ISSF ਵਿਸ਼ਵ ਕੱਪ ਤਗਮਾ ਸਾਰਣੀ ''ਚ ਭਾਰਤ ਚੋਟੀ ''ਤੇ

03/12/2018 5:27:54 PM

ਨਵੀਂ ਦਿੱਲੀ, (ਭਾਸ਼ਾ)— ਭਾਰਤੀ ਖਿਡਾਰੀ ਮੈਕਸਿਕੋ ਦੇ ਗੁਆਦਾਲਾਜਾਰਾ 'ਚ ਹੋਏ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਮਹਾਸੰਘ (ਆਈ.ਐੱਸ.ਐੱਸ.ਐੱਫ.) ਵਿਸ਼ਵ ਕੱਪ ਦੇ ਅੰਤਿਮ ਦਿਨ ਕੋਈ ਤਗਮਾ ਜਿੱਤਣ 'ਚ ਕਾਮਯਾਬ ਨਹੀਂ ਰਹੇ ਫਿਰ ਵੀ ਚਾਰ ਸੋਨ, ਇਕ ਚਾਂਦੀ ਅਤੇ ਚਾਰ ਕਾਂਸੀ ਤਮਗਿਆਂ ਦੇ ਨਾਲ ਤਗਮਾ ਸਾਰਣੀ 'ਚ ਭਾਰਤ ਚੋਟੀ 'ਤੇ ਰਿਹਾ। 

ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ 'ਚ ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਖਿਡਾਰੀ 9 ਤਗਮਿਆਂ ਦੇ ਨਾਲ ਮੈਡਲ ਸਾਰਣੀ 'ਚ ਚੋਟੀ 'ਤੇ ਰਹੇ। ਸ਼ਾਹਜ਼ਾਰ ਰਿਜ਼ਵੀ, ਮਨੂੰ ਭਾਕਰ, ਅਖਿਲ ਸ਼ੇਰਾਨ ਅਤੇ ਓਮ ਪ੍ਰਕਾਸ਼ ਮਿਥਾਰਵਲ ਨੇ ਵਿਸ਼ਵ ਕੱਪ 'ਚ ਸੋਨ ਤਗਮੇ ਜਿੱਤੇ। ਅੰਜੁਮ ਮੌਦਗਿਲ ਨੇ ਚਾਂਦੀ ਜਦਕਿ ਜੀਤੂ ਰਾਏ ਅਤੇ ਰਵੀਕੁਮਾਰ ਜਿਹੇ ਦਿੱਗਜਾਂ ਨੇ ਕਾਂਸੀ ਤਮਗੇ ਜਿੱਤੇ। ਸੰਜੀਵ ਰਾਜਪੂਰ ਹਾਲਾਂਕਿ ਤਗਮਾ ਜਿੱਤਣ 'ਚ ਕਾਮਯਾਬ ਨਹੀਂ ਰਹੇ ਪਰ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਮਾਮੂਲੀ ਫਰਕ ਨਾਲ ਤਗਮਾ ਜਿੱਤਣ ਤੋਂ ਖੁੰਝੇ ਗਏ।