IND v AFG : ਹਾਰ ਦਾ ਸਿਲਸਿਲਾ ਤੋੜਨ ਉਤਰੇਗਾ ਭਾਰਤ

11/03/2021 3:55:50 AM

ਆਬੂ ਧਾਬੀ- ਭਾਰਤੀ ਕ੍ਰਿਕਟ ਟੀਮ ਇੱਥੇ ਟੀ-20 ਵਿਸ਼ਵ ਕੱਪ ਵਿਚ ਬੁੱਧਵਾਰ ਨੂੰ ਅਫਗਾਨਿਸਤਾਨ ਵਿਰੁੱਧ ਮੁਕਾਬਲੇ ਵਿਚ ਆਪਣੀ ਹਾਰ ਦਾ ਸਿਲਸਿਲਾ ਤੋੜਨ ਉਤਰੇਗੀ, ਹਾਲਾਂਕਿ ਉਸਦੇ ਸਾਹਮਣੇ ਅਫਗਾਨਿਸਤਾਨ ਦਾ ਵਿਸ਼ਵ ਪੱਧਰੀ ਸਪਿਨ ਗੇਂਦਬਾਜ਼ੀ ਅਟੈਕ ਹੋਵੇਗਾ। ਭਾਰਤ ਨੂੰ ਪਾਕਿਸਤਾਨ ਤੇ ਨਿਊਜ਼ੀਲੈਂਡ ਵਿਰੁੱਧ ਸ਼ੁਰੂਆਤੀ ਦੋ ਮੈਚਾਂ ਵਿਚ ਬੁਰੀ ਤਰਾਂ ਨਾਲ ਹਾਰ ਮਿਲੀ ਸੀ। ਆਬੂ ਧਾਬੀ ਦੇ ਸ਼ੇਖ ਜਾਇਦ ਕ੍ਰਿਕਟ ਸਟੇਡੀਅਮ ਵਿਚ ਸ਼ਾਮ 7.30 ਵਜੇ ਸ਼ੁਰੂ ਹੋਣ ਵਾਲਾ ਸੁਪਰ-12 ਗੇੜ ਦਾ ਇਹ ਮੁਕਾਬਲਾ ਕਾਫੀ ਕੁਝ ਤੈਅ ਕਰੇਗਾ। ਇਸ ਮੁਕਾਬਲੇ ਨਾਲ ਗਰੁੱਪ-2 ਵਿਚ ਸਥਿਤੀ ਕੁਝ ਹੱਦ ਤੱਕ ਸਪੱਸ਼ਟ ਹੋ ਜਾਵੇਗੀ। ਇਸ ਮੈਚ ਵਿਚ ਹਾਰ ਦੇ ਨਾਲ ਭਾਰਤੀ ਟੀਮ ਦੀਆਂ ਟੂਰਨਾਮੈਂਟ ਵਿਚ ਅੱਗੇ ਜਾਣ ਦੀਆਂ ਉਮੀਦਾਂ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਣਗੀਆਂ ਜਦਕਿ ਅਫਗਾਨਿਸਤਾਨ ਜਿੱਤ ਦੇ ਨਾਲ ਟਾਪ-2 ਵਿਚ ਬਣਿਆ ਰਹੇਗਾ। ਉਸਦੀ ਰਨ ਰੇਟ ਕਾਫੀ ਚੰਗੀ ਹੈ। ਭਾਰਤੀ ਟੀਮ ਦੀਆਂ ਹਾਲਾਂਕਿ ਵੱਡੇ ਫਰਕ ਨਾਲ ਮੈਚ ਜਿੱਤਣ ਦੀ ਸਥਿਤੀ ਵਿਚ ਹੀ ਉਮੀਦਾਂ ਬਰਕਰਾਰ ਰਹਿ ਸਕਦੀਆਂ ਹਨ।

ਇਹ ਖ਼ਬਰ ਪੜ੍ਹੋ- T20 WC, SA v BAN : ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾਇਆ


ਦੋਵਾਂ ਟੀਮਾਂ ਦੇ ਪ੍ਰਦਰਸ਼ਨ ਦੀ ਤੁਲਨਾ ਕੀਤੀ ਜਾਵੇਂ ਤਾਂ ਅਫਗਾਨਿਸਤਾਨ ਨੇ ਅਜੇ ਤੱਕ ਭਾਰਤ ਤੋਂ ਕਿਤੇ ਵਧੀਆ ਕ੍ਰਿਕਟ ਖੇਡ ਕੇ ਦਿਖਾਈ ਹੈ। ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵਾਂ ਵਿਭਾਗਾਂ ਵਿਚ ਅਫਗਾਨ ਖਿਡਾਰੀਆਂ ਨੇ ਖੁਦ ਨੂੰ ਸਾਬਤ ਕੀਤਾ ਹੈ। ਟੀਮ ਦੀ ਗੇਂਦਬਾਜ਼ੀ ਤਾਂ ਠੀਕ ਹੀ ਸੀ ਪਰ ਇਸ ਵਾਰ ਬੱਲੇਬਾਜ਼ਾਂ ਨੇ ਭਰੋਸੇਮੰਦ ਪ੍ਰਦਰਸ਼ਨ ਕੀਤਾ ਹੈ। ਉਸਦੀ ਬੱਲੇਬਾਜ਼ੀ ਕਿੰਨੀ ਚੰਗੀ ਰਹੀ ਹੈ, ਇਸਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਮੌਜੂਦਾ ਟੀ-20 ਵਿਸ਼ਵ ਕੱਪ ਸੈਸ਼ਨ ਵਿਚ ਹੁਣ ਤੱਕ ਸਭ ਤੋਂ ਵੱਧ ਟੀਮ ਸਕੋਰ (190) ਅਫਗਾਨਿਸਤਾਨ ਦੇ ਹੀ ਨਾਂ ਹੈ, ਜਿਹੜਾ ਉਸ ਨੇ ਸਕਾਟਲੈਂਡ ਵਿਰੁੱਧ ਆਪਣੇ ਪਹਿਲੇ ਲੀਗ ਮੈਚ ਵਿਚ ਬਣਾਇਆ ਸੀ। ਉੱਥੇ ਹੀ ਗੇਂਦਬਾਜ਼ੀ ਵਿਚ ਚਮਤਕਾਰੀ ਸਪਿਨਰ ਰਾਸ਼ਿਦ ਖਾਨ, ਮੁਜੀਬ ਉਰ ਰਹਿਮਾਨ ਤੇ ਕਪਤਾਨ ਮੁਹੰਮਦ ਨਬੀ ਤੋਂ ਇਲਾਵਾ ਨਵੀਨ ਉਲ ਹੱਕ ਚੰਗਾ ਦਿਸਿਆ ਹੈ। ਮੁਜੀਬ ਦੇ ਖੇਡਣ 'ਤੇ ਹਾਲਾਂਕਿ ਅਜੇ ਸਥਿਤੀ ਸਾਫ ਨਹੀਂ ਹੋਈ ਹੈ।

ਇਹ ਖ਼ਬਰ ਪੜ੍ਹੋ-UAE 'ਚ IPL ਖੇਡਣ ਨਾਲ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਹੋਇਆ ਫਾਇਦਾ : ਸਾਊਦੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


Gurdeep Singh

Content Editor

Related News