ਭਾਰਤ ਮਾਰਚ ''ਚ ਅਗਲੇ ਡੇਵਿਸ ਕੱਪ ਮੁਕਾਬਲੇ ਲਈ ਡੈਨਮਾਰਕ ਦੀ ਮੇਜ਼ਬਾਨੀ ਕਰੇਗਾ

12/07/2021 1:37:07 AM

ਨਵੀਂ ਦਿੱਲੀ- ਭਾਰਤ ਅਗਲੇ ਸਾਲ ਚਾਰ ਅਤੇ ਪੰਜ ਮਾਰਚ ਨੂੰ ਡੇਵਿਸ ਕੱਪ ਟੈਨਿਸ ਮੁਕਾਬਲੇ ਦੇ ਲਈ ਗਰੁੱਪ ਇਕ ਦੇ ਮੁਕਾਬਲੇ ਵਿਚ ਡੈਨਮਾਰਕ ਦੀ ਮੇਜ਼ਬਾਨੀ ਕਰੇਗਾ। ਫਰਵਰੀ 2019 ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਕਿ ਭਾਰਤ ਘਰੇਲੂ ਧਰਤੀ 'ਤੇ ਡੇਵਿਸ ਕੱਪ ਮੁਕਾਬਲਾ ਖੇਡੇਗਾ। ਭਾਰਤ ਨੇ ਇਸ ਤੋਂ ਪਹਿਲਾਂ ਫਿਨਲੈਂਡ (2021), ਕ੍ਰੋਏਸ਼ੀਆ (2020), ਤੇ ਕਜ਼ਾਕਿਸਤਾਨ (2019, ਪਾਕਿਸਤਾਨ ਦੇ ਵਿਰੁੱਧ ਮੁਕਾਬਲੇ ਦੇ ਲਈ) ਦੀ ਦੌਰੇ  ਦੀ ਸੀ। ਭਾਰਤ ਨੇ ਫਰਵਰੀ 2019 ਵਿਚ ਆਪਣੀ ਧਰਤੀ 'ਤੇ ਇਟਲੀ ਦੀ ਮੇਜ਼ਬਾਨੀ ਕੀਤੀ। ਕੋਲਕਾਤਾ ਵਿਚ ਖੇਡੇ ਗਏ ਇਸ ਮੁਕਾਬਲੇ ਵਿਚ ਉਸ ਨੂੰ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 

ਇਹ ਖ਼ਬਰ ਪੜ੍ਹੋ- ਵਿਰਾਟ ਨੇ ਹਾਸਲ ਕੀਤੀ ਇਹ ਉਪਲੱਬਧੀ, ਅਜਿਹਾ ਕਰਨ ਵਾਲੇ ਬਣੇ ਦੁਨੀਆ ਦੇ ਪਹਿਲੇ ਕ੍ਰਿਕਟਰ


ਡੈਨਮਾਰਕ ਦੇ ਕੋਲ ਹੋਲਗਰ ਰੂਣ (103ਵੀਂ ਰੈਂਕਿੰਗ) ਦੇ ਰੂਪ ਵਿਚ ਖਿਡਾਰੀ ਹੈ, ਜਿਸਦੀ ਰੈਂਕਿੰਗ ਭਾਰਤੀ ਖਿਡਾਰੀਆਂ ਤੋਂ ਬਿਹਤਰ ਹੈ। ਇਸਦੇ ਬਾਵਜੂਦ ਘਰੇਲੂ ਹਾਲਾਤਾ ਦੇ ਕਾਰਨ ਭਾਰਤ ਦਾ ਪਲੜਾ ਭਾਰੀ ਹੋਵੇਗਾ। ਭਾਰਤ ਤੇ ਡੈਨਮਾਰਕ ਦੀਆਂ ਟੀਮਾਂ ਨੇ ਡੇਵਿਸ ਕੱਪ ਵਿਚ ਸਿਰਫ 2 ਵਾਰ ਇਕ-ਦੂਜੇ ਦਾ ਸਾਹਮਣਾ ਕੀਤਾ ਹੈ। 1927 ਵਿਚ ਕੋਪਨਹੇਗਨ ਵਿਚ ਡੈਨਮਾਰਕ ਨੇ ਭਾਰਤ ਨੂੰ 5-0 ਨਾਲ ਹਰਾਇਆ ਤਾਂ ਸਤੰਬਰ 1984 ਵਿਚ ਭਾਰਤ ਨੇ ਆਰਹੂਸ ਵਿਚ ਖੇਡੇ ਗਏ ਮੁਕਾਬਲੇ 'ਚ 3-1 ਨਾਲ ਜਿੱਤ ਦਰਜ ਕੀਤੀ ਸੀ। ਭਾਰਤੀ ਕੋਚ ਜੀਸ਼ਾਨ ਅਲੀ ਨੇ ਕਿਹਾ ਕਿ ਸ਼ੁਕਰ ਹੈ ਕਿ ਕਈ ਟਾਈ ਤੋਂ ਬਾਅਦ ਸਾਨੂੰ ਘਰੇਲੂ ਮੈਚ ਮਿਲਿਆ ਹੈ। ਪਿਛਲੇ 2 ਮੁਕਾਬਲੇ ਸਾਡੇ ਲਈ ਮੁਸ਼ਕਿਲ ਸਨ ਪਰ ਅਸੀਂ ਕ੍ਰੋਏਸ਼ੀਆ ਨਾਲ ਖੇਡਿਆ, ਜਿਸ ਨੇ ਡੇਵਿਸ ਕੱਪ ਫਾਈਨਲ ਵਿਚ ਜਗ੍ਹਾ ਬਣਾਈ।

ਇਹ ਖ਼ਬਰ ਪੜ੍ਹੋ- ਮਹਾਰਾਸ਼ਟਰ ਦੇ ਲੋਕਲ ਟੂਰਨਾਮੈਂਟ 'ਚ ਅੰਪਾਇਰ ਆਇਆ ਚਰਚਾ ਵਿਚ, ਇੰਝ ਦਿੰਦੈ ਵਾਈਡ (ਵੀਡੀਓ)

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News