FIH ਹਾਕੀ ਪ੍ਰੋ ਲੀਗ : ਨਿਊਜ਼ੀਲੈਂਡ, ਸਪੇਨ ਦੀ ਮੇਜ਼ਬਾਨੀ ਕਰੇਗਾ ਭਾਰਤ

03/24/2022 8:29:37 PM

ਭੁਵਨੇਸ਼ਵਰ- ਭਾਰਤੀ ਪੁਰਸ਼ ਹਾਕੀ ਟੀਮ ਐੱਫ.ਆਈ.ਐੱਚ. ਹਾਕੀ ਪ੍ਰੋ ਲੀਗ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਨਿਊਜ਼ੀਲੈਂਡ ਅਤੇ ਸਪੇਨ ਦੇ ਵਿਰੁੱਧ ਕਰੇਗੀ, ਜਿਸਦਾ ਐਲਾਨ ਵਿਸ਼ਵ ਪ੍ਰਬੰਧਕ ਸਭਾ (ਐੱਫ.ਆਈ.ਐੱਚ.) ਨੇ ਟੂਰਨਾਮੈਂਟ ਦੇ ਚੌਥੇ ਪੜਾਅ ਦਾ ਪ੍ਰੋਗਰਾਮ ਜਾਰੀ ਕਰਨ ਦੇ ਨਾਲ ਕੀਤਾ। ਭਾਰਤ ਇਸ ਸਾਲ ਦੇ ਅੰਤ ਵਿਚ 28 ਅਕਤੂਬਰ ਅਤੇ 6 ਨਵੰਬਰ ਦੇ ਵਿਚਾਲੇ ਟੂਰਨਾਮੈਂਟ ਦੇ ਸ਼ੁਰੂਆਤੀ ਮੁਕਾਬਲਿਆਂ ਵਿਚ ਨਿਊਜ਼ੀਲੈਂਡ ਅਤੇ ਸਪੇਨ ਦੀ ਮੇਜ਼ਬਾਨੀ ਕਰੇਗਾ। ਭਾਰਤ ਪਹਿਲੇ ਮੈਚ ਵਿਚ 28 ਅਕਤੂਬਰ ਨੂੰ ਨਿਊਜ਼ੀਲੈਂਡ ਨਾਲ ਭਿੜੇਗਾ, ਜਿਸ ਤੋਂ ਬਾਅਦ ਦੂਜਾ ਮੈਚ 30 ਅਕਤੂਬਰ ਨੂੰ ਸਪੇਨ ਦੇ ਵਿਰੁੱਧ ਹੋਵੇਗਾ।


ਭਾਰਤੀ ਟੀਮ ਨਿਊਜ਼ੀਲੈਂਡ ਅਤੇ ਸਪੇਨ ਦੇ ਵਿਰੁੱਧ ਆਪਣਾ 'ਰਿਟਰਨ ਲੇਗ' ਮੈਚ ਕ੍ਰਮਵਾਰ- ਚਾਰ ਅਤੇ 6 ਅਕਤੂਬਰ ਨੂੰ ਖੇਡੇਗੀ। ਇਸ ਵਿਚ ਨਿਊਜ਼ੀਲੈਂਡ ਅਤੇ ਸਪੇਨ ਦੋਵੇਂ ਇਕ ਦੂਜੇ ਦੇ ਵਿਰੁੱਧ 29 ਅਕਤੂਬਰ ਅਤੇ ਪੰਜ ਨਵੰਬਰ ਨੂੰ 2 ਮੈਚ ਵੀ ਖੇਡਣਗੇ। ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ ਹੈ ਕਿ 2022-23 ਪ੍ਰੋ ਲੀਗ ਦਾ ਅੱਜ ਜਾਰੀ ਪ੍ਰੋਗਰਾਮ ਦੇਖਣ ਦਿਲਚਸਪ ਭਰਿਆ ਰਿਹਾ। ਜਿੱਥੇ ਤੱਕ ਸਾਡੇ ਡਰਾਅ ਦਾ ਸਬੰਧ ਹੈ ਤਾਂ ਇਸ ਵਿਚ ਕਾਫੀ ਅੰਤਰ ਹੈ ਅਤੇ ਇਸ ਨਾਲ ਸਾਨੂੰ 2023 ਵਿਸ਼ਵ ਕੱਪ ਤੋਂ ਪਹਿਲਾਂ ਅਭਿਆਸ ਦਾ ਮੌਕਾ ਵੀ ਮਿਲੇਗਾ।

ਇਹ ਖ਼ਬਰ ਪੜ੍ਹੋ- ਸਮਿੱਥ ਨੇ ਆਪਣੇ ਨਾਂ ਕੀਤਾ ਵੱਡਾ ਰਿਕਾਰਡ, ਸੰਗਕਾਰਾ ਤੇ ਸਚਿਨ ਵਰਗੇ ਦਿੱਗਜਾਂ ਨੂੰ ਛੱਡਿਆ ਪਿੱਛੇ
ਅਗਲੇ ਸਾਲ ਮਾਰਚ ਵਿਚ ਭਾਰਤ ਘਰੇਲੂ ਧਰਤੀ 'ਤੇ ਜਰਮਨੀ ਅਤੇ ਆਸਟਰੇਲੀਆ ਨਾਲ ਖੇਡੇਗਾ। ਭਾਰਤ ਦਾ ਸਾਹਮਣਾ 10 ਮਾਰਚ ਨੂੰ ਜਰਮਨੀ ਨਾਲ ਹੋਵੇਗਾ ਅਤੇ ਇਕ ਦਿਨ ਦੇ ਬ੍ਰੇਕ ਤੋਂ ਬਾਅਦ ਆਸਟਰੇਲੀਆ ਨਾਲ '2 ਮੈਚਾਂ' ਦੇ ਮੁਕਾਬਲੇ ਤੋਂ ਪਹਿਲਾਂ ਮੈਚ ਵਿਚ ਭਿੜੇਗਾ। ਜਰਮਨੀ ਅਤੇ ਆਸਟਰੇਲੀਆ ਦੇ ਵਿਰੁੱਧ 2 ਮੈਚਾਂ ਦੇ ਮੁਕਾਬਲੇ ਦਾ ਦੂਜਾ ਮੈਚ ਕ੍ਰਮਵਾਰ- 13 ਅਤੇ 15 ਮਾਰਚ ਨੂੰ ਹੋਵੇਗਾ।


ਜਰਮਨੀ ਅਤੇ ਆਸਟਰੇਲੀਆ ਵੀ ਇਕ ਦੂਜੇ ਦੇ ਵਿਰੁੱਧ ਆਪਣੇ ਐੱਫ. ਆਈ. ਐੱਚ. ਪ੍ਰੋ ਲੀਗ ਦੇ ਮੁਕਾਬਲੇ ਭਾਰਤ ਵਿਚ ਖੇਡੇਗਾ। ਇਹ ਵਿਅਸਤ ਓਲੰਪਿਕ ਚੱਕਰ ਦਿਖਦਾ ਹੈ, ਜਿਸ ਵਿਚ ਭਾਰਤ ਯੂਰੋਪ ਦੌਰੇ 'ਤੇ ਮੌਜੂਦਾ ਓਲੰਪਿਕ ਚੈਂਪੀਅਨ ਬੈਲਜੀਅਮ (26 ਮਈ ਅਤੇ 2 ਜੂਨ), ਬ੍ਰਿਟੇਨ (27 ਮਈ ਅਤੇ ਤਿੰਨ ਜੂਨ), ਨੀਦਰਲੈਂਡ (ਸੱਤ ਅਤੇ 10 ਜੂਨ) ਅਤੇ ਅਰਜਨਟੀਨਾ (8 ਅਤੇ 11 ਜੂਨ) ਨਾਲ ਭਿੜੇਗਾ। ਰੀਡ ਨੇ ਐੱਫ. ਆਈ. ਐੱਚ. ਦੀ ਪ੍ਰਸ਼ੰਸਾ ਕੀਤੀ ਕਿਉਂਕਿ ਉਸ ਨੇ ਯਾਤਰਾ ਨੂੰ ਘੱਠ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਨਾਲ ਭਾਰਤੀ ਕੋਚ ਨੇ ਨਵੇਂ ਪ੍ਰੋਗਰਾਮ ਨੂੰ ਲੀਗ ਦੇ ਲਈ ਵਧੀਆ ਕਰਾਰ ਦਿੱਤਾ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh