਦੋਵਾਂ ਨੇ ਚੰਗੀਆਂ ਪਾਰੀਆਂ ਖੇਡ ਕੇ ਟੀਮ ਨੂੰ ਨਵੇਂ ਬਦਲ ਉਪਲੱਬਧ ਕਰਵਾਏ ਹਨ।

ਇਹ ਖ਼ਬਰ ਪੜ੍ਹੋ- ਅਫਗਾਨਿਸਤਾਨ ਦੇ ਅਸਗਰ ਨੇ ਧੋਨੀ ਦੇ ਰਿਕਾਰਡ ਦੀ ਕੀਤੀ ਬਰਾਬਰੀ, ਮੋਰਗਨ ਨੂੰ ਛੱਡਿਆ ਪਿੱਛੇ


ਸੂਰਯਕੁਮਾਰ ਦੀ ਵੀਰਵਾਰ ਨੂੰ ਖੇਡੀ ਗਈ ਪਾਰੀ ਤੋਂ ਕੋਹਲੀ ਵੀ ਹੈਰਾਨ ਸੀ। ਇਸ ਬੱਲੇਬਾਜ਼ ਨੂੰ ਇਸ ਤੋਂ ਬਾਅਦ ਵਨ ਡੇ ਟੀਮ ਵਿਚ ਵੀ ਜਗ੍ਹਾ ਮਿਲੀ ਹੈ। ਕਿਸ਼ਨ ਤੇ ਸੂਰਯਕੁਮਾਰ ਨੇ ਜਿੱਥੇ ਆਪਣੀ ਪਹਿਲੀ ਲੜੀ ਵਿਚ ਵੱਡਾ ਪ੍ਰਭਾਵ ਛੱਡਿਆ, ਉਥੇ ਹੀ ਹਰਿਆਣਾ ਦਾ ਆਲਰਾਊਂਡਰ ਰਾਹੁਲ ਤੇਵਤੀਆ ਟੀਮ ਵਿਚ ਸ਼ਾਮਲ ਇਕਲੌਤਾ ਅਜਿਹਾ ਖਿਡਾਰੀ ਹੈ, ਜਿਸ ਨੂੰ ਡੈਬਿਊ ਦਾ ਮੌਕਾ ਨਹੀਂ ਮਿਲਿਆ ਹੈ। ਸ਼ਨੀਵਾਰ ਨੂੰ ਹਾਲਾਂਕਿ ਉਸ ਨੇ ਆਪਣਾ ਪਹਿਲਾ ਕੌਮਾਂਤਰੀ ਮੈਚ ਖੇਡਣ ਦਾ ਮੌਕਾ ਮਿਲ ਸਕਦਾ ਹੈ।

ਇਹ ਖ਼ਬਰ ਪੜ੍ਹੋ- BCCI ਨੇ ਟੀ20 ਵਿਸ਼ਵ ਕੱਪ ਨੂੰ ਲੈ ਕੇ PCB ਦੀਆਂ ਚਿੰਤਾਵਾਂ ਨੂੰ ਕੀਤਾ ਸੰਬੋਧਿਤ


ਭਾਰਤ ਲਈ ਇਸ ਲੜੀ ਦਾ ਇਕ ਹੋਰ ਹਾਂ-ਪੱਖੀ ਪਹਿਲੂ ਹਾਰਦਿਕ ਪੰਡਯਾ ਦਾ ਗੇਂਦਬਾਜ਼ੀ ਵਿਚ ਯੋਗਦਾਨ ਦੇਣਾ ਰਿਹਾ। ਵੀਰਵਾਰ ਨੂੰ ਉਸ ਨੇ 4 ਓਵਰਾਂ ਵਿਚ ਸਿਰਫ 16 ਦੌੜਾਂ ਦੇ ਕੇ 2 ਵਿਕਟਾਂ ਲਈਆਂ ਸਨ। ਯੁਜਵੇਂਦਰ ਚਾਹਲ ਦੀ ਜਗ੍ਹਾ ਚੁਣੇ ਗਏ ਲੈੱਗ ਸਪਿਨਰ ਰਾਹੁਲ ਚਾਹਰ ਨੇ ਵੀ ਚੰਗੀ ਗੇਂਦਬਾਜ਼ੀ ਕੀਤੀ ਜਦਕਿ ਵਾਸ਼ਿੰਗਟਨ ਸੁੰਦਰ ਪ੍ਰਭਾਵ ਨਹੀਂ ਛੱਡ ਸਕਿਆ ਸੀ। ਚੋਟੀਕ੍ਰਮ ਵਿਚ ਕੇ. ਐੱਲ. ਰਾਹੁਲ ਦੀ ਫਾਰਮ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ। ਉਸ ਨੇ ਪਹਿਲੇ ਤਿੰਨ ਮੈਚਾਂ ਵਿਚ 1, 0 ਤੇ 0 ਦਾ ਸਕੋਰ ਬਣਾਇਆ ਤੇ ਚੌਥੇ ਮੈਚ ਵਿਚ ਵੀ 14 ਦੌੜਾਂ ਤੋਂ ਅੱਗੇ ਨਹੀਂ ਵਧ ਸਕਿਆ ਸੀ। ਕੋਹਲੀ ਇਸ ਗੱਲ ਤੋਂ ਸੰਤੁਸ਼ਟ ਹੋਵੇਗਾ ਕਿ ਭਾਰਤ ਨੇ ਚੰਗਾ ਸਕੋਰ ਬਣਾਇਆ ਤੇ ਰਾਤ ਵਿਚ ਤਰੇਲ ਦੇ ਅਸਰ ਦੇ ਬਾਵਜੂਦ ਉਸਦਾ ਬਚਾਅ ਕਰਨ ਵਿਚ ਸਫਲ ਰਿਹਾ।

