AUS v IND 1st Test:  ਆਸਟਰੇਲੀਆ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ

12/19/2020 2:58:44 PM

ਐਡੀਲੇਡ(ਵਾਰਤਾ) : ਭਾਰਤੀ ਕ੍ਰਿਕਟ ਟੀਮ ਬੇਹੱਦ ਸ਼ਰਮਨਾਕ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਖ਼ਿਲਾਫ਼ ਦਿਨ-ਰਾਤ ਟੈਸਟ ਮੈਚ ਦੇ ਤੀਜੇ ਦਿਨ ਸ਼ਨੀਵਾਰ ਨੂੰ ਪਹਿਲੇ ਸੈਸ਼ਨ ਵਿੱਚ ਆਪਣੇ ਇਤਿਹਾਸ ਦੇ ਰਿਕਾਰਡ ਘੱਟ ਤੋਂ ਘੱਟ ਸਕੋਰ 36 ਦੌੜਾਂ ’ਤੇ ਢੇਰ ਹੋ ਗਈ ਅਤੇ ਉਸ ਨੂੰ ਇਸ ਮੁਕਾਬਲੇ ਵਿੱਚ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਣਾ ਪਿਆ। ਆਸਟਰੇਲੀਆ ਨੇ ਇਸ ਤਰ੍ਹਾਂ 4 ਮੈਚਾਂ ਦੀ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ। ਭਾਰਤ ਦੇ ਸਭ ਤੋਂ ਸਫ਼ਲ ਟੈਸਟ ਕਪਤਾਨ ਵਿਰਾਟ ਕੋਹਲੀ ਇਸ ਸ਼ਰਮਨਾਕ ਹਾਰ ਦੇ ਬਾਅਦ ਆਪਣੇ ਦੇਸ਼ ਪਰਤ ਜਾਣਗੇ।

ਵਿਰਾਟ ਆਪਣੇ ਬੱਚੇ ਦੇ ਜਨਮ ਕਾਰਨ ਆਪਣੇ ਦੇਸ਼ ਪਰਤ ਜਾਣਗੇ ਅਤੇ ਬਾਕੀ 3 ਟੈਸਟ ਮੈਚਾਂ ਵਿੱਚ ਅਜਿੰਕਿਆ ਰਹਾਣੇ ਕਪਤਾਨੀ ਸੰਭਾਲਣਗੇ ਪਰ  ਵਿਰਾਟ ਦੀ ਕਪਤਾਨੀ ਵਿੱਚ 19 ਦਸੰਬਰ 2020 ਦਾ ਦਿਨ ਸ਼ਰਮਨਾਕ ਅੱਖਰਾਂ ਵਿੱਚ ਦਰਜ ਹੋ ਗਿਆ ਹੈ। ਭਾਰਤ ਨੇ 88 ਸਾਲਾਂ ਦੇ ਆਪਣੇ ਟੈਸਟ ਇਤਿਹਾਸ ਵਿੱਚ 36 ਦੌੜਾਂ ਦਾ ਆਪਣਾ ਸਭ ਤੋਂ ਘੱਟ ਸਕੋਰ ਬਣਾਇਆ ਅਤੇ 20 ਜੂਨ 1974 ਨੂੰ ਇੰਗਲੈਂਡ ਖ਼ਿਲਾਫ਼ ਲਾਰਡਸ ਵਿੱਚ 42  ਦੌੜਾਂ ਦੇ ਆਪਣੇ ਘੱਟ ਤੋਂ ਘੱਟ ਸਕੋਰ ਦੇ ਰਿਕਾਰਡ ਨੂੰ ਤੋੜਿਆ। ਭਾਰਤ ਨੇ ਟੈਸਟ ਇਤਿਹਾਸ ਦਾ 5ਵਾਂ ਸਭ ਤੋਂ ਘੱਟ ਤੋਂ ਘੱਟ ਸਕੋਰ ਬਣਾਇਆ।

