IND vs NZ 2nd Test Day 3 Stumps : ਭਾਰਤ ਜਿੱਤ ਤੋਂ 5 ਵਿਕਟਾਂ ਦੂਰ, ਨਿਊਜ਼ੀਲੈਂਡ ਨੂੰ 400 ਦੌੜਾਂ ਦੀ ਲੋੜ

12/05/2021 6:34:05 PM

ਸਪੋਰਟਸ ਡੈਸਕ- ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਭਾਰਤ ਨੇ ਆਪਣੀ ਦੂਜੀ ਪਾਰੀ 'ਚ 69/0 (332 ਦੌੜਾਂ ਦੀ ਬੜ੍ਹਤ) ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ 7 ਵਿਕਟਾਂ ਦੇ ਨੁਕਸਾਨ 'ਤੇ 276 ਦੌੜਾਂ ਬਣਾਈਆਂ। ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ 539 ਦੌੜਾਂ ਦੀ ਬੜ੍ਹਤ ਬਣਾਈ । ਇਸ ਤਰ੍ਹਾਂ ਭਾਰਤ ਨੇ ਨਿਊਜ਼ੀਲੈਂਡ ਨੂੰ ਜਿੱਤ ਲਈ 540 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਆਈ ਨਿਊਜ਼ੀਲੈਂਡ ਨੇ ਦਿਨ ਦਾ ਖੇਡ ਖ਼ਤਮ ਹੋਣ ਤਕ 5 ਵਿਕਟਾਂ ਦੇ ਨੁਕਸਾਨ 'ਤੇ 140 ਦੌੜਾਂ ਬਣਾਈਆਂ ਹਨ। ਇਸ ਤਰ੍ਹਾਂ ਨਿਊਜ਼ੀਲੈਂਡ ਨੂੰ ਜਿੱਤ ਲਈ 400 ਦੌੜਾਂ ਦੀ ਲੋੜ ਹੈ। ਜਦਕਿ ਭਾਰਤ ਜਿੱਤ ਤੋਂ ਸਿਰਫ਼ 5 ਵਿਕਟਾਂ ਦੂਰ ਹੈ। 

ਟੀਚੇ ਦਾ ਪਿੱਛਾ ਕਰਨ ਆਈ ਨਿਊਜ਼ੀਲੈਂਡ ਨੂੰ ਪਹਿਲਾ ਝਟਕਾ ਉਦੋਂ ਲਗਾ ਜਦੋਂ ਟਾਮ ਲਾਥਮ 6 ਦੌੜਾਂ ਦੇ ਨਿੱਜੀ ਸਕੋਰ 'ਤੇ ਅਸ਼ਵਿਨ ਵਲੋਂ ਐੱਲ. ਬੀ. ਡਬਲਯੂ. ਆਊਟ ਹੋਏ। ਨਿਊਜ਼ੀਲੈਂਡ ਨੂੰ ਦੂਜਾ ਝਟਕਾ ਵਿਲ ਯੰਗ ਦੇ ਤੌਰ 'ਤੇ ਲੱਗਾ। ਵਿਲ ਯੰਗ ਨੂੰ 20 ਦੌੜਾਂ ਦੇ ਨਿੱਜੀ ਸਕੋਰ 'ਤੇ ਅਸ਼ਵਿਨ ਨੇ ਆਊਟ ਕੀਤਾ। ਇਸ ਤੋਂ ਬਾਅਦ ਨਿਊਜ਼ੀਲੈਂਡ ਦੀ ਤੀਜੀ ਵਿਕਟ ਰਾਸ ਟੇਲਰ ਦੇ ਤੌਰ 'ਤੇ ਡਿੱਗੀ। ਰਾਸ ਟੇਲਰ 6 ਦੌੜਾਂ ਦੇ ਨਿੱਜੀ ਸਕੋਰ 'ਤੇ ਅਸ਼ਵਿਨ ਦੀ ਗੇਂਦ 'ਤੇ ਪੁਜਾਰਾ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਡਾਰਲੀ ਮਿਸ਼ੇਲ ਨੇ 60 ਦੌੜਾਂ ਦੀ ਪਾਰੀ ਖੇਡੀ। ਉਹ ਅਕਸ਼ਰ ਪਟੇਲ ਦੀ ਗੇਂਦ 'ਤੇ ਜਯੰਤ ਨੂੰ ਕੈਚ ਦੇ ਕੇ ਆਊਟ ਹੋਏ। ਇਸ ਤੋਂ ਬਾਅਦ ਟਾਮ ਬਲੰਡਲ ਆਪਣਾ ਖਾਤਾ ਵੀ ਨਾ ਖੋਲ ਸਕੇ ਤੇ ਰਨ ਆਊਟ ਹੋ ਕੇ ਪਵੇਲੀਅਨ ਪਰਤ ਗਏ। ਭਾਰਤ ਵਲੋਂ ਅਸ਼ਵਿਨ ਨੇ 3 ਜਦਕਿ ਅਕਸ਼ਰ ਪਟੇਲ ਨੇ 1 ਵਿਕਟ ਲਈ ਹੈ। 

