IND vs SL : ਅਜਿਹੇ 5 ਭਾਰਤੀ ਕ੍ਰਿਕਟਰ ਜੋ ਸ਼੍ਰੀਲੰਕਾ ਖਿਲਾਫ ਜਿੱਤ ਦੇ ਰਹੇ ਹੀਰੋ

01/11/2020 9:57:19 AM

ਸਪੋਰਟਸ ਡੈਸਕ— ਭਾਰਤ ਨੇ ਆਖ਼ਰੀ ਟੀ-20 'ਚ ਸ਼੍ਰੀਲੰਕਾ ਨੂੰ 78 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 2-0 ਨਾਲ ਆਪਣੇ ਨਾਂ ਕੀਤੀ। ਟਾਸ ਹਾਰ ਕੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 201 ਦੌੜਾਂ ਬਣਾਈਆਂ। ਜਵਾਬ 'ਚ ਸ਼੍ਰੀਲੰਕਾ ਟੀਮ 15.5 ਓਵਰ 'ਚ 123 ਦੌੜਾਂ 'ਤੇ ਆਲਆਊਟ ਹੋ ਗਈ। ਆਓ ਜਾਣਦੇ ਹਾਂ ਪੰਜ ਅਜਿਹੇ ਭਾਰਤੀ ਕ੍ਰਿਕਟਰਾਂ ਬਾਰੇ ਜੋ ਇਸ ਸ਼ਾਨਦਾਰ ਜਿੱਤ ਦੇ ਰਹੇ ਹੀਰੋ-

1. ਸ਼ਿਖਰ ਧਵਨ
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ ਧਵਨ ਅਤੇ ਰਾਹੁਲ ਦੀ ਜੋੜੀ ਨੇ ਸ਼ਾਨਦਾਰ ਸ਼ੁਰੂਆਤ ਦਿਵਾਈ। ਪਿਛਲੇ ਮੈਚ 'ਚ 32 ਦੌੜਾਂ ਬਣਾਉਣ ਵਾਲੇ ਧਵਨ ਨੇ ਤੀਜੇ ਮੈਚ 'ਚ 36 ਗੇਂਦਾਂ 'ਚ 7 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 52 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਪਹਿਲੇ ਵਿਕਟ ਲਈ ਧਵਨ ਅਤੇ ਰਾਹੁਲ ਵਿਚਾਲੇ 97 ਦੌੜਾਂ ਦੀ ਸਾਂਝੇਦਾਰੀ ਹੋਈ।

2. ਕੇ. ਐੱਲ. ਰਾਹੁਲ
ਪਿਛਲੇ ਮੈਚ 'ਚ ਅਰਧ ਸੈਂਕੜੇ ਤੋਂ ਖੁੰਝਣ ਵਾਲੇ ਕੇ. ਐੱਲ. ਰਾਹੁਲ ਨੇ 36 ਗੇਂਦਾਂ 'ਚ ਪੰਜ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 54 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। 12.3 ਓਵਰ 'ਚ ਸੰਕਦਨ ਨੇ ਉਨ੍ਹਾਂ ਨੂੰ ਸਟੰਪ ਆਊਟ ਕਰਾਇਆ।

3. ਮਨੀਸ਼ ਪਾਂਡੇ
ਸ਼ਿਵਮ ਦੂਬੇ ਦੀ ਜਗ੍ਹਾ ਟੀਮ 'ਚ ਸ਼ਾਮਲ ਮਨੀਸ਼ ਪਾਂਡੇ ਨੇ ਆਖ਼ਰੀ ਟੀ-20 'ਚ ਅਜੇਤੂ 31 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਉਸ ਨੇ ਫੀਲਡਿੰਗ 'ਚ ਕਮਾਲ ਦਾ ਪ੍ਰਦਰਸ਼ਨ ਕੀਤਾ। ਉਸ ਨੇ ਇਕ ਰਨਆਊਟ ਅਤੇ ਮੈਥਿਊਜ਼ (31) ਦਾ ਸ਼ਾਨਦਾਰ ਕੈਚ ਫੜਿਆ।

4 . ਨਵਦੀਪ ਸੈਣੀ
ਇਸ ਯੁਵਾ ਗੇਂਦਬਾਜ਼ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਓਨੀ ਹੀ ਘੱਟ ਹੈ। ਮੈਨ ਆਫ ਦਿ ਸੀਰੀਜ਼ ਰਹੇ ਸੈਣੀ ਨੇ ਤੀਜੇ ਟੀ-20 'ਚ 3.5 ਓਵਰ 'ਚ 28 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਜ਼ਿਕਰਯੋਗ ਹੈ ਕਿ ਦੂਜੇ ਟੀ-20 'ਚ ਸੈਣੀ ਨੇ 18 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਸਨ।

5. ਸ਼ਾਰਦੁਲ ਠਾਕੁਰ
ਸ਼ਾਰਦੁਲ ਠਾਕੁਰ ਨੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਹਾਂ 'ਚ ਕਮਾਲ ਦਾ ਪ੍ਰਦਰਸ਼ਨ ਕੀਤਾ। ਇਸ ਮੈਚ 'ਚ ਸ਼ਾਰਦੁਲ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ। ਸ਼ਾਰਦੁਲ ਨੇ ਗੇਂਦਬਾਜ਼ੀ 'ਚ ਤਿੰਨ ਓਵਰ 'ਚ 19 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ, ਜਦਕਿ ਬੱਲੇਬਾਜ਼ੀ 'ਚ ਅਜੇਤੂ 22 ਦੌੜਾਂ ਬਣਾਈਆਂ ।

Tarsem Singh

This news is Content Editor Tarsem Singh