ਆਸਟਰੇਲਿਆ ਨੂੰ ਗੁਲਾਬੀ ਗੇਂਦ ਨਾਲ ਦਿਨ-ਰਾਤ ਦਾ ਇਹ ਮੁਕਾਬਲਾ ਜਿੱਤਣ ਲਈ 90 ਦੌੜਾਂ ਦਾ ਟੀਚਾ ਮਿਲਿਆ ਅਤੇ ਉਸ ਨੇ 21 ਓਵਰ ਵਿੱਚ 2 ਵਿਕਟਾਂ ’ਤੇ 93 ਦੌੜਾਂ ਬਣਾ ਕੇ ਮੈਚ ਜਿੱਤਿਆ। ਆਸਟਰੇਲੀਆ ਵੱਲੋਂ ਜੋ ਬਰਨਸ ਨੇ 63 ਗੇਂਦਾਂ ਵਿੱਚ 7 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ ਸਭ ਤੋਂ ਜ਼ਿਆਦਾ ਨਾਬਾਦ 51 ਦੌੜਾਂ, ਮੈਥਿਊ ਵੇਡ ਨੇ 53 ਗੇਂਦਾਂ ਵਿੱਚ 5 ਚੌਕਿਆਂ ਦੀ ਮਦਦ ਨਾਲ 33 ਦੌੜਾਂ ਅਤੇ ਮਾਰਨਸ ਲਾਬੁਸ਼ੇਨ ਨੇ 6 ਦੌੜਾਂ ਬਣਾਈਆਂ, ਜਦੋਂਕਿ ਸਟੀਵਨ ਸਮਿਥ 1 ਦੌੜ ਬਣਾ ਕੇ ਨਾਬਾਦ ਰਹੇ।

ਭਾਰਤ ਵੱਲੋਂ ਆਫ ਸਪਿਨਰ ਰਵਿਚੰਦਰਨ ਅਸ਼ਵਿਨ ਨੇ  6 ਓਵਰਾਂ ਵਿੱਚ 16 ਦੌੜਾਂ ਦੇ ਕੇ 1 ਵਿਕਟ ਲਈ, ਜਦੋਂਕਿ ਤੇਜ਼ ਗੇਂਦਬਾਜ਼ ਉਮੇਸ਼ ਯਾਦਵ 8 ਓਵਰਾਂ ਵਿੱਚ 49 ਦੌੜਾਂ ਅਤੇ ਜਸਪ੍ਰੀਤ ਬੁਮਰਾਹ 7 ਓਵਰਾਂ ਵਿੱਚ 27 ਦੌੜਾਂ ਦੇ ਕੇ ਖਾਲ੍ਹੀ ਹੱਥ ਰਹੇ। 36 ਦੌੜਾਂ ’ਤੇ ਟੀਮ ਦੇ ਢੇਰ ਹੋ ਜਾਣ ਦੇ ਬਾਅਦ ਭਾਰਤੀ ਗੇਂਦਬਾਜ਼ਾਂ ਵਿੱਚ ਵੀ ਕੋਈ ਤਾਕਤ ਨਹੀਂ ਬਚੀ ਕਿ ਉਹ ਕੁੱਝ ਸੰਘਰਸ਼ ਕਰ ਪਾਉਂਦੇ। ਬੱਲੇਬਾਜ਼ਾਂ ਦੀ ਤਰ੍ਹਾਂ ਗੇਂਦਬਾਜ਼ਾਂ ਨੇ ਵੀ ਸਮਰਪਣ ਕਰ ਦਿੱਤਾ।