ਇਹ ਵੀ ਪੜ੍ਹੋ : ਓਮੀਕ੍ਰੋਨ ਦੇ ਖ਼ਤਰੇ ਦਰਮਿਆਨ ਦੱ. ਅਫ਼ਰੀਕਾ ਦੌਰੇ ਦੀ BCCI ਨੇ ਕੀਤੀ ਪੁਸ਼ਟੀ

ਇਸ ਤੋਂ ਪਹਿਲਾਂ ਤੀਜੇ ਦਿਨ ਦੀ ਖੇਡ ਦੌਰਾਨ ਭਾਰਤ ਦੀ ਪਹਿਲੀ ਵਿਕਟ ਮਯੰਕ ਅਗਰਵਾਲ ਦੇ ਤੌਰ 'ਤੇ ਡਿੱਗੀ। ਮਯੰਕ 62 ਦੌੜਾਂ ਦੇ ਨਿੱਜੀ ਸਕੋਰ 'ਤੇ ਏਜਾਜ਼ ਪਟੇਲ ਦੀ ਗੇਂਦ 'ਤੇ ਵਿਲ ਯੰਗ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ ਹਨ। ਭਾਰਤ ਦੀ ਦੂਜੀ ਵਿਕਟ ਚੇਤੇਸ਼ਵਰ ਪੁਜਾਰਾ ਦੇ ਤੌਰ 'ਤੇ ਡਿੱਗੀ। ਪੁਜਾਰਾ 47 ਦੌੜਾਂ ਦੇ ਨਿੱਜੀ ਸਕੋਰ 'ਤੇ ਏਜਾਜ਼ ਦੀ ਗੇਂਦ 'ਤੇ ਰਾਸ ਟੇਲਰ ਨੂੰ ਕੈਚ ਦੇ ਕੇ ਆਊਟ ਹੋ ਗਏ। ਭਾਰਤ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਸ਼ੁਭਮਨ ਗਿਲ 47 ਦੌੜਾਂ ਦੇ ਨਿੱਜੀ ਸਕੋਰ 'ਤੇ ਰਚਿਨ ਰਵਿੰਦਰਾ ਦੀ ਗੇਂਦ 'ਤੇ ਲਾਥਮ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਭਾਰਤ ਦਾ ਚੌਥਾ ਵਿਕਟ ਸ਼੍ਰੇਅਸ ਅਈਅਰ ਦੇ ਤੌਰ 'ਤੇ ਡਿੱਗਾ। ਸ਼੍ਰੇਅਸ 14 ਦੌੜਾਂ ਦੇ ਨਿੱਜੀ ਸਕੋਰ 'ਤੇ ਏਜਾਜ਼ ਪਟੇਲ ਦੀ ਗੇਂਦ 'ਤੇ ਟਾਮ ਬਲੰਡਲ ਨੂੰ ਕੈਚ ਦੇ ਕੇ ਆਊਟ ਹੋਏ। ਭਾਰਤ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਕਪਤਾਨ ਵਿਰਾਟ ਕੋਹਲੀ 36 ਦੌੜਾਂ ਦੇ ਨਿੱਜੀ ਸਕੋਰ 'ਤੇ ਰਚਿਨ ਰਵਿੰਦਰਾ ਵਲੋਂ ਬੋਲਡ ਹੋ ਕੇ ਕੇ ਪਵੇਲੀਅਨ ਚਲੇ ਗਏ। ਭਾਰਤ ਦੀ ਛੇਵੀਂ ਵਿਕਟ ਰਿਧੀਮਾਨ ਸਾਹਾ ਦੇ ਤੌਰ 'ਤੇ ਡਿੱਗੀ। ਸਾਹਾ 13 ਦੌੜਾਂ ਦੇ ਸਕੋਰ 'ਤੇ ਰਚਿਨ ਰਵਿੰਦਰਾ ਦੀ ਗੇਂਦ 'ਕੇ ਜੈਮੀਸਨ ਦਾ ਸ਼ਿਕਾਰ ਬਣੇ।

ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤੇ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ ਤੇ ਆਪਣੀ ਪਹਿਲੀ ਪਾਰੀ ਦੇ ਦੌਰਾਨ ਸਾਰੀਆਂ ਵਿਕਟਾਂ ਗੁਆ ਕੇ 325 ਦੌੜਾਂ ਬਣਾਈਆਂ। ਮਯੰਕ ਅਗਰਵਾਲ ਨੇ ਸਭ ਤੋਂ ਜ਼ਿਆਦਾ 150 ਦੌੜਾਂ ਤੇ ਅਕਸ਼ਰ ਪਟੇਲ ਨੇ 52 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵਲੋਂ ਸਪਿਨਰ ਏਜਾਜ਼ ਪਟੇਲ ਨੇ ਸਾਰੀਆਂ 10 ਵਿਕਟਾਂ ਆਪਣੇ ਨਾਂ ਕੀਤੀਆ। ਇਸ ਦੇ ਬਾਅਦ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਸਿਰਫ਼ 62 ਦੌੜਾਂ ਤੇ ਹੀ ਸਿਮਟ ਗਈ ਸੀ। ਭਾਰਤ ਵਲੋਂ ਅਸ਼ਵਿਨ ਨੇ ਚਾਰ ਤੇ ਸਿਰਾਜ ਨੇ ਤਿੰਨ ਵਿਕਟਾਂ ਝਟਕਾਈਆਂ। ਭਾਰਤੀ ਪਾਰੀ ਨੇ ਦੂਜੀ ਪਾਰੀ 'ਚ 263 ਦੌੜਾਂ ਦੀ ਪਾਰੀ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। 

ਇਹ ਵੀ ਪੜ੍ਹੋ : ਹਰਭਜਨ ਸਿੰਘ ਪਤਨੀ ਗੀਤਾ ਤੇ ਬੱਚਿਆਂ ਸਮੇਤ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਪਲੇਇੰਗ ਇਲੈਵਨ :-

ਨਿਊਜ਼ੀਲੈਂਡ : ਟਾਮ ਲਾਥਮ (ਕਪਤਾਨ), ਵਿਲ ਯੰਗ, ਡੇਰਿਲ ਮਿਸ਼ੇਲ, ਰਾਸ ਟੇਲਰ, ਹੈਨਰੀ ਨਿਕੋਲਸ, ਟਾਮ ਬਲੰਡਲ (ਵਿਕਟਕੀਪਰ), ਰਚਿਨ ਰਵਿੰਦਰਾ, ਕਾਇਲ ਜੈਮੀਸਨ, ਟਿਮ ਸਾਊਦੀ, ਵਿਲੀਅਮ ਸੋਮਰਵਿਲ, ਏਜਾਜ਼ ਪਟੇਲ

ਭਾਰਤ : ਮਯੰਕ ਅਗਰਵਾਲ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਧੀਮਾਨ ਸਾਹਾ, ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਜਯੰਤ ਯਾਦਵ, ਉਮੇਸ਼ ਯਾਦਵ, ਮੁਹੰਮਦ ਸਿਰਾਜ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh