ਕ੍ਰਿਕਟ ਮੈਦਾਨ ''ਤੇ ਜਲਦ ਆਹਮੋ-ਸਾਹਮਣੇ ਹੋਣਗੇ ਭਾਰਤ-ਪਾਕਿ, ਇਸ ਦਿਨ ਹੋਵੇਗਾ ਮੁਕਾਬਲਾ

08/04/2021 4:57:21 PM

ਸਪੋਰਟਸ ਡੈਸਕ– ਕ੍ਰਿਕਟ ਦੇ ਮੈਦਾਨ ’ਤੇ ਲੰਬੇ ਸਮੇਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲੇਗਾ। ਇਨ੍ਹਾਂ ਦੋਹਾਂ ਟੀਮਾਂ ਵਿਚਾਲੇ ਆਈ. ਸੀ. ਸੀ. ਟੀ-20 ਵਰਲਡ ਕੱਪ 2021 ਦੇ ਲੀਗ ਮੈਚ ’ਚ 24 ਅਕਤੂਬਰ ਨੂੰ ਦੁਬਈ ’ਚ ਮੁਕਾਬਲਾ ਹੋਵੇਗਾ। ਵੱਖ-ਵੱਖ ਕਾਰਨਾਂ ਕਰਕੇ ਦੋਵੇਂ ਦੇਸ਼ਾਂ ਦੀਆਂ ਕ੍ਰਿਕਟ ਟੀਮਾਂ ਵਿਚਾਲੇ ਲੰਬੇ ਸਮੇਂ ਤੋਂ ਦੋ-ਪੱਖੀ ਸੀਰੀਜ਼ ਨਹੀਂ ਖੇਡੀ ਗਈ ਹੈ।
ਇਹ ਵੀ ਪੜ੍ਹੋ : ਟੋਕੀਓ ਓਲੰਪਿਕ: ਭਾਰਤ ਦਾ ਇਕ ਹੋਰ ਮੈਡਲ ਪੱਕਾ, ਫਾਈਨਲ ’ਚ ਪਹੁੰਚੇ ਪਹਿਲਵਾਨ ਰਵੀ ਦਹੀਆ

ਯੂ. ਏ. ਈ. ’ਚ 17 ਅਕਤੂਬਰ ਤੋਂ ਟੀ-20 ਵਰਲਡ ਕੱਪ ਦੀ ਸ਼ੁਰੂਆਤ ਹੋਣ ਵਾਲੀ ਹੈ ਤੇ ਸਾਰਿਆਂ ਦੀਆਂ ਨਿਗਾਹਾਂ ਭਾਰਤ ਬਨਾਮ ਪਾਕਿਸਤਾਨ ਮੈਚ ’ਤੇ ਹੋਣਗੀਆਂ। ਦੋਵੇਂ ਦੇਸ਼ਾਂ ਦੇ ਕ੍ਰਿਕਟ ਪ੍ਰਸ਼ੰਸਕ ਲੰਬੇ ਸਮੇਂ ਬਾਅਦ ਇਸ ਮੈਚ ਨੂੰ ਲੈ ਕੇ ਕਾਫ਼ੀ ਉਤਸ਼ਾਹਤ ਹਨ। ਭਾਰਤ ’ਚ ਕੋਰੋਨਾ ਵਾਇਰਸ ਦੀ ਸਥਿਤੀ ਦੇ ਮੱਦੇਨਜ਼ਰ ਟੀ-20 ਵਰਲਡ ਕੱਪ ਨੂੰ ਸੰਯੁਕਤ ਅਰਬ ਅਮਰੀਤਾ (ਯੂ. ਏ. ਈ.) ਤੇ ਓਮਾਨ ’ਚ ਤਬਦੀਲ ਕੀਤਾ ਗਿਆ ਸੀ। ਇਹ ਟੂਰਨਾਮੈਂਟ 17 ਅਕਤੂਬਰ ਤੋਂ 14 ਨਵੰਬਰ ਤਕ ਚਾਰ ਸਥਾਨਾਂ- ਦੁਬਈ, ਅਬੂ ਧਾਬੀ, ਸ਼ਾਰਜਾਹ ਤੇ ਓਮਾਨ ’ਚ ਆਯੋਜਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਨੀਰਜ ਚੋਪੜਾ ਨੇ ਸਰਵਸ੍ਰੇਸ਼ਠ ਪ੍ਰਦਰਸ਼ਨ ਨਾਲ ਵਰਲਡ ਚੈਂਪੀਅਨ ਦਾ ਤੋੜਿਆ ਗ਼ਰੂਰ, ਦਿੱਤੀ ਗਈ ਸੀ ਇਹ ਚੁਣੌਤੀ

ਸੁਪਰ 12 ’ਚ ਦੋ ਗਰੁੱਪ ਹਨ ਤੇ ਹਰੇਕ ’ਚ 6 ਟੀਮਾਂ ਨੂੰ ਰਖਿਆ ਗਿਆ ਹੈ।ਗਰੁੱਪ-2 ’ਚ ਭਾਰਤ, ਪਾਕਿਸਤਾਨ, ਨਿਊਜ਼ੀਲੈਂਡ, ਅਫਗਾਨਿਸਤਾਨ ਤੇ ਰਾਊਡ 1 ਦੇ ਦੋ ਕੁਆਲੀਫ਼ਾਇਰ ਸ਼ਾਮਲ ਹਨ। ਜਦਕਿ ਗਰੁੱਪ-1 ’ਚ ਇੰਗਲੈਂਡ, ਆਸਟਰੇਲੀਆ, ਦੱਖਣੀ ਅਫ਼ਰੀਕਾ ਤੇ ਵੈਸਟਇੰਡੀਜ਼ ਸ਼ਾਮਲ ਹਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh