ਰਾਜਕੋਟ 'ਚ ਸੈਂਕੜਾ ਲਾਉਂਦੇ ਹੀ ਕੋਹਲੀ ਆਪਣੇ ਨਾਂ ਦਰਜ ਕਰੇਗਾ ਇਹ ਵੱਡੇ ਰਿਕਾਰਡ

01/17/2020 3:25:31 PM

ਸਪੋਰਟਸ ਡੈਸਕ— ਭਾਰਤ-ਆਸਟਰੇਲੀਆ ਵਿਚਾਲੇ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦਾ ਦੂਜਾ ਮੈਚ ਅੱਜ (17 ਜਨਵਰੀ) ਨੂੰ ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਐਸੋਸਿਏਸ਼ਨ ਸਟੇਡੀਅਮ ਖੇਡਿਆ ਜਾ ਰਿਹਾ ਹੈ। ਇਸ ਮੁਕਾਬਲੇ 'ਚ ਟੀਮ ਇੰਡੀਆ ਦੀ ਕੋਸ਼ਿਸ਼ ਸੀਰੀਜ਼ ਨੂੰ 1-1 ਦੀ ਬਰਾਬਰੀ 'ਤੇ ਲਿਆਉਣ ਦੀ ਹੋਵੇਗੀ। ਉਥੇ ਹੀ ਮਹਿਮਾਨ ਟੀਮ ਇਸ ਸੀਰੀਜ਼ 'ਤੇ ਕਬਜਾ ਜਮਾਉਣ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗੀ ।  ਦੂਜੇ ਪਾਸੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਜਦੋਂ ਵੀ ਮੈਦਾਨ 'ਚ ਉਤਰਦੇ ਹਨ ਤਾਂ ਕੋਈ ਨਾ ਕੋਈ ਰਿਕਾਰਡ ਆਪਣੇ ਨਾਂ ਕਰ ਹੀ ਲੈਂਦੇ ਹਨ। ਆਸਟਰੇਲੀਆ ਦੇ ਨਾਲ ਰਾਜਕੋਟ 'ਚ ਖੇਡੇ ਜਾ ਰਹੇ ਮੈਚ 'ਚ ਜੇਕਰ ਕੋਹਲੀ ਸੈਂਕੜਾ ਲਾ ਦਿੰਦਾ ਹੈ ਤਾਂ ਉਹ ਕਈ ਵੱਡੇ ਰਿਕਾਰਡ ਆਪਣੇ ਨਾਂ ਦਰਜ ਕਰ ਸਕਦਾ ਹੈ।
ਕੋਹਲੀ ਰਿਕੀ ਪੋਂਟਿੰਗ ਦਾ ਰਿਕਾਰਡ ਤੋੜਨ ਤੋਂ ਇਕ ਸੈਂਕੜਾ ਦੂਰ
ਜੇਕਰ ਵਿਰਾਟ ਕੋਹਲੀ ਅਜੇ ਦੇ ਇਸ ਮੁਕਾਬਲੇ 'ਚ ਇਕ ਹੋਰ ਸੈਂਕੜਾ ਬਣਾ ਲੈਂਦਾ ਹੈ ਤਾਂ ਉਹ ਕਪਤਾਨ ਦੇ ਤੌਰ 'ਤੇ ਰਿੱਕੀ ਪੋਟਿੰਗ ਦਾ ਸਾਰਿਆਂ ਫਾਰਮੈਟਾਂ 'ਚ ਸਭ ਤੋਂ ਵੱਧ ਸੈਂਕੜੇ ਬਣਾਉਣ ਦਾ ਰਿਕਾਰਡ ਤੋੜ ਦੇਣਗੇ। ਅਜੇ ਕੋਹਲੀ 41 ਅੰਤਰਰਾਸ਼ਟਰੀ ਸੈਂਕੜੇ ਦੇ ਨਾਲ ਇਸ ਮਾਮਲੇ 'ਚ ਪੋਟਿੰਗ ਦੀ ਬਰਾਬਰੀ 'ਤੇ ਹੈ। 

ਕਪਤਾਨ ਦੇ ਤੌਰ 'ਤੇ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਸੈਂਕੜੇ
ਵਿਰਾਟ ਕੋਹਲੀ-41
ਰਿਕੀ ਪੋਂਟਿੰਗ-41
ਗਰਿਮ ਸਮਿਥ -33
ਸਟੀਵ ਸਮਿਥ -20
ਮਾਈਕਲ ਕਲਾਰਕ-19
ਬ੍ਰਾਇਨ ਲਾਰਾ-19
ਸੈਂਕੜਾ ਲਾ ਕੇ ਸਚਿਨ ਦੇ ਇਸ ਰਿਕਾਰਡ ਦੀ ਬਰਾਬਰੀ ਕਰ ਸਕਦਾ ਹੈ ਕੋਹਲੀ
ਰਾਜਕੋਟ ਵਨ-ਡੇ 'ਚ ਸੈਂਕੜਾ ਲਾਉਣ ਮਤਲਬ ਹੋਵੇਗਾ ਕਿ ਕੋਹਲੀ ਸਚਿਨ ਤੇਂਦੁਲਕਰ ਦੇ ਆਸਟਰੇਲੀਆ ਖਿਲਾਫ ਸਭ ਤੋਂ ਜ਼ਿਆਦਾ 9 ਵਨ-ਡੇ ਸੈਂਕੜਿਆਂ ਦੇ ਰਿਕਾਰਡ ਦੀ ਵੀ ਬਰਾਬਰੀ ਕਰ ਲਵੇਗਾ। ਕੋਹਲੀ ਨੇ ਹੁਣ ਤਕ ਆਸਟਰੇਲੀਆ ਖਿਲਾਫ 8 ਵਨ ਡੇ ਸੈਂਕੜੇ ਲਾਏ ਹਨ। ਇਸ ਲਿਸਟ 'ਚ 7 ਸੈਂਕੜਿਆਂ ਦੇ ਨਾਲ ਰੋਹਿਤ ਸ਼ਰਮਾ ਤੀਜੇ ਨੰਬਰ 'ਤੇ ਹੈ। 
ਆਸਟਰੇਲੀਆ ਖਿਲਾਫ ਭਾਰਤੀ ਬੱਲੇਬਾਜ਼ਾ ਦੇ ਸਭ ਤੋਂ ਜ਼ਿਆਦਾ ਸੈਂਕੜੇ
ਸਚਿਨ ਤੇਂਦੁਲਕਰ-9 
ਵਿਰਾਟ ਕੋਹਲੀ-8
ਰੋਹਿਤ ਸ਼ਰਮਾ-7

ਉਥੇ ਹੀ ਇਸ ਮੁਕਾਬਲੇ 'ਚ ਵਿਰਾਟ ਕੋਹਲੀ ਭਾਰਤ 'ਚ ਸਚਿਨ ਤੇਂਦੁਲਕਰ ਦੇ ਸਭ ਤੋਂ ਜ਼ਿਆਦਾ 20 ਵਨ ਡੇ ਸੈਂਕੜਿਆਂ ਦੇ ਰਿਕਾਰਡ ਦੀ ਵੀ ਬਰਾਬਰੀ ਕਰ ਲਵੇਗਾ। ਕੋਹਲੀ ਦੇ ਨਾਂ ਹੁਣ ਭਾਰਤ 'ਚ 19 ਵਨ-ਡੇ ਸੈਂਕੜੇ ਦਰਜ ਹਨ।