ਇੰਡੀਆ ਸੁਪਰ ਲੀਗ : ਫਾਈਨਲ ਦੇ ਮੈਚ ਦੀ ਤਾਰੀਖ਼ ਦਾ ਐਲਾਨ, ਮਾਰਚ ''ਚ ਹੋਵੇਗਾ ਮਹਾਮੁਕਾਬਲਾ

02/04/2023 3:43:33 PM

ਨਵੀਂ ਦਿੱਲੀ—ਫੁੱਟਬਾਲ ਟੂਰਨਾਮੈਂਟ  ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦੇ ਪ੍ਰਬੰਧਕਾਂ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਇਸ ਸੀਜ਼ਨ ਦਾ ਫਾਈਨਲ ਮੈਚ 18 ਮਾਰਚ ਨੂੰ ਖੇਡਿਆ ਜਾਵੇਗਾ। ਚੌਥੇ ਅਤੇ ਪੰਜਵੇਂ ਸਥਾਨ ਅਤੇ ਤੀਜੇ ਅਤੇ ਛੇਵੇਂ ਸਥਾਨ ਦੀਆਂ ਟੀਮਾਂ ਦਰਮਿਆਨ ਇਕ ਮੁਕਾਬਲੇ ਦੇ ਦੋ ਪਲੇਅ ਆਫ ਮੈਚ ਕ੍ਰਮਵਾਰ 3 ਅਤੇ 4 ਮਾਰਚ ਨੂੰ ਖੇਡੇ ਜਾਣਗੇ।

ਇਹ ਵੀ ਪੜ੍ਹੋ : ਡੋਪ ਟੈਸਟ 'ਚ ਫੇਲ ਹੋਣ ਕਾਰਨ ਸਟਾਰ ਜਿਮਨਾਸਟ ਦੀਪਾ ਕਰਮਾਕਰ 'ਤੇ ਲੱਗੀ 21 ਮਹੀਨੇ ਦੀ ਪਾਬੰਦੀ

ਤੀਜੇ ਅਤੇ ਚੌਥੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਮੈਚਾਂ ਦੀ ਮੇਜ਼ਬਾਨੀ ਕਰਨਗੀਆਂ। ਚਾਰ 'ਹੋਮ ਐਂਡ ਅਵੇ'(ਘਰੇਲੂ ਤੇ ਵਿਰੋਧੀ ਟੀਮਾਂ ਦੇ ਮੈਦਾਨ 'ਤੇ) ਸੈਮੀਫਾਈਨਲ ਮੈਚ 7, 9, 12 ਅਤੇ 13 ਮਾਰਚ ਨੂੰ ਖੇਡੇ ਜਾਣਗੇ। ਨਵੇਂ ਫਾਰਮੈਟ ਦੇ ਤਹਿਤ, ਲੀਗ ਪੜਾਅ ਦੇ ਅੰਤ 'ਤੇ ਚੋਟੀ ਦੀਆਂ ਦੋ ਟੀਮਾਂ ਆਪਣੇ ਆਪ ਹੀ ਸੈਮੀਫਾਈਨਲ ਲਈ ਕੁਆਲੀਫਾਈ ਕਰ ਲੈਣਗੀਆਂ।

ਇਹ ਵੀ ਪੜ੍ਹੋ : Shahid Afridi ਦੀ ਧੀ ਨਾਲ ਵਿਆਹ ਦੇ ਬੰਧਨ 'ਚ ਬੱਝੇ ਪਾਕਿ ਦੇ ਤੇਜ਼ ਗੇਂਦਬਾਜ਼ Shaheen Afridi

ਸੈਮੀਫਾਈਨਲ ਦੀਆਂ ਬਾਕੀ ਦੋ ਟੀਮਾਂ ਦਾ ਫੈਸਲਾ ਕਰਨ ਲਈ ਤੀਜੇ ਅਤੇ ਛੇਵੇਂ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਵਿਚਕਾਰ ਇਕ ਮੈਚ ਦਾ ਪਲੇਆਫ ਹੋਵੇਗਾ। ਫਾਈਨਲ ਦੇ ਸਥਾਨ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਮੁੰਬਈ ਸਿਟੀ ਐਫਸੀ ਅਤੇ ਹੈਦਰਾਬਾਦ ਐਫਸੀ ਪਹਿਲਾਂ ਹੀ ਅਗਲੇ ਦੌਰ ਲਈ ਕੁਆਲੀਫਾਈ ਕਰ ਚੁੱਕੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ. ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh