IND vs SA ODI : ਜਾਣੋ ਦੋਹਾਂ ਟੀਮਾਂ ਵਿਚਾਲੇ ਹੋਏ ਮੈਚਾਂ ’ਚ ਕਿਸ ਟੀਮ ਦਾ ਪਲੜਾ ਰਿਹਾ ਭਾਰੀ

03/12/2020 10:33:24 AM

ਸਪੋਰਟਸ ਡੈਸਕ— ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਵਨ-ਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਵੀਰਵਾਰ ਨੂੰ ਧਰਮਸ਼ਾਲਾ ’ਚ ਖੇਡਿਆ ਜਾਵੇਗਾ। ਅੱਜ ਅਸੀਂ ਤੁਹਾਨੂੰ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਗਏ ਵਨ-ਡੇ ਮੈਚਾਂ ’ਚ ਜਿੱਤ-ਹਾਰ ਦੇ ਅੰਕੜਿਆਂ, ਮੌਸਮ, ਪਿੱਚ ਅਤੇ ਸੰਭਾਵੀ ਪਲੇਇੰਗ ਇਲੈਵਨ ਬਾਰੇ ਦੱਸਣ ਜਾ ਰਹੇ ਹਾਂ।

ਹੈਡ-ਟੂ ਹੈਡ
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹੁਣੇ ਤਕ 84 ਵਨ-ਡੇ ਖੇਡੇ ਗਏ ਹਨ। ਇਸ ’ਚ ਭਾਰਤ ਨੇ 35 ਅਤੇ ਮਹਿਮਾਨ ਟੀਮ ਨੇ 46 ਜਿੱਤੇ ਹਨ, ਜਦਕਿ 2 ਮੈਚ ਟਾਈ ਰਹੇ। ਇਸ ਲਿਹਾਜ਼ ਨਾਲ ਭਾਰਤ ਦਾ ਦੱਖਣੀ ਅਫੀਰੀਕਾ ਦੇ ਖਿਲਾਫ ਸਕਸੈਸ ਰੇਟ 42 ਫੀਸਦੀ ਹੈ। ਭਾਰਤ ’ਚ ਇਹ ਦੋਵੇਂ ਟੀਮ 51 ਵਾਰ ਭਿੜੀਆਂ ਹਨ, ਜਦਕਿ 21 ’ਚ ਉਸ ਨੂੰ ਹਾਰ ਝਲਣੀ ਪਈ ਹੈ। ਘਰ ’ਚ ਭਾਰਤ ਦਾ ਸਕਕੈਸ ਰੇਟ 53 ਫੀਸਦੀ ਹੈ।

ਮੌਸਮ ਦਾ ਮਿਜਾਜ਼
ਵੀਰਵਾਰ ਨੂੰ ਧਰਮਸ਼ਾਲਾ ਦਾ ਤਾਪਮਾਨ 7 ਡਿਗਰੀ ਤੋਂ 11 ਡਿਗਰੀ ਸੈਲਸੀਅਸ ਵਿਚਾਲੇ ਰਹਿਣ ਦੀ ਸੰਭਾਵਨਾ ਹੈ। ਅਸਮਾਨ ’ਤੇ ਬੱਦਲ ਛਾਏ ਰਹਿਣਗੇ। ਮੀਂਹ ਦੀ ਸੰਭਾਵਨਾ ਹੈ। 

ਪਿੱਚ ਦੀ ਸਥਿਤੀ 
ਇਸ ਮੈਦਾਨ ਦੀ ਪਿੱਚ ਬੱਲੇਬਾਜ਼ਾਂ ਲਈ ਮਦਦਗਾਰ ਹੈ। ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨਾ ਚਾਹੇਗੀ।
- ਮੈਦਾਨ ’ਤੇ ਹੋੋਏ ਕੁਲ ਟੀ-20 : 4
- ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ : 1
- ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਜਿੱਤੀ : 3
- ਪਹਿਲੀ ਵਾਰੀ ’ਚ ਔਸਤ ਸਕੋਰ : 214
- ਦੂਜੀ ਪਾਰੀ ’ਚ ਔਸਤ ਸਕੋਰ : 201

ਸੰਭਾਵਿਤ ਟੀਮਾਂ —
ਭਾਰਤ : ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਪ੍ਰਿਥਵੀ ਸ਼ਾਹ, ਲੋਕੇਸ਼ ਰਾਹੁਲ, ਮਨੀਸ਼ ਪਾਂਡੇ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਨਵਦੀਪ ਸੈਣੀ, ਕੁਲਦੀਪ ਯਾਦਵ ਅਤੇ ਸ਼ੁਭਮਨ ਗਿੱਲ।

ਦੱਖਣੀ ਅਫਰੀਕਾ : ਕਵਿੰਟਨ ਡੀ ਕੌਕ (ਕਪਤਾਨ ਅਤੇ ਵਿਕਟਕੀਪਰ), ਤੇਮਬਾ ਬਾਵੁਮਾ, ਰੈਸੀ ਵਾਨ ਡੇਰ ਡੁਸੇਨ, ਫਾਫ ਡੂ ਪਲੇਸਿਸ, ਕਾਇਲ ਵੇਰਿਨੇ, ਹੇਨਰਿਕ ਕਲਾਸੇਨ, ਡੇਵਿਡ ਮਿਲਰ, ਜਾਨ-ਜਾਨ ਸੰਟਸ, ਆਂਦਿਲੇ ਫੇਲਕਵਾਇਓ, ਲੁੰਗੀ ਇਨਗਿਡੀ, ਸਿਪਾਂਲਾ, ਬਿਊਰਨ ਹੈਂਡ੍ਰਿਕਸ, ਐਨਰਿਕ ਨੋਤਰਜੇ, ਲਿੰਡੇ, ਕੇਸ਼ਵ ਮਹਾਰਾਜ।

ਇਹ ਵੀ ਪੜ੍ਹੋ : ਦੱਖਣੀ ਅਫਰੀਕੀ ਡਿਕਾਕ ਭਾਰਤੀ ਗੇਂਦਬਾਜ਼ਾਂ ਖਿਲਾਫ ਠੋਕਦੇ ਹਨ ਸੈਂਕੜੇ

Tarsem Singh

This news is Content Editor Tarsem Singh