ਭਾਰਤ ਨੇ ਸਪਿਨ ਵਿਰੁੱਧ ਇੰਗਲੈਂਡ ਦੀ ਕਮਜ਼ੋਰੀ ਦਾ ਫਾਇਦਾ ਚੁੱਕਿਆ : ਚੈਪਲ

02/28/2021 10:48:12 PM

ਨਵੀਂ ਦਿੱਲੀ– ਆਸਟਰੇਲੀਆ ਦੇ ਸਾਬਕਾ ਧਾਕੜ ਬੱਲੇਬਾਜ਼ ਇਯਾਨ ਚੈਪਲ ਨੇ ਕਿਹਾ ਕਿ ਭਾਰਤ ਨੇ ਚੇਨਈ ਵਿਚ ਖੇਡੇ ਗਏ ਦੂਜੇ ਟੈਸਟ ਵਿਚ ਸਪਿਨ ਖੇਡਣ ਨਾਲ ਇੰਗਲੈਂਡ ਦੀ ਕਮਜ਼ੋਰੀ ਦੀ ਪਛਾਣ ਕਰ ਕੇ ਤੀਜੇ ਟੈਸਟ ਵਿਚ ਇਸ ਨੂੰ ਆਪਣੇ ਫਾਇਦੇ ਦੀ ਤਰ੍ਹਾਂ ਇਸਤੇਮਾਲ ਕੀਤਾ, ਜਿਸ ਨਾਲ ‘ਗੁਲਾਬੀ ਗੇਂਦ’ ਨਾਲ ਮਹਿਮਾਨ ਟੀਮ ਦੋ ਦਿਨ ਦੇ ਅੰਦਰ ਮੈਚ ਗੁਆ ਬੈਠੀ।

ਇਹ ਖ਼ਬਰ ਪੜ੍ਹੋ- ਬਾਲਾਕੋਟ ਬਰਸੀ ’ਤੇ ਬੋਲੇ ਇਮਰਾਨ, ਭਾਰਤ ਨਾਲ ਗੱਲਬਾਤ ਨੂੰ ਹਾਂ ਤਿਆਰ


ਚੈਪਲ ਨੇ ਕਿਹਾ,‘‘ਭਾਰਤ ਨੇ ਟੈਸਟ ਵਿਚ ਤਿੰਨ ਸਪਿਨਰਾਂ ਨੂੰ ਖਿਡਾਉਣ ਦਾ ਫੈਸਲਾ ਕੀਤਾ ਕਿਉਂਕਿ ਚੇਨਈ ਦੀ ਪਿੱਚ ’ਤੇ ਜੋ ਰੂਟ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਸਪਿਨ ਵਿਰੁੱਧ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਸੀ।’’ ਉਸ ਨੇ ਕਿਹਾ,‘‘ਭਾਰਤ ਨੇ ਇਸਦਾ ਸਹੀ ਇਸਤੇਮਾਲ ਕਰਦੇ ਹੋਏ ਉਸਦੀ ਮਾਨਸਿਕਤਾ ਨੂੰ ਪ੍ਰਭਾਵਿਤ ਕਰਦੇ ਹੋਏ ਇਸ ਨੂੰ ਆਪਣੇ ਫਾਇਦੇ ਲਈ ਇਸਤੇਮਾਲ ਕੀਤਾ।’’

ਇਹ ਖ਼ਬਰ ਪੜ੍ਹੋ- ਕੋਰੋਨਾ ਜੰਗ ’ਚ ਭਾਰਤ ਦਾ ਅਗਲਾ ਕਦਮ, 5 ਕੈਰੇਬੀਅਨ ਦੇਸ਼ਾਂ ਨੂੰ ਭੇਜੀ ਵੈਕਸੀਨ ਦੀ ਖੁਰਾਕ


ਉਸ ਨੇ ਕਿਹਾ ਕਿ ਚੇਨਈ ਵਿਚ ਖੇਡੇ ਗਏ ਦੂਜੇ ਟੈਸਟ ਵਿਚ ਇੰਗਲੈਂਡ ਦੀ ਪਾਰੀ ਸਸਤੇ ਵਿਚ ਇਸ ਲਈ ਸਿਮਟੀ ਕਿਉਂਕਿ ਉਸਦੇ ਬੱਲੇਬਾਜ਼ਾਂ ਨੂੰ ਆਪਣੀ ਰੱਖਿਆਤਮਕ ਖੇਡ ’ਤੇ ਭਰੋਸਾ ਨਹੀਂ ਸੀ। ਇਸ ਸਾਬਕਾ ਧਾਕੜ ਨੇ ਕਿਹਾ,‘‘ਜਦੋਂ ਸਪਿਨ ਦੀ ਗੰਭੀਰ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਤਾਂ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਆਪਣੀ ਰੱਖਿਆਤਮਕ ਖੇਡ ’ਤੇ ਭਰੋਸਾ ਨਹੀਂ ਰਿਹਾ, ਜਿਸ ਦੇ ਕਾਰਣ ਉਨ੍ਹਾਂ ਨੇ ਭਾਰਤੀ ਸਪਿਨਰਾਂ ਵਿਰੁੱਧ ਹਮਲਾਵਰ ਰੁਖ ਅਪਨਾਉਣ ਦੀ ਕੋਸ਼ਿਸ਼ ਕੀਤੀ। ਉਹ ਕ੍ਰੀਜ਼ ਤੋਂ ਬਾਹਰ ਨਿਕਲ ਕੇ ਖੇਡਣ ਦੀ ਜਗ੍ਹਾ ਰਿਵਰਸ ਸਵੀਪ ਦਾ ਸਹਾਰਾ ਲੈ ਰਹੇ ਸਨ, ਜਿਹੜੀ ਇਸਦੀ ਸਟੀਕ ਉਦਾਹਰਣ ਹੈ।’’

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 

Gurdeep Singh

This news is Content Editor Gurdeep Singh