ਭਾਰਤ ਆਸਟਰੇਲੀਆ ਵਿਚਾਲੇ ਰਾਜਕੋਟ ਵਨ ਡੇ ਮੈਚ 'ਚ ਲੱਗ ਸਕਦੀ ਹੈ ਰਿਕਾਰਡਜ਼ ਦੀ ਝੜੀ

01/17/2020 12:13:30 PM

ਸਪੋਰਟਸ ਡੈਸਕ— ਭਾਰਤ ਅਤੇ ਆਸਟਰੇਲੀਆ ਵਿਚਾਲੇ ਵਨ ਡੇ ਸੀਰੀਜ਼ ਦਾ ਦੂਜਾ ਮੁਕਾਬਲਾ ਅੱਜ (17 ਜਨਵਰੀ) ਰਾਜਕੋਟ 'ਚ ਨੂੰ ਖੇਡਿਆ ਜਾਵੇਗਾ। ਮੁੰਬਈ 'ਚ ਹੋਏ ਪਹਿਲੇ ਮੈਚ ਨੂੰ 10 ਵਿਕਟਾਂ ਨਾਲ ਆਪਣੇ ਨਾਂ ਕਰਕੇ ਆਸਟਰੇਲੀਆ ਨੇ ਸੀਰੀਜ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਪਹਿਲੇ ਮੈਚ 'ਚ ਡੇਵਿਡ ਵਾਰਨਰ ਅਤੇ ਐਰੋਨ ਫਿੰਚ ਨੇ ਰਿਕਾਰਡ ਦੀ ਝੜੀ ਲੱਗਾ ਦਿੱਤੀ। ਹੁਣ ਰਾਜਕੋਟ 'ਚ ਹੋਣ ਵਾਲੇ ਇਸ ਦੂੱਜੇ ਮੁਕਾਬਲੇ 'ਚ ਵੀ ਕਈ ਖਿਡਾਰੀਆਂ ਦੇ ਕੋਲ ਰਿਕਾਰਡ ਬਣਾਉਣ ਦਾ ਵੱਡਾ ਮੌਕਾ ਹੋਵੇਗਾ। ਇਕ ਨਜ਼ਰ ਉਨ੍ਹਾਂ ਰਿਕਾਰਡਜ਼ 'ਤੇ ਜੋ ਇਸ ਮੈਚ 'ਚ ਬਣ ਸਕਦੇ ਹਨ। 

