IND vs IRL 1st T20i : ਹਾਰਦਿਕ ਪੰਡਯਾ ਦੀ ਕਪਤਾਨੀ 'ਚ ਜਿੱਤ ਦੇ ਇਰਾਦੇ ਨਾਲ ਖੇਡੇਗੀ ਟੀਮ ਇੰਡੀਆ

06/26/2022 4:08:36 PM

ਸਪੋਰਟਸ ਡੈਸਕ- ਅੱਜ ਭਾਰਤ ਤੇ ਆਇਰਲੈਂਡ ਦਰਮਿਆਨ ਦੋ ਟੀ20 ਮੈਚਾਂ ਦੀ ਸੀਰੀਜ਼ ਦਾ ਪਹਿਲ ਮੁਕਾਬਲਾ ਆਇਰਲੈਂਡ ਦੇ ਸ਼ਹਿਰ ਮੇਲਾਹਾਈਡਡ 'ਚ ਸ਼ਾਮ 9.00 ਵਜੇ ਸ਼ੁਰੂ ਹੋਵੇਗਾ। ਟਾਸ ਰਾਤ 8.30 ਵਜੇ ਹੋਵੇਗਾ। 

ਇਹ ਵੀ ਪੜ੍ਹੋ : ਟੀਮ ਇੰਡੀਆ ਨੂੰ ਲੱਗਾ ਵੱਡਾ ਝਟਕਾ, ਇੰਗਲੈਂਡ ਵਿਰੁੱਧ ਟੈਸਟ ਮੈਚ ਤੋਂ ਪਹਿਲਾਂ ਰੋਹਿਤ ਸ਼ਰਮਾ ਕੋਰੋਨਾ ਪਾਜ਼ੇਟਿਵ

ਹੈੱਡ ਟੂ ਹੈੱਡ
2018 'ਚ ਭਾਰਤ ਨੇ ਆਇਰਲੈਂਡ ਖ਼ਿਲਾਫ਼ ਦੋ ਟੀ20 ਕੌਮਾਂਤਰੀ ਮੈਚ ਖੇਡੇ ਸਨ ਤੇ ਦੋਵਾਂ 'ਚ ਜਿੱਤ ਹਾਸਲ ਕੀਤੀ ਸੀ। ਉਸ ਤੋਂ ਬਾਅਦ ਦੋਵੇਂ ਟੀਮਾਂ ਦਰਮਿਆਨ ਦੁਨੀਆ ਦੇ ਕਿਸੇ ਵੀ ਇਲਾਕੇ 'ਚ ਕਿਸੇ ਵੀ ਫਾਰਮੈਟ ਦਾ ਕੋਈ ਵੀ ਮੈਚ ਨਹੀਂ ਖੇਡਿਆ ਗਿਆ ਹੈ।

ਕੌਮਾਂਤਰੀ ਟੀ20 'ਚ ਬਤੌਰ ਕਪਤਾਨ ਡੈਬਿਊ ਕਰਨਗੇ ਪੰਡਯਾ
ਭਾਰਤੀ ਟੀਮ ਇਹ ਸੀਰੀਜ਼ ਆਲਰਾਊਂਡਰ ਹਾਰਦਿਕ ਪੰਡਯਾ ਦੀ ਕਪਤਾਨੀ 'ਚ ਖੇਡਣ ਵਾਲੀ ਹੈ। ਪੰਡਯਾ ਟੀ20 ਕੌਮਾਂਤਰੀ 'ਚ ਭਾਰਤ ਦੇ ਅਜੇ ਤਕ ਦੇ ਨੌਵੇਂ ਕਪਤਾਨ ਹੋਣਗੇ। ਇਹ ਸੀਰੀਜ਼ ਪੰਡਯਾ ਦੀ ਕਪਤਾਨੀ ਦਾ ਆਡੀਸ਼ਨ ਵੀ ਕਹੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਸਮ੍ਰਿਤੀ-ਹਰਮਨਪ੍ਰੀਤ ਦੀਆਂ ਪਾਰੀਆਂ ਦੀ ਬਦੌਲਤ ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ ਦੂਜੇ ਟੈਸਟ 'ਚ ਹਰਾਇਆ

ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ 
ਭਾਰਤ : ਈਸ਼ਾਨ ਕਿਸ਼ਨ (ਵਿਕਟਕੀਪਰ), ਰੁਤੁਰਾਜ ਗਾਇਕਵਾੜ, ਸੂਰਯਕੁਮਾਰ ਯਾਦਵ, ਸੰਜੂ ਸੈਮਸਨ, ਹਾਰਦਿਕ ਪੰਡਯਾ (ਕਪਤਾਨ), ਦਿਨੇਸ਼ ਕਾਰਤਿਕ, ਅਕਸ਼ਰ ਪਟੇਲ, ਹਰਸ਼ਲ ਪਟੇਲ, ਭੁਵਨੇਸ਼ਵਰ ਕੁਮਾਰ, ਅਵੇਸ਼ ਖਾਨ/ਅਰਸ਼ਦੀਪ ਸਿੰਘ/ਉਮਰਾਨ ਮਲਿਕ, ਯੁਜਵੇਂਦਰ ਚਾਹਲ

ਆਇਰਲੈਂਡ : ਪੌਲ ਸਟਰਲਿੰਗ, ਐਂਡਰਿਊ ਬਲਬੀਰਨੀ (ਕਪਤਾਨ), ਗੈਰੇਥ ਡੇਲਾਨੀ, ਹੈਰੀ ਟੇਕਟਰ, ਲੋਰਕੈਨ ਟਕਰ (ਵਿਕਟਕੀਪਰ), ਕਰਟਿਸ ਕੈਂਫਰ, ਐਂਡੀ ਮੈਕਬ੍ਰਾਈਨ, ਜਾਰਜ ਡੌਕਰੇਲ, ਮਾਰਕ ਅਡਾਇਰ, ਬੈਰੀ ਮੈਕਕਾਰਥੀ, ਜੋਸ਼ੂਆ ਲਿਟਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News