ਭਾਰਤ ਨੂੰ ਪਹਿਲੀ ਪਾਰੀ ਵਿੱਚ 53 ਦੌੜਾਂ ਦੀ ਬੜ੍ਹਤ ਮਿਲੀ ਸੀ, ਜਦੋਂਕਿ ਦੂਜੀ ਪਾਰੀ ਵਿੱਚ ਉਸ ਨੇ 9 ਵਿਕਟਾਂ ’ਤੇ 36 ਦੌੜਾਂ ਬਣਾਈਆਂ। ਤੇਜ਼ ਗੇਂਦਬਾਜ ਮੁਹੰਮਦ ਸ਼ਮੀ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ ਅਤੇ ਉਸ ਦੇ ਨਾਲ ਹੀ ਭਾਰਤ ਦੀ ਦੂਜੀ ਪਾਰੀ ਖ਼ਤਮ ਹੋ ਗਈ। ਟੀਮ ਦੇ ਇਸ ਸ਼ਰਮਨਾਕ ਪ੍ਰਦਰਸ਼ਨ ਨਾਲ ਪੂਰੇ ਭਾਰਤੀ ਕ੍ਰਿਕਟ ਜਗਤ ਵਿੱਚ ਗ਼ੁੱਸੇ ਦੀ ਲਹਿਰ ਦੋੜ ਗਈ ਹੈ ਅਤੇ ਸਾਰੇ ਖਿਡਾਰੀਆਂ ਨੇ ਇੱਕ ਆਵਾਜ਼ ਵਿੱਚ ਟੀਮ ਇੰਡੀਆ ਦੀ ਸਖ਼ਤ ਆਲੋਚਨਾ ਕੀਤੀ ਹੈ। 

ਇਸ ਤੋਂ ਪਹਿਲਾਂ ਤੀਜੇ ਦਿਨ ਭਾਰਤ ਨੇ 6 ਓਵਰ ਵਿੱਚ 1 ਵਿਕੇਟ ’ਤੇ 9 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸ ਦੀ ਪਾਰੀ ਪਹਿਲੇ ਸੈਸ਼ਨ ਵਿੱਚ ਹੀ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਢਹਿ ਗਈ। ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਉਸ ਦਾ ਕੋਈ ਵੀ ਬੱਲੇਬਾਜ 10 ਦੀ ਗਿਣਤੀ ਵਿੱਚ ਨਹੀਂ ਪਹੁੰਚ ਸਕਿਆ। ਕਿਸੇ ਨੂੰ ਉਮੀਦ ਨਹੀਂ ਸੀ ਕਿ ਭਾਰਤੀ ਪਾਰੀ ਦਾ ਇਸ ਕਦਰ ਖ਼ਤਮ ਹੋਵੇਗੀ ਪਰ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ਾਂ ਨੇ ਗੁਲਾਬੀ ਗੇਂਦ ਨਾਲ ਕਹਿਰ ਵਰਾਉਂਦੇ ਹੋਏ ਭਾਰਤੀ ਕ੍ਰਿਕਟ ਇਤਿਹਾਸ ਨੂੰ ਹੀ ਤਹਿਸ-ਨਹਿਸ ਕਰ ਦਿੱਤਾ।

ਸ਼ੁੱਕਰਵਾਰ ਨੂੰ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਕਰਣ ਉਤਰੇ ਸਲਾਮੀ ਬੱਲੇਬਾਜ ਪ੍ਰਿਥਵੀ ਸ਼ਾਹ 4 ਦੌੜਾਂ ਬਣਾ ਕੇ ਆਊਟ ਹੋਏ ਸਨ ਜਦੋਂਕਿ ਤੀਜੇ ਦਿਨ ਸ਼ਨੀਵਾਰ ਨੂੰ ਬੁਮਰਾਹ ਸਿਰਫ਼ 2 ਦੌੜਾ ਬਣਾ ਕੇ ਪੈਟ ਕਮਿੰਸ ਦਾ ਸ਼ਿਕਾਰ ਬਣੇ। ਬੁਮਰਾਹ ਦੀ ਵਿਕਟ 15 ਦੌੜਾਂ ਦੇ ਸਕੋਰ ’ਤੇ ਡਿੱਗੀ। ਇਸ ਦੇ ਬਾਅਦ ਭਾਰਤ ਦੀਆਂ 7 ਵਿਕਟਾਂ ਸਿਰਫ਼ 16 ਦੌੜਾਂ ’ਤੇ ਹੀ ਡਿੱਗ ਗਈਆਂ। ਭਾਰਤ ਵਲੋਂ ਪੁਜਾਰਾ ਵੀ ਕੁੱਝ ਕਮਾਲ ਨਹÄ ਵਿਖਾ ਸਕੇ ਅਤੇ 8 ਗੇਂਦਾਂ ਖੇਡ ਬਿਨਾਂ ਖਾਤਾ ਖੋਲ੍ਹੇ ਕਮਿੰਸ ਦੀ ਗੇਂਦ ’ਤੇ ਟਿਮ ਪੇਨ ਨੂੰ ਕੈਚ ਕਰਵਾ ਪਵੇਲੀਅਨ ਪਰਤ ਗਏ। ਇਸਦੇ ਬਾਅਦ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੂੰ ਜੋਸ਼ ਹੇਜਲਵੁਡ ਨੇ ਪੇਨ ਦੇ ਹੱਥੋਂ ਕੈਚ ਕਰਵਾ ਕੇ ਆਊਟ ਕੀਤਾ। ਮਯੰਕ ਨੇ 40 ਗੇਂਦਾਂ ਵਿੱਚ 1 ਚੌਕੇ ਦੀ ਮਦਦ ਨਾਲ 9 ਦੌੜਾਂ ਬਣਾਈਆਂ। ਉਪ-ਕਪਤਾਨ ਅਜਿੰਕਿਆ ਰਹਾਣੇ ਵੀ ਜ਼ਿਆਦਾ ਦੇਰ ਕਰੀਜ ਉੱਤੇ ਨਹੀਂ ਟਿਕ ਸਕੇ ਅਤੇ ਹੇਜਲਵੁਡ ਦੀ ਗੇਂਦ ਉੱਤੇ ਵਿਕਟ ਦੇ ਪਿੱਛੇ ਪੇਨ ਨੇ ਉਨ੍ਹਾਂ ਦਾ ਕੈਚ ਫੜ ਲਿਆ। ਰਹਾਣੇ ਖਾਤਾ ਖੋਲ੍ਹੇ ਬਿਨਾਂ ਆਊਟ ਹੋਏ। ਕਪਤਾਨ ਵਿਰਾਟ ਕੋਹਲੀ ਨੇ ਵੀ ਆਪਣੀ ਬੱਲੇਬਾਜ਼ੀ ਨਾਲ ਨਿਰਾਸ਼ ਕੀਤਾ ਅਤੇ ਉਹ ਪੈਟ ਕਮਿੰਸ ਦੀ ਗੇਂਦ ਉੱਤੇ ਕੈਮਰੁਨ ਗਰੀਨ ਨੂੰ ਕੈਚ ਫੜਾ ਕੇ ਚਲਦੇ ਬਣੇ। ਵਿਰਾਟ ਨੇ 8 ਗੇਂਦਾਂ ਵਿੱਚ 1 ਚੌਕੇ ਦੇ ਸਹਾਰੇ 4 ਦੌੜਾਂ ਬਣਾਈਆਂ। 

ਮੱਧਕਰਮ ਦੇ ਬੱਲੇਬਾਜ਼ ਹਨੁਮਾ ਵਿਹਾਰੀ ਵੀ ਕੁੱਝ ਕਰਿਸ਼ਮਾ ਨਹੀਂ ਕਰ ਸਕੇ ਅਤੇ ਹੇਜਲਵੁਡ ਨੇ ਪੇਨ ਦੇ ਹੱਥੋਂ ਕੈਚ ਕਰਵਾ ਕੇ ਉਨ੍ਹਾਂ ਦੀ ਪਾਰੀ ਦਾ ਅੰਤ ਕੀਤਾ। ਹਨੁਮਾ ਨੇ 22 ਗੇਂਦਾਂ ਵਿੱਚ 1 ਚੌਕੇ ਦੀ ਮਦਦ ਨਾਲ 8 ਦੌੜਾਂ ਬਣਾਈਆਂ। ਵਿਕਟਕੀਪਰ ਬੱਲੇਬਾਜ਼ ਰਿੱਦੀਮਾਨ ਸਾਹਾ ਨੂੰ ਵੀ ਹੇਜਲਵੁਡ ਨੇ ਪਵੇਲੀਅਨ ਦਾ ਰਸਤਾ ਵਿਖਾਇਆ ਅਤੇ ਉਨ੍ਹਾਂ ਨੇ 4 ਦੌੜਾਂ ਬਣਾਈਆਂ। ਰਵਿਚੰਦਰਨ ਅਸ਼ਵਿਨ ਪਹਿਲੀ ਗੇਂਦ ਉੱਤੇ ਹੇਜਲਵੁਡ ਦਾ ਸ਼ਿਕਾਰ ਬਣੇ ਅਤੇ ਖਾਤਾ ਖੋਲ੍ਹੇ ਬਿਨਾਂ ਆਊਟ ਹੋਏ। ਉਮੇਸ਼ ਯਾਦਵ 5 ਗੇਂਦਾਂ ਵਿੱਚ 1 ਚੌਕੇ ਦੀ ਮਦਦ ਨਾਲ  4 ਦੌੜਾਂ ਬਣਾ ਕੇ ਨਾਬਾਦ ਰਹੇ ਜਦੋਂਕਿ ਜਸਪ੍ਰੀਤ ਬੁਮਰਾਹ ਨੇ 1 ਸਕੋਰ ਬਣਾਇਆ।    

ਭਾਰਤ ਨੇ ਇਸ ਤਰ੍ਹਾਂ ਟੈਸਟ ਕ੍ਰਿਕਟ ਇਤਿਹਾਸ ਦਾ ਸੰਯੁਕਤ ਰੂਪ ਤੋਂ 5ਵਾਂ ਸਭ ਤੋਂ ਘੱਟ ਤੋਂ ਘੱਟ ਸਕੋਰ ਬਣਾਇਆ। ਤੇਜ਼ ਗੇਂਦਬਾਜ਼ਾਂ ਜੋਸ਼ ਹੇਜਲਵੁਡ ਨੇ 5 ਓਵਰਾਂ ਵਿੱਚ 8 ਦੋੜਾਂ ਦੇ ਕੇ 5 ਵਿਕਟਾਂ ਅਤੇ ਕਮਿੰਸ ਨੇ 10. 2 ਓਵਰ ਵਿੱਚ 21 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਭਾਰਤ ਨੇ ਜਦੋਂ ਪਹਿਲੇ ਸੈਸ਼ਨ ਵਿੱਚ ਆਪਣੀ ਪਾਰੀ ਅੱਗੇ ਵਧਾਈ ਤਾਂ ਕਿਸੇ ਨੂੰ ਉਮੀਦ ਨਹੀਂ ਸੀ ਕਿ ਭਾਰਤੀ ਪਾਰੀ ਦਾ ਅਜਿਹਾ ਸ਼ਰਮਨਾਕ ਅੰਤ ਹੋ ਜਾਵੇਗਾ। ਕੱਲ ਦੇ ਨਾਬਾਦ ਬੱਲੇਬਾਜਾਂ ਮਯੰਕ ਅਗਰਵਾਲ ਅਤੇ ਨਾਇਟ ਵਾਚਮੈਨ ਜਸਪ੍ਰੀਤ ਬੁਮਰਾਹ ਨੇ ਪਾਰੀ ਨੂੰ ਅੱਗੇ ਵਧਾਇਆ ਪਰ 15 ਦੇ ਸਕੋਰ ’ਤੇ ਭਾਰਤ ਨੂੰ ਇੱਕ ਦੇ ਬਾਅਦ ਇੱਕ 4 ਝਟਕੇ ਲੱਗੇ। ਪਹਿਲਾਂ ਬੁਮਰਾਹ ਆਊਟ ਹੋਏ ਅਤੇ ਉਸ ਦੇ ਬਾਅਦ ਪੁਜਾਰਾ, ਮਯੰਕ ਅਤੇ ਰਹਾਣੇ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਪਵੇਲੀਅਨ ਪਰਤ ਗਏ।

ਭਾਰਤ ਦਾ ਇੱਕ ਝਟਕੇ ਵਿੱਚ ਸਕੋਰ 5 ਵਿਕਟਾਂ ’ਤੇ 15 ਦੌੜਾਂ ਦਾ ਹੋ ਗਿਆ। ਬਾਕੀ ਕਸਰ ਕਪਤਾਨ ਵਿਰਾਟ ਦੇ 19 ਦੌੜਾਂ ਦੇ ਸਕੋਰ ’ਤੇ ਆਊਟ ਹੋਣ ਨਾਲ ਪੂਰੀ ਹੋ ਗਈ। 6 ਵਿਕਟਾਂ ਡਿੱਗ ਜਾਣ ਦੇ ਬਾਅਦ ਹੁਣ ਇਹੀ ਵੇਖਣਾ ਬਾਕੀ ਰਹਿ ਗਿਆ ਸੀ ਕਿ ਭਾਰਤ 42 ਦੌੜਾਂ ਦੇ ਆਪਣੇ ਘੱਟ ਤੋਂ ਘੱਟ ਸਕੋਰ ਨੂੰ ਪਾਰ ਕਰ ਪਾਉਂਦਾ ਹੈ ਜਾਂ ਨਹÄ ਪਰ ਵਿਰਾਟ ਦੀ ਟੀਮ ਇੰਡੀਆ 36 ਦੌੜਾਂ ’ਤੇ ਹੀ ਢੇਰ ਹੋ ਗਈ। ਭਾਰਤ ਨੇ 15.2 ਓਵਰਾਂ ਦੇ ਖੇਡ ਵਿੱਚ ਆਪਣੀਆਂ 8 ਵਿਕਟਾਂ ਗਵਾਈਆਂ।

 ਟੀਮਾਂ ਇਸ ਤਰ੍ਹਾਂ ਹਨ -
ਭਾਰਤ :
ਵਿਰਾਟ ਕੋਹਲੀ (ਕਪਤਾਨ), ਮਯੰਕ ਅਗਰਵਾਲ, ਪÇ੍ਰਥਵੀ ਸ਼ਾਅ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ (ਉਪ ਕਪਤਾਨ), ਹਨੁਮਾ ਵਿਹਾਰੀ, ਰਿਧੀਮਾਨ ਸਾਹਾ, ਆਰ. ਅਸ਼ਵਿਨ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ।

ਆਸਟ੍ਰੇਲੀਆ : ਟੈਵਿਸ ਹੇਢ (ਕਪਤਾਨ/ਵਿਕਟਕੀਪਰ), ਟਿਮ ਪੇਨ , ਜੋ ਬਰਨਸ, ਮੈਥਿਊ ਵੇਡ, ਜੋਸ਼ ਹੇਜਲਵੁੱਡ, ਪੈਟ ਕਮਿੰਸ, ਕੈਮਰਨ ਗ੍ਰੀਨ, ਮਾਰਨਸ ਲਾਬੁਸ਼ੇਨ, ਨਾਥਨ ਲਿਓਨ, ਸਟੀਵ ਸਮਿਥ, ਮਿਸ਼ੇਲ ਸਟਾਰਕ।
 

cherry

This news is Content Editor cherry