ਭਾਰਤ ਦੀ ਅੰਡਰ-19 ਟੀਮ ਨੇ ਦੱ. ਅਫਰੀਕਾ ਨੂੰ 9 ਵਿਕਟਾਂ ਨਾਲ ਹਰਾਇਆ

02/22/2019 9:20:53 PM

ਤਿਰੂਅਨੰਤਪੁਰਮ— ਸਪਿਨਰ ਰਿਤਿਕ ਸ਼ੌਕੀਨ ਤੇ ਮਾਨਵ ਸੁਤਾਰ ਦੀਆਂ 3-3 ਵਿਕਟਾਂ ਦੀ ਬਦੌਲਤ ਭਾਰਤ ਦੀ ਅੰਡਰ-19 ਟੀਮ ਨੇ ਸ਼ੁੱਕਰਵਾਰ ਇਥੇ ਪਹਿਲੇ ਯੂਥ ਟੈਸਟ ਮੈਚ ਵਿਚ ਦੱਖਣੀ ਅਫਰੀਕਾ 'ਤੇ 9 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ।
ਦੱਖਣੀ ਅਫਰੀਕੀ ਟੀਮ ਦੂਜੀ ਪਾਰੀ ਵਿਚ 66 ਓਵਰਾਂ ਵਿਚ ਸਿਰਫ 167 ਦੌੜਾਂ 'ਤੇ ਢੇਰ ਹੋ ਗਈ। ਆਫ ਸਪਿਨਰ ਸ਼ੌਕੀਨ ਨੇ 52 ਦੌੜਾਂ ਦੇ ਕੇ 3 ਵਿਕਟਾਂ, ਜਦਕਿ ਖੱਬੇ ਹੱਥ ਦੇ ਸਪਿਨਰ ਸੁਤਾਰ ਨੇ 44 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਦੱਖਣੀ ਅਫਰੀਕਾ ਦੀ ਟੀਮ ਪਹਿਲੀ ਪਾਰੀ 'ਚ 197 ਦੌੜਾਂ 'ਤੇ ਢੇਰ ਹੋ ਗਈ ਸੀ।

Gurdeep Singh

This news is Content Editor Gurdeep Singh