ਭਾਰਤ ਫੀਫਾ ਰੈਂਕਿੰਗ ''ਚ 104ਵੇਂ ਸਥਾਨ ''ਤੇ ਖਿਸਕਿਆ

09/19/2019 9:08:03 PM

ਨਵੀਂ ਦਿੱਲੀ— ਭਾਰਤੀ ਫੁੱਟਬਾਲ ਟੀਮ ਵੀਰਵਾਰ ਨੂੰ ਜਾਰੀ ਤਾਜ਼ਾ ਫੀਫਾ ਰੈਂਕਿੰਗ 'ਚ ਇਕ ਸਥਾਨ ਦੇ ਨੁਕਸਾਨ ਨਾਲ 104ਵੇਂ ਸਥਾਨ 'ਤੇ ਖਿਸਕ ਗਈ। ਇਗੋਰ ਸਿਟਮਾਕ ਦੇ ਮਾਰਗਦਰਸ਼ਨ 'ਚ ਭਾਰਤੀ ਟੀਮ ਜੁਲਾਈ 'ਚ 2019 ਇੰਟਰਕੌਂਟੀਨੈਂਟਲ ਕੱਪ ਤੋਂ ਬਾਅਦ ਨਿਯਮਿਤ ਰੂਪ ਨਾਲ ਖੇਡ ਰਹੀ ਹੈ। ਇਸ ਮਹੀਨੇ ਭਾਰਤ ਨੇ ਦੋਹਾ 'ਚ ਕਤਰ ਨੂੰ ਗੋਲ ਰਹਿਤ ਡਰਾਅ 'ਤੇ ਰੋਕ ਕੇ 2022 ਵਿਸ਼ਵ ਕੱਪ ਕੁਆਲੀਫਾਇਰ 'ਚ ਪਹਿਲਾ ਅੰਕ ਹਾਸਲ ਕੀਤਾ ਸੀ। ਇਹ ਮੈਚ 2023 ਏ. ਐੱਫ. ਸੀ. ਏਸ਼ੀਆਈ ਕੱਪ ਦਾ ਸ਼ੁਰੂਆਤੀ ਕੁਆਲੀਫਾਇਰ ਵੀ ਸੀ। ਵਿਸ਼ਵ ਕੱਪ ਕੁਆਲੀਫਾਇਰ ਦੇ ਦੂਜੇ ਦੌਰ 'ਚ ਭਾਰਤ ਨੂੰ ਓਮਾਨ, ਕਤਰ, ਬੰਗਲਾਦੇਸ਼ ਤੇ ਅਫਗਾਨਿਸਤਾਨ ਦੇ ਨਾਲ ਗਰੁੱਪ 'ਈ' 'ਚ ਰੱਖਿਆ ਗਿਆ ਹੈ। ਭਾਰਤ ਵਿਰੁੱਧ ਜਿੱਤ ਦਰਜ ਕਰਨ 'ਚ ਅਸਫਲ ਰਹਿਣ ਦੇ ਬਾਵਜੂਦ ਕਤਰ 62ਵੇਂ ਸਥਾਨ 'ਤੇ ਬਰਕਰਾਰ ਹੈ। ਭਾਰਤ ਨੂੰ 2-1 ਨਾਲ ਹਰਾਉਣ ਵਾਲਾ ਓਮਾਨ ਤੀਜੇ ਸਥਾਨ ਦੇ ਫਾਇਦੇ ਨਾਲ 84ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਬੈਲਜੀਅਮ ਚੋਟੀ ਦੇ ਸਥਾਨ 'ਤੇ ਬਣਿਆ ਹੋਇਆ ਹੈ ਜਦਕਿ ਫਰਾਂਸ ਨੇ ਬ੍ਰਾਜ਼ੀਲ ਨੂੰ ਪਿੱਛੇ ਛੱਡ ਦੂਜਾ ਸਥਾਨ ਹਾਸਲ ਕਰ ਲਿਆ ਹੈ।

Gurdeep Singh

This news is Content Editor Gurdeep Singh