ਇਹ ਖ਼ਬਰ ਪੜ੍ਹੋ- ਨਿਕਹਤ ਜ਼ਰੀਨ 2 ਵਾਰ ਦੀ ਵਿਸ਼ਵ ਚੈਂਪੀਅਨ ਨੂੰ ਹਰਾ ਕੇ ਸੈਮੀਫਾਈਨਲ ’ਚ


ਇਹ ਲੜੀ ਵਿਚ ਪਹਿਲਾ ਮੌਕਾ ਸੀ ਜਦਕਿ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤ ਦਰਜ ਕੀਤੀ। ਇੰਗਲੈਂਡ ਵੀ ਜੋਸ ਬਟਲਰ ਤੇ ਵਿਸ਼ਵ ਦੇ ਨੰਬਰ ਇਕ ਬੱਲੇਬਾਜ਼ ਡੇਵਿਡ ਮਲਾਨ ਦੇ ਪ੍ਰਦਰਸ਼ਨ ਵਿਚ ਨਿਰੰਤਰਤਾ ਦੀ ਉਮੀਦ ਕਰ ਰਿਹਾ ਹੋਵੇਗਾ। ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਤੇ ਮਾਰਕ ਵੁਡ ਨੇ ਪ੍ਰਭਾਵ ਛੱਡਿਆ ਪਰ ਉਨ੍ਹਾਂ ਨੂੰ ਕ੍ਰਿਸ ਜੌਰਡਨ ਤੋਂ ਲੋੜੀਂਦਾ ਸਹਿਯੋਗ ਨਹੀਂ ਮਿਲਿਆ, ਜਿਸ ਨੇ ਚੌਥੇ ਟੀ-20 ਵਿਚ ਸਭ ਤੋਂ ਵੱਧ ਦੌੜਾਂ ਦਿੱਤੀਆਂ। ਪਰ ਕ੍ਰਿਕਟ ਦੇ ਸਭ ਤੋਂ ਛੋਟੇ ਸਵਰੂਪ ਵਿਚ ਬਾਦਸ਼ਾਹਤ ਦੀ ਜੰਗ ਵਿਚ ਇੰਗਲੈਂਡ ਦੀਆਂ ਨਜ਼ਰਾਂ ਲੜੀ ਜਿੱਤ ਕੇ ਵਿਸ਼ਵ ਕੱਪ ਲਈ ਆਪਣੀਆਂ ਤਿਆਰੀਆਂ ਨੂੰ ਪੁਖਤਾ ਕਰਨਾ ਹੈ। ਇੰਗਲੈਂਡ ਦੇ ਕਪਤਾਨ ਇਯੋਨ ਮੋਰਗਨ ਨੇ ਕਿਹਾ,‘‘ਅਸੀਂ ਅਸਲ ਵਿਚ ਇਸ ਤਰ੍ਹਾਂ ਦੇ ਮੈਚਾਂ ਵਿਚ ਖੇਡਣਾ ਚਾਹੁੰਦੇ ਹਾਂ ਕਿ ਜਿੱਥੇ ਸਥਿਤੀ ਕਰੋ ਜਾਂ ਮਰੋ ਵਾਲੀ ਹੁੰਦੀ ਹੈ। ਵਿਦੇਸ਼ੀ ਧਰਤੀ ’ਤੇ ਖੇਡਣਾ ਤੇ ਲੜੀ ਜਿੱਤਣਾ ਸ਼ਾਨਦਾਰ ਹੋਵੇਗਾ।


ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh