IND vs AUS : ਸਿਡਨੀ ''ਚ ਪਹਿਲੇ ਵਨ-ਡੇ ਤੋਂ ਪਰਤਨਗੇ ਦਰਸ਼ਕ

11/26/2020 7:23:19 PM

ਸਿਡਨੀ— ਭਾਰਤ ਅਤੇ ਆਸਟਰੇਲੀਆ ਵਿਚਾਲੇ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਪਹਿਲੇ ਵਨ-ਡੇ ਦੇ ਨਾਲ ਹੀ ਸਟੇਡੀਅਮ 'ਚ ਦਰਸ਼ਕਾਂ ਦੀ ਵਾਪਸੀ ਹੋਵੇਗੀ। ਭਾਰਤ ਤੇ ਆਸਟਰੇਲੀਆ ਵਿਚਾਲੇ ਕੋਰੋਨਾ ਕਾਲ 'ਚ ਤਿੰਨ ਵਨ-ਡੇ, ਤਿੰਨ ਟੀ-20 ਤੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਹੋਣੀ ਹੈ। ਦੋਹਾਂ ਟੀਮਾਂ ਵਿਚਾਲੇ ਸ਼ੁੱਕਰਵਾਰ ਨੂੰ ਪਹਿਲੇ ਵਨ-ਡੇ ਦੇ ਨਾਲ ਇਸ ਸੀਰੀਜ਼ ਦੀ ਸ਼ੁਰੂਆਤ ਹੋਵੇਗੀ। ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਕੁਝ ਸਮੇਂ ਲਈ ਸਟੇਡੀਅਮ 'ਚ ਦਰਸਕਾਂ ਦੀ ਮੌਜੂਦਗੀ 'ਤੇ ਰੋਕ ਲੱਗੀ ਹੋਈ ਸੀ ਪਰ ਭਾਰਤ ਅਤੇ ਆਸਟਰੇਲੀਆ ਵਿਚਾਲੇ ਸਿਡਨੀ ਕ੍ਰਿਕਟ ਗਰਾਊਂਡ 'ਚ ਪਹਿਲੇ ਵਨ-ਡੇ ਤੋਂ ਦਰਸ਼ਕਾਂ ਦੀ ਮੈਦਾਨ 'ਚ ਵਾਪਸੀ ਹੋਵੇਗੀ। ਸਟੇਡੀਅਮ 'ਚ 50 ਫ਼ੀਸਦੀ ਦਰਸ਼ਕਾਂ ਨੂੰ ਮੈਚ ਦੇਖਣ ਦੀ ਇਜਾਜ਼ਤ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਆਕਾਸ਼ਵਾਣੀ 'ਤੇ ਹੋਵੇਗਾ ਭਾਰਤ-ਆਸਟਰੇਲੀਆ ਸੀਰੀਜ਼ ਦਾ ਸਿੱਧਾ ਪ੍ਰਸਾਰਣ
ਜ਼ਿਕਰਯੋਗ ਹੈ ਕਿ ਕੋਰੋਨਾ ਕਾਰਨ ਦੁਨੀਆ ਭਰ 'ਚ ਕ੍ਰਿਕਟ ਗਤੀਵਿਧੀਆਂ ਠੱਪ ਹੋਣ ਦੇ ਬਾਅਦ ਇੰਗਲੈਂਡ ਤੇ ਵੈਸਟਇੰਡੀਜ਼ ਵਿਚਾਲੇ ਟੈਸਟ ਸੀਰੀਜ਼ ਹੋਈ ਸੀ ਜਿਸ 'ਚ ਦਰਸ਼ਕਾਂ ਨੂੰ ਮੈਦਾਨ ਤੋਂ ਦੂਰ ਰਖਿਆ ਗਿਆ ਸੀ। ਇਸ ਤੋਂ ਬਾਅਦ ਪਾਕਿਸਤਾਨ ਤੇ ਇੰਗਲੈਂਡ ਵਿਚਾਲੇ ਸੀਰੀਜ਼ 'ਚ ਵੀ ਦਰਸ਼ਕਾਂ ਦੇ ਮੈਦਾਨ 'ਤੇ ਦਾਖਲ ਹੋਣ 'ਤੇ ਬੈਨ ਸੀ। ਯੂ. ਏ. ਈ. 'ਚ ਹਾਲ ਹੀ 'ਚ ਖ਼ਤਮ ਹੋਏ ਆਈ. ਪੀ. ਐੱਲ. ਦਾ 13ਵਾਂ ਸੈਸ਼ਨ ਵੀ ਦਰਸ਼ਕਾਂ ਦੇ ਬਿਨਾ ਕਰਾਇਆ ਗਿਆ ਸੀ। ਪਰ ਭਾਰਤ ਤੇ ਆਸਟਰੇਲੀਆ ਵਿਚਾਲੇ ਸੀਰੀਜ਼ ਦੇ ਦੌਰਾਨ 50 ਫ਼ੀਸਦੀ ਸਮਰਥਾ ਦੇ ਨਾਲ ਦਰਸ਼ਕ ਮੈਚ ਦਾ ਆਨੰਦ ਮਾਣ ਸਕਣਗੇ।

Tarsem Singh

This news is Content Editor Tarsem Singh