ਟੋਕੀਓ ਓਲੰਪਿਕ ’ਚ ਭਾਰਤ ਲਈ ਜਿੱਤੇ ਤਮਗ਼ਿਆਂ ’ਚੋਂ 50 ਫ਼ੀਸਦੀ ਦਾ ਯੋਗਦਾਨ ਦਿੱਤਾ ਹੈ ਹਰਿਆਣਾ ਨੇ, ਜਾਣੋ ਵਜ੍ਹਾ

08/09/2021 2:25:37 PM

ਸਪੋਰਟਸ ਡੈਸਕ— ਟੋਕੀਓ ਓਲੰਪਿਕ ਐਤਵਾਰ ਨੂੰ ਖ਼ਤਮ ਹੋ ਗਿਆ। ਭਾਰਤ ਨੂੰ ਇਕ ਸੋਨ ਸਮੇਤ 7 ਤਮਗ਼ੇ ਮਿਲੇ ਜੋ 121 ਸਾਲ ਦਾ ਸਰਵਸ੍ਰੇਸ਼ਠ ਪ੍ਰਦਰਸਨ ਹੈ, ਪਰ ਇਕ ਸਵਾਲ ਵੀ ਹੈ ਕਿ 131 ਕਰੋੜ ਆਬਾਦੀ ਵਾਲੇ ਦੇਸ਼ ’ਚ ਸਿਰਫ਼ 7 ਤਮਗ਼ੇ ਕਿਉਂ। ਪਿਛਲੇ 21 ਸਾਲਾਂ ’ਚ ਦੇਸ਼ ਨੇ 20 ਤਮਗ਼ੇ ਜਿੱਤੇ ਹਨ ਜਿਸ ’ਚੋਂ 11 ਇਕੱਲਾ ਹਰਿਆਣਾ ਲਿਆਇਆ ਹੈ। ਇਸ ਵਾਰ ਵੀ 6 ਨਿੱਜੀ ਤਮਗਿਆਂ ’ਚੋਂ 3 ਹਰਿਆਣਾ ਦੇ ਖਿਡਾਰੀਆਂ ਨੇ ਜਿੱਤੇ ਹਨ। ਹਾਕੀ ’ਚ ਜਿੱਤੇ ਇਕ ਤਮਗ਼ੇ ’ਚ ਵੀ ਹਰਿਆਣਾ ਦੇ 2 ਖਿਡਾਰੀਆਂ ਦੀ ਭਾਗੀਦਾਰੀ ਹੈ। 127 ਖਿਡਾਰੀਆਂ ਦੇ ਦਲ ’ਚ ਹਰਿਆਣਾ ਦੇ 30 ਖਿਡਾਰੀ ਸਨ। ਆਖ਼ਰ ਇਹ ਸੂਬਾ ਇੰਨਾ ਬਿਹਤਰ ਪ੍ਰਦਰਸ਼ਨ ਕਿਵੇਂ ਕਰ ਰਿਹਾ ਹੈ। ਇਸ ਦਾ ਜਵਾਬ ਹੈ :-

ਇਹ ਵੀ ਪੜ੍ਹੋ : ਕੋਹਲੀ-ਰੋਹਿਤ ਨੇ ਟੋਕੀਓ ਓਲੰਪਿਕ ’ਚ ਹਿੱਸਾ ਲੈਣ ਵਾਲੇ ਐਥਲੀਟਾਂ ਨੂੰ ਦਿੱਤੀ ਵਧਾਈ

ਖਿਡਾਰੀਆਂ ਨੂੰ ਤਮਗ਼ੇ ਜਿੱਤਣਯੋਗ ਬਣਾਉਣ ਲਈ ਹਰਿਆਣਾ ਦੀ ਹੁੰਦੀ ਹੈ ਇਹ ਰਣਨੀਤੀ
1. ਨੀਂਹ : ਹਰਿਆਣਾ ’ਚ ਖੇਡ ਨਰਸਰੀਆਂ ਹਨ। ਟ੍ਰੇਨਿੰਗ ਦੇ ਨਾਲ ਖਿਡਾਰੀਆਂ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ। ਸਕੂਲ-ਕਾਲਜ ਪੱਧਰ ’ਤੇ ਨੈਸ਼ਨਲ ਮੈਡਲਿਸਟ ਨੂੰ 6 ਲੱਖ ਦਾ ਕੈਸ਼ ਦਿੱਤਾ ਜਾਂਦਾ ਹੈ। ਸਿਰਫ ਢਾਈ ਕਰੋੜ ਦੀ ਆਬਾਦੀ ਵਾਲੇ ਸੂਬੇ ’ਚ ਸਾਈ ਦੇ 22 ਸੈਂਟਰ ਹਨ ਜਦਕਿ 23 ਕਰੋੜ ਆਬਾਦੀ ਵਾਲੇ ਯੂਪੀ ’ਚ 20 ਸੈਂਟਰ, 8 ਕਰੋੜ ਆਬਾਦੀ ਵਾਲੇ ਮੱਧ ਪ੍ਰਦੇਸ਼ ’ਚ 16, ਇੰਨੀ ਹੀ ਆਬਾਦੀ ਵਾਲੇ ਰਾਜਸਥਾਨ ’ਚ 10, ਛੱਤੀਸਗੜ੍ਹ ਤੇ ਗੁਜਰਾਤ ’ਚ ਸਿਰਫ 3-3 ਸਾਈ ਸੈਂਟਰ ਹਨ।

2. ਬਜਟ : ਹਰਿਆਣਾ ਦਾ ਪਿਛਲੇ ਸਾਲ ਦਾ ਔਸਤ ਖੇਡ ਬਜਟ 300 ਕਰੋੜ ਤੋਂ ਜ਼ਿਆਦਾ ਰਿਹਾ ਹੈ। ਜਦਕਿ ਰਾਜਸਥਾਨ ’ਚ ਇਹ ਸਿਰਫ 100 ਕਰੋੜ ਹੈ।

ਇਹ ਵੀ ਪੜ੍ਹੋ : ਟੋਕੀਓ ਓਲੰਪਿਕ ਤੋਂ ਘਰ ਪਰਤੀ ਭਾਰਤੀ ਖਿਡਾਰਨ ’ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਿਲੀ ਭੈਣ ਦੀ ਮੌਤ ਦੀ ਖ਼ਬਰ

3. ਕੋਚਿੰਗ : ਹਰਿਆਣਾ ’ਚ ਕੌਮਾਂਤਰੀ ਤਮਗ਼ਾ ਜਿੱਤਣ ਵਾਲੇ ਖਿਡਾਰੀ ਦੇ ਕੋਚ ਨੂੰ 20 ਲੱਖ ਦਾ ਇਨਸੈਂਟਿਵ ਮਿਲਦਾ ਹੈ। ਖਿਡਾਰੀ ਹੀ ਨਹੀਂ ਸਗੋਂ ਕੋਚ ਵੀ ਟ੍ਰੇਨਿੰਗ ਲਈ ਵਿਦੇਸ਼ ਜਾਂਦੇ ਹਨ। ਮੱਧ ਪ੍ਰਦੇਸ਼, ਗੁਜਰਾਤ, ਬਿਹਾਰ ਆਦਿ ਸੂਬਿਆਂ ’ਚ ਅਜਿਹੀ ਕੋਈ ਸਹੂਲਤ ਨਹੀਂ ਹੈ।

4. ਤਮਗ਼ਾ ਜੇਤੂਆਂ ਨੂੰ ਇਨਾਮ ਦੀ ਮੋਟੀ ਰਕਮ ਮਿਲਣਾ
ਓਲੰਪਿਕ ’ਚ ਸੋਨ ਤਮਗ਼ਾ ਜਿੱਤਣ ’ਤੇ 6 ਕਰੋੜ ਰੁਪਏ, ਚਾਂਦੀ ਦਾ ਤਮਗ਼ਾ ਜਿੱਤਣ ’ਤੇ 4 ਕਰੋੜ ਰੁਪਏ ਤੇ ਕਾਂਸੀ ਤਮਗ਼ਾ ਜਿੱਤਣ ’ਤੇ 2.5 ਕਰੋੜ ਰੁਪਏ ਹਰਿਆਣਾ ਸਰਕਾਰ ਵੱਲੋਂ ਦਿੱਤੇ ਜਾਂਦੇ ਹਨ। ਤਿਆਰੀ ਲਈ 15 ਲੱਖ ਰੁਪਏ ਮਿਲਦੇ ਹਨ। ਰਾਜਸਥਾਨ ’ਚ ਸਿਰਫ਼ 5 ਲੱਖ ਰੁਪਏ ਮਿਲਦੇ ਹਨ। ਜ਼ਿਕਰਯੋਗ ਹੈ ਕਿ 2000 ਦੇ ਓਲੰਪਿਕ ’ਚ ਕਰਣਮ ਮੱਲੇਸ਼ਵਰੀ ਨੇ ਤਮਗ਼ਾ ਜਿੱਤਿਆ ਸੀ। ਉਸ ਤੋਂ ਬਾਅਦ ਤੋਂ ਹੀ ਹਰਿਆਣਾ ਨੇ ਓਲੰਪਿਕ ਦੇ ਲਈ ਖਿਡਾਰੀਆਂ ਨੂੰ ਤਰਾਸ਼ਨ ਦੀ ਕੋਸ਼ਿਸ਼ ਸ਼ੁਰੂ ਕੀਤੀ ਸੀ। ਇਹ ਉਸੇ ਦਾ ਨਤੀਜਾ ਹੈ।

ਇਹ ਵੀ ਪੜ੍ਹੋ : ਭਾਰਤ ਦੇ ਟੋਕੀਓ ’ਚ ਜਾਦੁਈ ਪ੍ਰਦਰਸ਼ਨ ਪਿੱਛੇ ਹੈ ਜਲੰਧਰ ਦੀਆਂ ਬਣੀਆਂ ‘ਹਾਕੀ ਸਟਿੱਕਸ’ ਦਾ ਯੋਗਦਾਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

 


Tarsem Singh

Content Editor

Related News