ਰਾਜਕੋਟ ਵਨਡੇ ਮੈਚ 'ਚ ਬਣ ਸਕਦੇ ਹਨ ਇਹ ਵੱਡੇ ਰਿਕਾਰਡਜ਼
- ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਤੇ ਭਾਰਤ ਨੇ ਦੋ ਵਨ ਡੇ ਮੈਚ ਖੇਡੇ ਹਨ ਅਤੇ ਟੀਮ ਨੂੰ ਦੋਵਾਂ ਮੈਚਾਂ 'ਚ ਹੀ ਹਾਰ ਮਿਲੀ ਹੈ। ਜੇਕਰ ਇਸ ਮੈਚ ਨੂੰ ਭਾਰਤ ਜਿੱਤਦਾ ਹੈ ਤਾਂ ਵਨ ਡੇ ਮੁਕਾਬਲਿਆਂ 'ਚ ਇੱਥੇ ਪਹਿਲੀ ਜਿੱਤ ਹੋਵੇਗੀ।
- ਜੇਕਰ ਭਾਰਤ ਰਾਜਕੋਟ 'ਚ ਇਸ ਮੈਚ 'ਚ ਹਾਰ ਜਾਂਦਾ ਹੈ ਤਾਂ ਆਸਟਰੇਲੀਆ ਖਿਲਾਫ ਘਰ 'ਚ ਲਗਾਤਾਰ 5ਵੀਂ ਹਾਰ ਹੋਵੇਗੀ ਉਥੇ ਹੀ ਟੀਮ ਘਰ 'ਚ ਕੰਗਾਰੂਆਂ ਖਿਲਾਫ ਲਗਾਤਾਰ ਦੂਜੀ ਵਨ ਡੇ ਸੀਰੀਜ਼ ਹਾਰੇਗੀ। - ਵਿਰਾਟ ਕੋਹਲੀ (11,625) ਮੈਚ 'ਚ 115 ਦੌੜਾਂ ਬਣਾਉਣ ਦੇ ਨਾਲ ਹੀ ਵਨਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਛੇਵੇਂ ਸਥਾਨ 'ਤੇ ਆ ਜਾਵੇਗਾ ਅਤੇ ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ-ਉਲ-ਹੱਕ (11,739) ਨੂੰ ਪਿੱਛੇ ਛੱਡ ਦੇਵੇਗਾ।
- ਰੋਹਿਤ ਸ਼ਰਮਾ (8954) ਮੈਚ 'ਚ ਸਿਰਫ 46 ਦੌੜਾਂ ਬਣਾਉਣ ਦੇ ਨਾਲ ਹੀ ਵਨ-ਡੇ ਕ੍ਰਿਕਟ 'ਚ ਆਪਣੀਆਂ 9,000 ਦੌੜਾਂ ਪੂਰੀਆਂ ਕਰ ਲਵੇਗਾ। ਵਨ ਡੇ 'ਚ 9 ਹਜ਼ਾਰ ਦੌੜਾਂ ਬਣਾਉਣ ਵਾਲਾ ਰੋਹਿਤ ਭਾਰਤ ਦੇ 7ਵੇਂ ਅਤੇ ਵਰਲਡ ਦੇ 20ਵੇਂ ਖਿਡਾਰੀ ਹੋਣਗੇ।
- ਕੁਲਦੀਪ ਯਾਦਵ ਦੇ ਨਾਂ ਹੁਣ ਤਕ ਵਨ ਡੇ 'ਚ 99 ਵਿਕਟਾਂ ਹਨ। ਰਾਜਕੋਟ ਦੇ ਇਸ ਮੁਕਾਬਲੇ 'ਚ ਜੇਕਰ ਉਹ ਵਿਕਟ ਹਾਸਲ ਕਰ ਲੈਂਦਾ ਹੈ ਤਾਂ ਉਹ ਵਨ ਡੇ 'ਚ 100 ਵਿਕਟਾਂ ਲੈਣ ਵਾਲਾ ਭਾਰਤ ਦਾ 22ਵਾਂ ਖਿਡਾਰੀ ਬਣ ਜਾਵੇਗਾ।
- ਪੈਟ ਕਮਿੰਸ ਦੇ ਨਾਂ 59 ਵਨ ਡੇ 'ਚ 98 ਵਿਕਟ ਹਨ। 2 ਵਿਕਟਾਂ ਲੈਂਦੇ ਹੀ ਉਹ 100 ਵਿਕਟਾਂ ਲੈਣ ਵਾਲਾ ਆਸਟਰੇਲੀਆ ਦਾ 17ਵਾਂ ਗੇਂਦਬਾਜ਼ ਬਣ ਜਾਵੇਗਾ।
- ਕਮਿੰਸ ਦੂਜੇ ਵਨ ਡੇ 'ਚ 2 ਵਿਕਟਾਂ ਲੈਂਦੇ ਹਨ, ਤਾਂ ਉਹ ਵਨ ਡੇ ਕ੍ਰਿਕਟ 'ਚ ਆਸਟਰੇਲੀਆ ਲਈ ਸਭ ਤੋਂ ਤੇਜ਼ 100 ਵਿਕਟਾਂ ਲੈਣ ਵਲਾ ਡੈਨਿਸ ਲਿਲੀ ਦੇ ਨਾਲ ਸਾਂਝੇ ਤੌਰ 'ਤੇ ਤੀਜਾ ਗੇਂਦਬਾਜ਼ ਬਣ ਜਾਵੇਗਾ।- ਕੇ. ਐੱਲ. ਰਾਹੁਲ (936) ਰਾਜਕੋਟ ਦੇ ਇਸ ਮੁਕਾਬਲੇ 'ਚ 64 ਦੌੜਾਂ ਬਣਾਉਣ 'ਚ ਸਫਲ ਰਿਹਾ ਤਾਂ ਉਹ ਵਨ ਡੇ ਕ੍ਰਿਕਟ 'ਚ ਇਕ ਹਜ਼ਾਰ ਦੌੜਾਂ ਪੂਰੀਆਂ ਕਰ ਲਵੇਗਾ। 
- ਸ਼੍ਰੇਅਸ ਅਈਅਰ ਨੇ ਲਿਸਟ-ਏ ਕ੍ਰਿਕਟ 'ਚ ਹੁਣ ਤਕ ਕੁਲ (99) ਛੱਕੇ ਲਾਏ ਹਨ, ਜੇਕਰ ਇਸ ਮੈਚ 'ਚ ਉਹ ਇਕ ਛੱਕਾ ਲਗਾਉਣ 'ਚ ਸਫਲ ਹੋ ਜਾਂਦਾ ਹੈ ਤਾਂ ਲਿਸਟ-ਏ ਕ੍ਰਿਕਟ 'ਚ ਆਪਣੇ ਛੱਕਿਆਂ ਦਾ ਸੈਂਕੜਾ ਪੂਰਾ ਕਰ ਲਵੇਗਾ। 
- ਡੇਵਿਡ ਵਾਰਨਰ ਰਾਜਕੋਟ 'ਚ ਹੋਣ ਵਾਲੇ ਇਸ ਮੈਚ 'ਚ ਵੀ ਸੈਂਕੜਾ ਬਣਾਉਂਦਾ ਹੈ ਤਾਂ ਉਹ ਮਾਰਕ ਵਾਂ (18 ਸੈਂਕੜੇ) ਨੂੰ ਪਿੱਛੇ ਛੱਡ 19 ਸੈਂਕੜਿਆਂ ਦੇ ਨਾਲ ਆਸਟਰੇਲੀਆ ਲਈ ਸਭ ਤੋਂ ਵੱਧ ਸੈਂਕੜੇ ਬਣਾਉਣ ਮਾਮਲੇ 'ਚ ਦੂਜੇ ਨੰਬਰ 'ਤੇ ਆ ਜਾਣਗੇ।